14-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-01-2026

ਜੈ ਮਾਤਾ ਚਿੰਤਪੁਰਨੀ ਲੰਗਰ ਕਮੇਟੀ ਮਾਣੂੰਕੇ ਵਲੋਂ ਚਿੰਤਪੁਰਨੀ 'ਚ ਲੰਗਰ ਭੰਡਾਰਾ ਲਗਾਇਆ

Ad Position 21
No active advertisement
ਅਜੀਤ ਡੈਸਕ 05-01-2026
ਬਾਘਾ ਪੁਰਾਣਾ, 4 ਜਨਵਰੀ (ਗੁਰਮੀਤ ਸਿੰਘ ਮਾਣੂੰਕੇ)-ਜੈ ਮਾਤਾ ਚਿੰਤਪੁਰਨੀ ਲੰਗਰ ਕਮੇਟੀ ਪਿੰਡ ਮਾਣੂੰਕੇ ਵਲੋਂ ਮਾਤਾ ਦੇ ਦਰਬਾਰ ਚਿੰਤਪੁਰਨੀ ਵਿਖੇ 19ਵਾਂ ਵਿਸ਼ਾਲ ਲੰਗਰ ਦਾ ਭੰਡਾਰਾ ਲਗਾਇਆ ਗਿਆ | ਇਸ ਵਿਸ਼ਾਲ ਲੰਗਰ ਭੰਡਾਰੇ ਸਬੰਧੀ ਜਾਣਕਾਰੀ ਦਿੰਦੇ ਹੋਏ ਸੁਰਿੰਦਰ ਕੁਮਾਰ ਪੁਰੀ ਕੈਨੇਡਾ ਨੇ ਦੱਸਿਆ ਕਿ ਮਾਤਾ ਚਿੰਤਪੁਰਨੀ ਦੇ ਦਰਬਾਰ 'ਚ ਲਗਾਇਆ ਜਾਂਦਾ ਲੰਗਰ ਭੰਡਾਰਾ ਪਿੰਡ ਵਾਸੀਆਂ ਅਤੇ ਦੇਸ਼ ਵਿਦੇਸ਼ 'ਚ ਵੱਸਦੇ ਐਨ.ਆਰ.ਆਈ ਵੀਰਾਂ ਦੇ ਸਹਿਯੋਗ ਨਾਲ ਹਰ ਸਾਲ ਲਗਾਇਆ ਜਾਂਦਾ ਹੈ, ਜਿਸ ਦੇ ਚਲਦਿਆਂ ਇਸ ਵਾਰ ਵੀ ਜੈ ਮਾਤਾ ਚਿੰਤਪੁਰਨੀ ਲੰਗਰ ਕਮੇਟੀ ਪਿੰਡ ਮਾਣੂੰਕੇ ਦੀ 19ਵਾਂ ਵਿਸ਼ਾਲ ਲੰਗਰ ਭੰਡਾਰਾ ਲਗਾਉਣ ਸਬੰਧੀ ਸ਼ਰਧਾਲੂਆਂ ਦੀ ਬੱਸ ਰਵਾਨਾ ਹੋਈ, ਜਿਸ ਨੂੰ ਬਲਾਕ ਸੰਮਤੀ ਮੈਂਬਰ ਜਸਕਰਨ ਸਿੰਘ ਜੱਸੀ ਠੇਕੇਦਾਰ ਮਾਣੂੰਕੇ ਵਲੋਂ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ ਅਤੇ ਇਸ ਲੰਗਰ ਭੰਡਾਰੇ 'ਚ ਸੁਰਿੰਦਰ ਕੁਮਾਰ ਪੁਰੀ ਦੇ ਸਪੁੱਤਰ ਰਿੰਕੂ ਪੁਰੀ ਕੈਨੇਡਾ ਵਲੋਂ 51000 ਰੁਪਏ ਦੀ ਸੇਵਾ ਕੀਤੀ ਗਈ | ਇਸ ਮੌਕੇ ਸਰਪੰਚ ਨਿਰਮਲ ਸਿੰਘ, ਸੋਨੀ ਫੋਟੋ ਸਟੂਡੀਓ, ਕੁਲਦੀਪ ਸੇਤੀਆ, ਅਮਨਦੀਪ ਸੇਤੀਆ, ਜੋਧਾ ਸਿੰਘ, ਸੰਜੀਵ ਪੁਰੀ ਕੈਨੇਡਾ, ਰਵਿੰਦਰ ਪੁਰੀ, ਆਕਾਸ਼ਦੀਪ ਸੇਤੀਆ ਕੈਨੇਡਾ, ਦਵਿੰਦਰ ਪੁਰੀ ਕੈਨੇਡਾ, ਨੀਲਾ ਸਿੰਘ ਆਦਿ ਤੋਂ ਇਲਾਵਾ ਜੈ ਮਾਤਾ ਚਿੰਤਪੁਰਨੀ ਲੰਗਰ ਕਮੇਟੀ ਪਿੰਡ ਮਾਣੂੰਕੇ ਦੇ ਮੈਂਬਰ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਪ੍ਰਕਾਸ਼ ਪੁਰਬ ਨੂੰ ਸਮਰਪਿਤ ਫ਼ਤਹਿਗੜ੍ਹ ਪੰਜਤੂਰ 'ਚ ਨਗਰ ਕੀਰਤਨ ਸਜਾਇਆ ਅਗਲੀ ਖ਼ਬਰ ਉਮਰਸੀਰ ਸਿੰਘ ਦੇ ਕਤਲ 'ਤੇ ਵਿਧਾਇਕ ਲਾਡੀ ਢੋਸ ਨੇ ਜਤਾਇਆ ਡੂੰਘਾ ਦੁੱਖ
Ad Position 24