ਮੋਗਾ, 4 ਜਨਵਰੀ (ਸੁਰਿੰਦਰਪਾਲ ਸਿੰਘ)-ਅਖ਼ਬਾਰ ਹਾਕਰ ਪਰਮਿੰਦਰ ਸਿੰਘ ਦਾ ਮੋਟਰਸਾਈਕਲ ਦਿਨ ਦਿਹਾੜੇ ਦਸਮੇਸ਼ ਨਗਰ ਮੋਗਾ 'ਚੋਂ ਇਕ ਘਰ ਮੂਹਰੇ ਖੜੇ ਨੂੰ ਚੋਰ ਚੋਰੀ ਕਰਕੇ ਲੈ ਗਏ | ਇਸ ਘਟਨਾ ਨੂੰ ਅੰਜਾਮ ਉਸ ਸਮੇਂ ਦਿੱਤਾ ਗਿਆ ਜਦੋਂ ਪਰਮਿੰਦਰ ਸਿੰਘ ਪੁੱਤਰ ਚਰਨ ਸਿੰਘ ਪਿੰਡ ਕੋਕਰੀ ਕਲਾਂ ਅਖ਼ਬਾਰਾਂ ਦਾ ਬਿੱਲ ਇਕੱਠਾ ਕਰਨ ਲਈ ਕਰੀਬ 4 ਵਜੇ ਸ਼ਾਮ ਮੋਗਾ ਦੇ ਨਿਊ ਦਸਮੇਸ਼ ਨਗਰ ਗਲੀ ਨੰਬਰ 2 ਬੀ, ਡਾ. ਸੁਖਮਿੰਦਰ ਸਿੰਘ ਢਿੱਲੋਂ ਦੇ ਘਰ ਪੇਪਰ ਬਿੱਲ ਲੈਣ ਲਈ ਅੰਦਰ ਗਿਆ ਹੋਇਆ ਸੀ | ਸੀ.ਸੀ.ਟੀ.ਵੀ. ਫੁਟੇਜ ਮੁਤਾਬਿਕ ਦੋ ਚੋਰ ਨੌਜਵਾਨ ਉਮਰ ਦੇ ਸਨ ਅਤੇ ਕੋਈ ਨਕਾਬ ਵੀ ਨਹੀਂ ਪਹਿਨਿਆ ਹੋਇਆ ਸੀ | ਪੀੜਤਾਂ ਵਲੋਂ ਪੁਲਿਸ ਰਿਪੋਰਟ ਕਰ ਦਿੱਤੀ ਗਈ ਹੈ |