14-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-01-2026

ਪਰਿਵਾਰ ਨੂੰ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪਿਆ-ਕਮਲਜੀਤ ਸਿੰਘ ਮੋਗਾ ਕੈਨੇਡਾ ਗੁਰਦੇਵ ਸਿੰਘ ਖੋਸਾ ਰਣਧੀਰ ਦੇ ਅਕਾਲ ਚਲਾਣੇ 'ਤੇ ਕਮਲਜੀਤ ਸਿੰਘ ਮੋਗਾ ਵਲੋਂ ਦੁੱਖ ਪ੍ਰਗਟ

Ad Position 21
No active advertisement
ਸਵ. ਗੁਰਦੇਵ ਸਿੰਘ ਖੋਸਾ ਰਣਧੀਰ <br/> 05-01-2026
ਕਿਸ਼ਨਪੁਰਾ ਕਲਾਂ/ਕੋਟ ਈਸੇ ਖਾਂ, 4 ਜਨਵਰੀ (ਅਮੋਲਕ ਸਿੰਘ ਕਲਸੀ, ਗੁਰਮੀਤ ਸਿੰਘ ਖ਼ਾਲਸਾ)-ਇਲਾਕੇ ਦੀ ਨਾਮਵਰ ਸ਼ਖ਼ਸੀਅਤ ਉੱਘੇ ਸਮਾਜ ਸੇਵੀ ਚਮਕੌਰ ਸਿੰਘ ਖੋਸਾ ਅਤੇ ਰੇਸ਼ਮ ਸਿੰਘ ਖੋਸਾ ਨੂੰ ਉਸ ਸਮੇਂ ਭਾਰੀ ਸਦਮਾ ਲੱਗਾ ਜਦੋਂ ਕਿ ਉਨ੍ਹਾਂ ਦੇ ਸਤਿਕਾਰਯੋਗ ਪਿਤਾ ਗੁਰਦੇਵ ਸਿੰਘ ਮਿਸਤਰੀ ਖੋਸਾ ਰਣਧੀਰ ਲੰਬੀ ਬਿਮਾਰੀ ਦੌਰਾਨ ਬੀਤੇ ਸਦੀਵੀ ਵਿਛੋੜਾ ਦੇ ਕੇ ਗੁਰੂ ਚਰਨਾਂ ਵਿਚ ਜਾ ਬਿਰਾਜੇ | ਯੂਥ ਆਗੂ ਉੱਘੇ ਸਮਾਜ ਸੇਵੀ ਚਮਕੌਰ ਸਿੰਘ ਖੋਸਾ ਅਤੇ ਨਾਮੀ ਸ਼ਖ਼ਸੀਅਤ ਰੇਸ਼ਮ ਸਿੰਘ ਖੋਸਾ ਅਤੇ ਹੋਰ ਪਰਿਵਾਰਕ ਮੈਂਬਰਾਂ ਨਾਲ ਫ਼ੋਨ 'ਤੇ ਗੱਲਬਾਤ ਕਰਦਿਆਂ ਕਮਲਜੀਤ ਸਿੰਘ ਮੋਗਾ ਕੈਨੇਡਾ ਨੇ ਦੁੱਖ ਪ੍ਰਗਟਾਇਆ | ਧੂੜਕੋਟ ਦੇ ਸਰਪੰਚ ਰਵਿੰਦਰ ਸਿੰਘ ਅਤੇ ਨਾਮੀ ਸ਼ਖ਼ਸੀਅਤ ਕਮਲਜੀਤ ਸਿੰਘ ਮੋਗਾ ਕੈਨੇਡਾ ਨੇ ਕਿਹਾ ਕਿ ਬਾਪੂ ਗੁਰਦੇਵ ਸਿੰਘ ਮਿਸਤਰੀ ਬਹੁਤ ਹੀ ਸਾਊ ਸੁਭਾਅ ਦੇ ਮਾਲਕ ਮਿੱਠ ਬੋਲੜੇ, ਮਿਲਣਸਾਰ ਇਨਸਾਨ ਸਨ, ਉਨ੍ਹਾਂ ਦੇ ਵਿਛੋੜੇ ਨਾਲ ਪਰਿਵਾਰ ਅਤੇ ਕਰੀਬੀਆਂ ਨੂੰ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ | ਇਸ ਮੌਕੇ ਖੋਸਾ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਵਾਲਿਆਂ ਵਿਚ ਬਰਜਿੰਦਰ ਸਿੰਘ ਮੱਖਣ ਬਰਾੜ ਸਾਬਕਾ ਚੇਅਰਮੈਨ ਹੈਲਥ ਕਾਰਪੋਰੇਸ਼ਨ, ਸੁਖਵਿੰਦਰ ਸਿੰਘ ਦਾਤੇਵਾਲ ਸਾਬਕਾ ਚੇਅਰਮੈਨ, ਗੁਰਮੀਤ ਸਿੰਘ ਪਨੇਸਰ ਕੈਨੇਡਾ, ਚਰਨਜੀਤ ਸਿੰਘ ਝੰਡੇਆਣਾ, ਪਵਨਦੀਪ ਸਿੰਘ ਬੰਬਰਾ, ਗੁਰਦੇਵ ਸਿੰਘ ਬੇਗਾ, ਗੁਰਪ੍ਰੀਤ ਸਿੰਘ ਹੈਪੀ, ਕਰਮਪਾਲ ਸਿੰਘ ਰਾਏ ਧੂਲਕੋਟ, ਮਨਜੀਤ ਸਿੰਘ ਧੰਮੂ, ਸੁਖਵਿੰਦਰ ਸਿੰਘ ਆਜ਼ਾਦ ਕੈਨੇਡਾ, ਰਵਿੰਦਰ ਸਿੰਘ ਸਰਪੰਚ ਧੂੜਕੋਟ, ਇਕਬਾਲਦੀਪ ਸਿੰਘ ਹੈਰੀ ਆਦਿ ਰਿਸ਼ਤੇਦਾਰ ਸਾਕ ਸੰਬੰਧੀਆਂ ਨੇ ਹਮਦਰਦੀ ਦਾ ਪ੍ਰਗਟਾਵਾ ਕੀਤਾ |
Ad Position 22
No active advertisement
ਪਿਛਲੀ ਖ਼ਬਰ ਗੁਰਦੇਵ ਸਿੰਘ ਖੋਸਾ ਰਣਧੀਰ ਦੇ ਅਕਾਲ ਚਲਾਣੇ 'ਤੇ ਕਮਲਜੀਤ ਸਿੰਘ ਮੋਗਾ ਵਲੋਂ ਦੁੱਖ ਪ੍ਰਗਟ ਅਗਲੀ ਖ਼ਬਰ ਜ਼ਿਲ੍ਹਾ ਮੈਜਿਸਟ੍ਰੇਟ ਵਲੋਂ ਚਾਈਨਾ ਡੋਰ ਵੇਚਣ, ਸਟੋਰ ਕਰਨ ਤੇ ਵਰਤੋਂ ਕਰਨ 'ਤੇ ਪੂਰਨ ਪਾਬੰਦੀ
Ad Position 24