31-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-01-2026

ਪਿੰਡ ਦੌਧਰ ਵਿਖੇ ਨਵੇਂ ਵਰ੍ਹੇ ਦੀ ਆਮਦ ਮੌਕੇ ਧਾਰਮਿਕ ਸਮਾਗਮ ਕਰਵਾਇਆ <br/>

Ad Position 21
No active advertisement
ਅਜੀਤ ਡੈਸਕ 04-01-2026
ਬੱਧਨੀ ਕਲਾਂ, 3 ਜਨਵਰੀ (ਸੰਜੀਵ ਕੋਛੜ)-ਇਤਿਹਾਸਕ ਪਿੰਡ ਦੌਧਰ ਵਿਖੇ ਨਵੇਂ ਵਰ੍ਹੇ ਦੀ ਆਮਦ ਮੌਕੇ ਪਿੰਡ ਦੀ ਸੁੱਖ-ਸ਼ਾਂਤੀ ਅਤੇ ਸਰਬੱਤ ਦੇ ਭਲੇ ਲਈ ਸਰਪੰਚ ਸੁਖਦੀਪ ਸਿੰਘ ਸਿੱਧੂ ਸੀਪਾ, ਚਮਕੌਰ ਸਿੰਘ ਮਨੀਲਾ ਪ੍ਰਧਾਨ ਕੋਆਪਰੇਟਿਵ ਐਗਰੀ. ਸਰਵਿਸ ਸੁਸਾਇਟੀ ਦੌਧਰ ਦੀ ਅਗਵਾਈ ਹੇਠ ਸਮੂਹ ਸਹਿਕਾਰੀ ਸਭਾ ਦੇ ਮੈਂਬਰਾਂ ਦੇ ਸਹਿਯੋਗ ਨਾਲ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਕਰਵਾਏ ਗਏ | ਇਸ ਮੌਕੇ ਗ੍ਰੰਥੀ ਸਿੰਘ ਭਾਈ ਗੁਰਮੇਲ ਸਿੰਘ ਵਲੋਂ ਸ੍ਰੀ ਸੁਖਮਨੀ ਸਾਹਿਬ ਦੇ ਪਾਠਾਂ ਦੇ ਭੋਗ ਉਪਰੰਤ ਨਗਰ ਦੀ ਸੁੱਖ ਸ਼ਾਂਤੀ ਲਈ ਅਰਦਾਸ ਕੀਤੀ ਗਈ | ਉਪਰੰਤ ਭਾਈ ਬੇਅੰਤ ਸਿੰਘ ਦੇ ਕੀਰਤਨੀ ਜਥੇ ਵਲੋਂ ਰਸਭਿੰਨਾ ਕੀਰਤਨ ਕੀਤਾ ਗਿਆ | ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਹੁਕਮਨਾਮਾ ਲੈਣ ਉਪਰੰਤ ਭਾਈ ਕਰਨੈਲ ਸਿੰਘ ਵਲੋਂ ਸਹਿਕਾਰੀ ਸਭਾ ਦਾ ਰਿਪੋਰਟ ਕਾਰਡ ਪੇਸ਼ ਕੀਤਾ ਗਿਆ | ਇਸ ਮੌਕੇ ਸੰਤ ਬਾਬਾ ਦੀਪਕ ਸਿੰਘ ਮੁੱਖ ਪ੍ਰਬੰਧਕ ਵੱਡਾ ਡੇਰਾ ਦੌਧਰ, ਬਾਬਾ ਬਲਵੀਰ ਸਿੰਘ, ਬਾਬਾ ਭੁਪਿੰਦਰ ਸਿੰਘ, ਸਿੱਖ ਬੁੱਧੀਜੀਵੀ ਬਾਬਾ ਕੁੰਢਾ ਸਿੰਘ, ਸਾਬਕਾ ਚੇਅਰਮੈਨ ਲਖਵੀਰ ਸਿੰਘ ਲੱਖਾ, ਸਰਪੰਚ ਜਗਜੀਤ ਸਿੰਘ ਦੌਧਰ ਗਰਬੀ, ਸਮਾਜ-ਸੇਵੀ ਜ਼ੋਰਾ ਸਿੰਘ ਸਿੱਧੂ, ਗੁਰਜੋਤ ਸਿੰਘ ਡਿਪਟੀ ਰਜਿਸਟਰਾਰ ਸਹਿਕਾਰੀ ਸਭਾਵਾਂ ਮੋਗਾ, ਚਰਨਜੀਤ ਸਿੰਘ ਉਪ ਰਜਿਸਟਰਾਰ, ਬਲਵੀਰ ਸਿੰਘ ਡੀ.ਐਮ. ਮਾਰਕਫੈਡ ਮੋਗਾ, ਰੌਬਿਨ ਭੁੱਲਰ ਐਫ.ਐਸ.ਓ. ਮਾਰਕਫੈਡ ਮੋਗਾ, ਸੁਖਵਿੰਦਰ ਸਿੰਘ, ਜਗਤਾਰ ਸਿੰਘ ਇਫਕੋ ਮੋਗਾ, ਨਵਰੀਤ ਸਿੰਘ ਸਕੱਤਰ ਸਹਿਕਾਰੀ ਸਭਾ ਦੌਧਰ, ਮਨਦੀਪ ਸਿੰਘ ਧਰੁਵ, ਹਰਦੀਪ ਸਿੰਘ ਦੀਪਾ ਫੁੱਟਬਾਲ ਕੋਚ ਵਲੋਂ ਇਸ ਧਾਰਮਿਕ ਸਮਾਗਮ ਮੌਕੇ ਉਚੇਚੇ ਤੌਰ 'ਤੇ ਸ਼ਮੂਲੀਅਤ ਕੀਤੀ ਗਈ | ਇਸ ਮੌਕੇ ਸਰਪੰਚ ਸੁਖਦੀਪ ਸਿੰਘ ਸੀਪਾ ਤੇ ਸੁਸਾਇਟੀ ਪ੍ਰਧਾਨ ਚਮਕੌਰ ਸਿੰਘ ਮਨੀਲਾ ਵਲੋਂ ਪ੍ਰਮੁੱਖ ਸ਼ਖਸੀਅਤਾਂ ਨੂੰ ਸਿਰੋਪਾਉ ਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਹੋਰਨਾਂ ਤੋਂ ਇਲਾਵਾ ਹੰਸ ਰਾਜ ਸਿੰਘ ਮੈਂਬਰ ਬਲਾਕ ਸੰਮਤੀ, ਚਮਕੌਰ ਸਿੰਘ ਕੌਰਾ ਕੈਨੇਡਾ, ਡਾ. ਕਰਮਜੀਤ ਸਿੰਘ ਦੌਧਰ, ਪ੍ਰਧਾਨ ਲਖਵੀਰ ਸਿੰਘ ਕਿਸਾਨ ਆਗੂ, ਸੁਖਦਰਸ਼ਨ ਸਿੰਘ ਜੇ.ਈ., ਹਰਨੇਕ ਸਿੰਘ, ਜਗਤਾਰ ਸਿੰਘ ਸਿੱਧੂ, ਜਗਤਾਰ ਸਿੰਘ ਮੱਲ੍ਹੀ, ਗੁਰਪ੍ਰੀਤ ਸਿੰਘ ਪੱਤਰਕਾਰ, ਸੁਖਵਿੰਦਰ ਸਿੰਘ ਰਾਜੂ, ਜਸਦੀਪ ਸਿੰਘ ਕੈਨੇਡਾ, ਸੁਖਮੰਦਰ ਸਿੰਘ ਰਾਜਾ, ਸੁਖਜੀਤ ਸਿੰਘ, ਗੁਰਜਿੰਦਰ ਸਿੰਘ ਗੋਗਾ ਤੋਂ ਇਲਾਵਾ ਪਿੰਡ ਦੇ ਪਤਵੰਤੇ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਅਜੀਤਵਾਲ ਕਾਲਜ ਸਟਾਫ ਨੇ ਵਾਹਨਾਂ 'ਤੇ ਰਿਫਲੈਕਟਰ ਲਗਾਏ <br/> ਅਗਲੀ ਖ਼ਬਰ ਮਲਟੀਪਰਪਜ਼ ਹੈਲਥ ਇੰਪਲਾਈਜ਼ ਯੂਨੀਅਨ ਜ਼ਿਲ੍ਹਾ ਇਕਾਈ ਮੋਗਾ ਦੀ ਮੀਟਿੰਗ <br/>
Ad Position 24