ਮੋਗਾ, 4 ਜਨਵਰੀ (ਸੁਰਿੰਦਰਪਾਲ ਸਿੰਘ)-ਸੀਨੀਅਰ ਸਿਟੀਜ਼ਨ ਵੈਲਫੇਅਰ ਸੁਸਾਇਟੀ ਦੀ ਜਨਰਲ ਬਾਡੀ ਦੀ ਮੀਟਿੰਗ ਸੁਸਾਇਟੀ ਦੇ ਪ੍ਰਧਾਨ ਜਸਵੰਤ ਸਿੰਘ ਦਾਨੀ ਤੇ ਚੇਅਰਮੈਨ ਚਮਨ ਲਾਲ ਗੋਇਲ ਦੀ ਪ੍ਰਧਾਨਗੀ ਹੇਠ ਹੋਈ, ਜਿਸ 'ਚ ਨਵੇਂ ਸਾਲ ਨੂੰ ਪੂਰੇ ਜੋਸ਼ ਨਾਲ ਮਨਾਇਆ ਗਿਆ | ਸਮਾਗਮ ਦੀ ਸ਼ੁਰੂਆਤ ਐਨ.ਜੀ.ਓ. ਕੋਆਰਡੀਨੇਟਰ ਐਸ.ਕੇ. ਬਾਂਸਲ ਵਲੋਂ ਪ੍ਰਮਾਤਮਾ ਅੱਗੇ ਪ੍ਰਾਰਥਨਾ ਕਰ ਕੇ ਕੀਤੀ ਗਈ | ਉਪਰੰਤ ਜਸਵਿੰਦਰ ਸਿੰਘ ਸੋਢੀ ਨੇ ਗੀਤ ਗਾ ਕੇ ਸਭ ਨੂੰ ਮੰਤਰ ਮੁਗਧ ਕਰ ਦਿੱਤਾ | ਇਸ ਤੋਂ ਬਾਅਦ ਨਵੰਬਰ ਤੇ ਦਸੰਬਰ ਮਹੀਨੇ ਦੇ ਮੈਂਬਰਾਂ ਦੇ ਜਨਮ ਦਿਨ ਮਨਾਏ ਗਏ, ਜਿਨ੍ਹਾਂ 'ਚ ਪ੍ਰਧਾਨ ਜਸਵੰਤ ਸਿੰਘ ਦਾਨੀ, ਚੇਅਰਮੈਨ ਸਤਵੰਤ ਸਿੰਘ ਦਾਨੀ, ਜਸਵਿੰਦਰ ਸਿੰਘ ਸੋਢੀ, ਅਵਿਨਾਸ਼ ਗੁਪਤਾ, ਰਘਬੀਰ ਗਰਗ, ਕੇਵਲ ਸਿੰਘ ਸਾਬਕਾ ਐਮ.ਪੀ., ਜੋਗਿੰਦਰਪਾਲ ਜਿੰਦਲ ਤੇ ਕੇਵਲ ਕ੍ਰਿਸ਼ਨ ਚੌਹਾਨ ਨੂੰ ਹਾਰ ਪਾ ਕੇ ਤੇ ਤੋਹਫ਼ੇ ਦੇ ਕੇ ਸਨਮਾਨਿਤ ਕੀਤਾ ਗਿਆ | ਰਾਧੇ ਰਾਧੇ ਟਰੱਸਟ ਦੇ ਫਾਊਾਡਰ ਤੇ ਯੋਗ ਮਾਹਿਰ ਰਾਜਸ੍ਰੀ ਸ਼ਰਮਾ ਨੇ ਯੋਗ ਅਭਿਆਸ ਬਾਰੇ ਦੱਸਿਆ | ਨਿਊਰੋ ਤੇ ਸਪਾਈਨ ਦੇ ਮਾਹਿਰ ਸੁਪਰ ਸਪੈਸ਼ਲਿਸਟ ਡਾਕਟਰ ਐਂਟਰੈਂਸ ਹਸਪਤਾਲ ਮੋਗਾ ਵਲੋਂ ਬਰੇਨ ਸਟੋ੍ਰਕ ਦੇ ਲੱਛਣ ਤੇ ਉਪਾਅ ਬਾਰੇ ਦੱਸਿਆ | ਇਸ ਮੌਕੇ ਹੋਰਨਾਂ ਤੋਂ ਇਲਾਵਾ ਵਾਈਸ ਚੇਅਰਮੈਨ ਵੀ.ਪੀ. ਸੋਢੀ, ਵਾਈਸ ਪ੍ਰਧਾਨ ਕੇਵਲ ਬਾਂਸਲ, ਪਿ੍ਆਵਰਤ ਗੁਪਤਾ ਜਨਰਲ ਸਕੱਤਰ, ਅਮਰਜੀਤ ਸਿੰਘ ਜੱਸਲ ਜੁਆਇੰਟ ਸਕੱਤਰ, ਦਿਆਲ ਸਿੰਘ ਵਿੱਤ ਸਕੱਤਰ, ਸੁਰਿੰਦਰ ਅਗਰਵਾਲ ਜੁਆਇੰਟ ਵਿੱਤ ਸਕੱਤਰ, ਐਸ.ਕੇ. ਬਾਂਸਲ ਐਨ.ਜੀ.ਓ., ਵਿਜੇ ਧੀਰ ਕਾਨੂੰਨੀ ਸਲਾਹਕਾਰ, ਡਾ. ਵਿਨੋਦ ਪਹੂਜਾ, ਰਾਕੇਸ਼ ਜੈਨ, ਪ੍ਰਦੀਪ ਬਾਂਸਲ, ਕ੍ਰਿਸ਼ਨ ਸੂਦ, ਜਸਜੀਤ ਸਿੰਘ ਸਚਦੇਵਾ, ਅਸ਼ਵਿੰਦਰ ਸਿੰਘ ਨੰਬਰਦਾਰ, ਰਘਬੀਰ ਗਰਗ, ਅਵਿਨਾਸ਼ ਗੁਪਤਾ ਆਦਿ ਹਾਜ਼ਰ ਸਨ |