ਨਿਹਾਲ ਸਿੰਘ ਵਾਲਾ, 4 ਜਨਵਰੀ (ਸੁਖਦੇਵ ਸਿੰਘ ਖ਼ਾਲਸਾ)-ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਅਤੇ ਸੁਆਮੀ ਸੰਤ ਦਰਬਾਰਾ ਸਿੰਘ ਲੋਪੋ ਵਾਲਿਆਂ ਦੇ ਜਨਮ ਦਿਨ ਨੂੰ ਸਮਰਪਿਤ ਪੂਰਨਮਾਸ਼ੀ ਦੇ ਪਵਿੱਤਰ ਦਿਹਾੜੇ ਮੌਕੇ ਸੰਤ ਆਸ਼ਰਮ ਲੋਪੋ ਵਿਖੇ ਦਰਬਾਰ ਧਾਰਮਿਕ ਨੂਰੀ ਦੀਵਾਨ ਸਜਾਇਆ ਗਿਆ | ਇਸ ਮੌਕੇ ਪ੍ਰਕਾਸ਼ ਕਰਵਾਏ ਗਏ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਉਣ ਉਪਰੰਤ ਸੰਪਰਦਾਇ ਦੇ ਹਜ਼ੂਰੀ ਕਵੀਸ਼ਰੀ ਜਥਿਆਂ ਵਲੋਂ ਗੁਰ ਇਤਿਹਾਸ ਸੁਣਾ ਕੇ ਸੰਗਤਾਂ ਨੂੰ ਨਿਹਾਲ ਕੀਤਾ | ਇਸ ਮੌਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਸ਼ਬਦ ਦੀ ਕਥਾ ਕਰਦਿਆਂ ਸੁਆਮੀ ਸੰਤ ਜਗਜੀਤ ਸਿੰਘ ਲੋਪੋ ਵਾਲਿਆਂ ਨੇ ਕਿਹਾ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਸਮੁੱਚੀ ਮਨੁੱਖਤਾ ਲਈ ਇਕ ਨਵੀਂ ਆਸ ਦੀ ਕਿਰਨ ਲੈ ਕੇ ਆਇਆ ਅਤੇ ਉਸ ਸਮੇਂ ਦੀ ਜ਼ੁਲਮੀ ਹਕੂਮਤ ਦੀਆਂ ਜੜ੍ਹਾਂ ਉਖਾੜ ਕੇ ਮਨੁੱਖਤਾ ਨੂੰ ਸੱਚ ਦੇ ਪਾਂਧੀ ਬਣਾਇਆ | ਉਨ੍ਹਾਂ ਕਿਹਾ ਕੇ ਲੋਪੋ ਸੰਪਰਦਾਇ ਦੇ ਬਾਨੀ ਸੁਆਮੀ ਸੰਤ ਦਰਬਾਰਾ ਸਿੰਘ ਨੇ ਸੇਵਾ ਤੇ ਸਿਮਰਨ ਦੀ ਲਹਿਰ ਦੇ ਨਾਲ-ਨਾਲ ਸਮਾਜ ਸੇਵੀ ਕਾਰਜਾਂ 'ਚ ਲੜਕੀਆਂ ਲਈ ਵਿੱਦਿਆ ਦੇ ਪ੍ਰਚਾਰ ਅਤੇ ਪਾਸਾਰ ਲਈ ਕਾਲਜਾਂ ਦੀ ਸਥਾਪਨਾ ਕੀਤੀ ਜੋ ਕਿ ਅੱਜ ਵੀ ਇਹ ਸੇਵਾਵਾਂ ਨਿਰੰਤਰ ਚੱਲ ਰਹੀਆਂ ਹਨ | ਇਸ ਮੌਕੇ ਭਗੀਰਥ ਸਿੰਘ ਲੋਪੋ, ਸਿਧਾਰਥ ਸਿੰਘ ਚੁੱਘਾ ਆਸਟ੍ਰੇਲੀਆ, ਜਥੇਦਾਰ ਸੁਖਚੈਨ ਸਿੰਘ ਘੋਲੀਆ, ਜਥੇਦਾਰ ਮੱਖਣ ਸਿੰਘ ਗਊਸ਼ਾਲਾ, ਬਸੰਤ ਸਿੰਘ ਲੋਪੋ, ਗਿਆਨੀ ਰਜਿੰਦਰ ਸਿੰਘ ਛੱਜਾਵਾਲ, ਅਮਰਜੀਤ ਸਿੰਘ ਮੀਨੀਆ, ਡਾ. ਮਨਜੀਤ ਸਿੰਘ ਯੂ.ਕੇ., ਭਾਊ ਗੁਰਮੇਲ ਸਿੰਘ ਵਲਟੋਹਾ, ਭਾਊ ਬੂਟਾ ਸਿੰਘ ਮਾਨੋਚਾਹਲ, ਕੁਲਦੀਪ ਸਿੰਘ ਮਾਂਗਟ, ਭੁਪਿੰਦਰ ਸਿੰਘ ਬਾਰਨਹਾੜਾ, ਗੁਰਚਰਨ ਸਿੰਘ ਬੀੜ ਰਾਉਕੇ, ਗੁਰਜੰਟ ਸਿੰਘ ਕੈਨੇਡਾ, ਕੁਲਦੀਪ ਸਿੰਘ ਕੈਨੇਡਾ, ਪ੍ਰਧਾਨ ਗੁਰਮੀਤ ਸਿੰਘ ਅਹਿਮਦਗੜ੍ਹ, ਬਲੌਰ ਸਿੰਘ ਲੱਖਾ, ਰਣਜੀਤ ਸਿੰਘ ਦੁੱਗਲ, ਮਾਸਟਰ ਗੁਰਮੀਤ ਸਿੰਘ ਅਕਾਲਗੜ੍ਹ, ਅਮਰ ਸਿੰਘ ਨੰਗਲ, ਹਰਧਿਆਨ ਸਿੰਘ ਕੈਨੇਡਾ, ਜਗਜੀਤ ਸਿੰਘ ਲੁਹਾਰਾ, ਗੁਰਮੀਤ ਸਿੰਘ ਲੋਪੋ, ਮਾਸਟਰ ਭਾਗ ਸਿੰਘ ਜਗਰਾਉਂ, ਰਣਜੀਤ ਸਿੰਘ ਦਿੱਲੀ, ਧਰਮ ਸਿੰਘ ਕਲਕੱਤਾ, ਜਗਜੀਤ ਸਿੰਘ ਜੱਗਾ ਲੋਪੋ, ਹਰਨਾਮ ਸਿੰਘ ਨਾਮਾ, ਮਨਪ੍ਰੀਤ ਸਿੰਘ ਮੰਤਰੀ, ਤਰਸੇਮ ਸਿੰਘ ਸੇਮਾ, ਫ਼ੌਜੀ ਤਿਰਲੋਚਨ ਸਿੰਘ, ਜਸਮੇਲ ਸਿੰਘ ਅਖਾੜਾ, ਇੰਦਰਜੀਤ ਸਿੰਘ ਲੁਧਿਆਣਾ, ਸੁਖਬੀਰ ਸਿੰਘ ਲੋਪੋ, ਅਤਿੰਦਰ ਸਿੰਘ ਰਸੂਲਪੁਰ, ਮੇਜਰ ਸੂਬੇਦਾਰ ਜਗਦੀਸ਼ ਸਿੰਘ ਅਕਾਲਗੜ੍ਹ, ਕਰਨੈਲ ਸਿੰਘ ਪੱਪੀ, ਮਾਸਟਰ ਮਹਿੰਦਰ ਸਿੰਘ ਮੋਗਾ, ਸ਼ੇਰ ਸਿੰਘ ਸੰਗੋਵਾਲ, ਠੇਕੇਦਾਰ ਜਗਰਾਜ ਸਿੰਘ ਮੀਨੀਆਂ, ਮਲਕੀਤ ਸਿੰਘ ਡੋਡ, ਗੁਰਚਰਨ ਸਿੰਘ ਲੋਪੋ, ਕਰਤਾਰ ਸਿੰਘ ਲੋਪੋ, ਸਰਪੰਚ ਦਰਸ਼ਨ ਸਿੰਘ ਮੀਰਪੁਰ ਹਾਂਸ, ਮਨਦੀਪ ਮਨੀ ਸੰਘਾ, ਥਾਣੇਦਾਰ ਲਾਭ ਸਿੰਘ ਕੁਲਾਰ, ਬਲਦੇਵ ਸਿੰਘ ਢਿੱਲੋਂ, ਸਰਗੁਣ ਸਿੰਘ ਰਸੂਲਪੁਰ, ਮਨਿੰਦਰ ਸਿੰਘ ਢਿੱਲੋਂ ਲੁਧਿਆਣਾ, ਕੁਲਦੀਪ ਸਿੰਘ ਸੋਨੂ, ਦਰਸ਼ਨ ਸਿੰਘ ਭਿੰਡਰ, ਭਗਵਾਨ ਸਿੰਘ ਮੁੱਲਾਂਪੁਰ, ਪਿ੍ਤਪਾਲ ਸਿੰਘ ਚੂਹੜਚੱਕ, ਕਵੀਸ਼ਰ ਕਾਕਾ ਸਿੰਘ ਰਾਏਕੋਟ, ਕੁਲਵੰਤ ਸਿੰਘ ਤਤਲਾ, ਮੀਡੀਆ ਇੰਚਾਰਜ ਇੰਦਰਜੀਤ ਸਿੰਘ ਦੇਵਗਨ ਆਦਿ ਹਾਜ਼ਰ ਸਨ |