14-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-01-2026

ਗੁਰ ਇਤਿਹਾਸ 'ਤੇ ਕਿਸੇ ਕਿਸਮ ਦੀ ਟਿੱਪਣੀ ਕਰਨੀ ਸਿੱਖ ਕੌਮ ਨੂੰ ਸ਼ੋਭਾ ਨਹੀਂ ਦਿੰਦਾ- ਭਾਈ ਖ਼ਾਲਸਾ

Ad Position 21
No active advertisement
ਅਜੀਤ ਡੈਸਕ 05-01-2026
ਬਰਗਾੜੀ, 4 ਜਨਵਰੀ (ਸੁਖਰਾਜ ਸਿੰਘ ਗੋਂਦਾਰਾ)-ਪਿਛਲੇ ਦਿਨੀਂ ਗੁਰਦਾਸਪੁਰ ਜ਼ਿਲ੍ਹੇ ਦੇ ਇਕ ਪਿੰਡ ਪੰਜਗਰਾਈਆਂ ਵਿਖੇ ਧਾਰਮਿਕ ਸਮਾਗਮ ਕਰਵਾਏ ਗਏ ਸਨ | ਇਸ ਸਮਾਗਮ 'ਚ ਸਿੱਖ ਕੌਮ ਦੀ ਪ੍ਰਸਿੱਧ ਪ੍ਰਚਾਰਕ ਢਾਡੀ ਬੀਬੀ ਦਲੇਰ ਕੌਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਨਾਲ ਸਬੰਧਿਤ ਇਕ ਪ੍ਰਸੰਗ ਮੰਚ ਤੋਂ ਸੰਗਤ ਦੇ ਸਨਮੁਖ ਕਰ ਰਹੇ ਸਨ | ਇਸ ਪ੍ਰਸੰਗ 'ਚ ਉਨ੍ਹਾਂ ਕਿਹਾ ਗੁਰੂ ਜੀ ਨੇ ਚਮਕੌਰ ਦੀ ਗੜ੍ਹੀ 'ਚ ਆਪਣਾ ਕਲਗੀ ਤੋੜਾ ਭਾਈ ਸੰਗਤ ਸਿੰਘ ਨੂੰ ਬਖਸ਼ਿਆ ਸੀ | ਇਸ 'ਤੇ ਕੁਝ ਸਿੰਘਾਂ ਵਲੋਂ ਟਿੱਪਣੀ ਕਰਦਿਆਂ ਕਿਹਾ ਉਹ ਆਪਣੇ ਇਹ ਸ਼ਬਦ ਵਾਪਸ ਲੈਣ ਕਿਉਂਕਿ ਗੁਰੂ ਨੇ ਆਪਣਾ ਕਲਗੀ ਤੋੜਾ ਭਾਈ ਸੰਗਤ ਸਿੰਘ ਨੂੰ ਨਹੀਂ, ਸਗੋਂ ਭਾਈ ਜੀਵਨ ਸਿੰਘ ਨੂੰ ਬਖਸ਼ਿਆ ਸੀ | ਇਸ ਗੱਲ ਤੋਂ ਲੈ ਕੇ ਦੋਹਾਂ ਧਿਰਾਂ 'ਚ ਵਾਦ-ਵਿਵਾਦ ਸ਼ੁਰੂ ਹੋ ਗਿਆ ਜੋ ਸ਼ੋਸਲ ਮੀਡੀਏ ਰਾਹੀਂ ਕਾਫ਼ੀ ਵਾਇਰਲ ਹੋਇਆ | ਇਸ ਸਾਰੇ ਘਟਨਾ ਕਰਮ ਦਾ ਸਿੱਖ ਵਿਦਵਾਨਾਂ ਤੇ ਹੋਰ ਬੁੱਧੀਜੀਵੀ ਲੋਕਾਂ ਨੇ ਬਹੁਤ ਹੀ ਗੰਭੀਰਤਾ ਨਾਲ ਲਿਆ | ਉਨ੍ਹਾਂ ਦਾ ਕਹਿਣਾ ਸੀ ਕਿ ਗੁਰੂ ਸਾਹਿਬ ਲਈ ਕੋਈ ਵਿਅਕਤੀ ਵਿਸ਼ੇਸ ਨਹੀਂ ਸੀ | ਇਸ ਕਰਕੇ ਸਿੱਖ ਕੌਮ ਸਾਰੇ ਸੂਰਬੀਰ, ਯੋਧੇ ਸਾਡੇ ਸਭ ਦੇ ਸਤਿਕਾਰਯੋਗ ਹਨ ਕਿਉਂਕਿ ਜਾਤਾ-ਪਾਤਾਂ ਦੇ ਖਾਤਮੇ ਲਈ ਹੀ ਗੁਰੂ ਸਾਹਿਬ ਨੇ ਪੰਜ ਪਿਆਰਿਆਂ ਨੂੰ ਇਕੋ ਬਾਟੇ 'ਚ ਅੰਮਿ੍ਤ ਦੀ ਪਾਹੁਲ ਛਕਾਈ ਸੀ | ਉਪਰੋਕਤ ਵਿਚਾਰਾਂ ਦਾ ਪ੍ਰਗਟਾਵਾ ਅਲੋਪ ਹੋ ਰਿਹਾ ਪੰਜਾਬੀ ਵਿਰਸਾ ਫ਼ਰੀਦਕੋਟ ਦੇ ਸੇਵਾਦਾਰ ਭਾਈ ਮੱਖਣ ਸਿੰਘ ਖਾਲਸਾ ਨੇ ਕਰਦਿਆਂ ਕਿਹਾ ਕਿ ਗੁਰੂ ਇਤਿਹਾਸ 'ਤੇ ਇਸ ਤਰ੍ਹਾਂ ਦੀਆਂ ਟਿੱਪਣੀਆਂ ਕਰਨੀਆਂ ਸਿੱਖ ਕੌਮ ਨੂੰ ਸ਼ੋਭਾ ਨਹੀਂ ਦਿੰਦੀਆਂ | ਇਸ ਤਰ੍ਹਾਂ ਕਰਨ ਨਾਲ ਅਸੀਂ ਗੁਰੂ ਸਾਹਿਬਾਨ ਕਿਉਂਕਿ ਬੀਬੀ ਦਲੇਰ ਕੌਰ ਨੇ ਇਹ ਪ੍ਰਸੰਗ ਕੋਈ ਪਹਿਲੀ ਵਾਰ ਸੰਗਤ ਦੇ ਸਨਮੁਖ ਨਹੀਂ ਕੀਤਾ ਤਾਂ ਫਿਰ ਮੰਚ 'ਤੇ ਇਸ ਤਰ੍ਹਾਂ ਦੀਆਂ ਟਿੱਪਣੀਆਂ ਕਰਨ ਦੀ ਕੋਈ ਅਹਿਮੀਅਤ ਨਹੀਂ ਰਹਿ ਜਾਂਦੀ | ਇਸ ਤੋਂ ਇਲਾਵਾ ਸਿੱਖ ਕੌਮ ਦਾ ਕੋਈ ਵੀ ਪ੍ਰਚਾਰਕ ਹੈ, ਉਹ ਗੁਰ ਇਤਿਹਾਸ ਨੂੰ ਸੰਗਤ ਸਾਹਮਣੇ ਪੇਸ਼ ਕਰਨ ਤੋਂ ਪਹਿਲਾਂ ਬਹੁਤ ਵਾਰ ਉਸ ਨੂੰ ਪੜ੍ਹਦਾ, ਲਿਖਦਾ ਅਤੇ ਵਿਚਾਰਦਾ ਹੈ ਤਾਂ ਕਿ ਕਿਸੇ ਵੀ ਵਿਅਕਤੀ ਨੂੰ ਕਿਸੇ ਤਰ੍ਹਾਂ ਦੇ ਵਾਦ-ਵਿਵਾਦ ਕਰਨ ਦੀ ਗੁਜਾਇਸ਼ ਨਾ ਰਹੇ |
Ad Position 22
No active advertisement
ਪਿਛਲੀ ਖ਼ਬਰ ਪੰਜਾਬੀ ਲੇਖਕ ਮੰਚ ਵਲੋਂ ਸੁਰੀਲੇ ਫ਼ਨਕਾਰ ਗਾਇਕੀ ਮੁਕਾਬਲਾ ਕਰਵਾਉਣ ਸੰਬੰਧੀ ਮੀਟਿੰਗ ਅਗਲੀ ਖ਼ਬਰ ਪੱਤਰਕਾਰਾਂ ਵਿਰੁੱਧ ਦਰਜ ਮਾਮਲਾ ਰੱਦ ਕਰਵਾਉਣ ਲਈ ਰੋਸ ਪ੍ਰਦਰਸ਼ਨ ਅੱਜ
Ad Position 24