ਬਾਘਾ ਪੁਰਾਣਾ, 5 ਜਨਵਰੀ (ਟਿੰਕੂ ਕਾਠਪਾਲ)-ਰੰਘਰੇਟਾ ਪਾਰਲੀਮੈਂਟ ਪੰਜਾਬ ਵਲੋਂ ਸ਼੍ਰੋਮਣੀ ਜਰਨੈਲ ਚਮਕੌਰ ਗੜ੍ਹੀ ਦੇ ਆਖ਼ਰੀ ਸ਼ਹੀਦ ਬਾਬਾ ਜੀਵਨ ਸਿੰਘ ਭਾਈ ਜੈਤਾ ਜੀ ਦਾ ਸ਼ਹੀਦੀ ਸਮਾਗਮ ਸਫ਼ਰ ਏ ਸ਼ਹਾਦਤ ''ਅਲੌਕਿਕ ਕੀਰਤਨ ਦਰਬਾਰ'' ਦੇ ਰੂਪ ਵਿਚ ਬਾਘਾ ਪੁਰਾਣਾ ਦੀ ਸੁਭਾਸ਼ ਮੰਡੀ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਾਜ਼ਰੀ ਵਿਚ ਮਨਾਇਆ ਗਿਆ, ਜਿਸ ਵਿਚ ਪੰਥ ਪ੍ਰਸਿੱਧ ਰਾਗੀ ਸਿੰਘਾਂ ਅਤੇ ਕਥਾ ਵਾਚਕਾਂ ਨੇ ਭਾਈ ਜੈਤਾ ਜੀ ਦਾ ਇਤਿਹਾਸ ਸਰਵਣ ਕਰਾਇਆ | ਇਸ ਸਬੰਧੀ ਜਾਣਕਾਰੀ ਦਿੰਦਿਆਂ ਰੰਘਰੇਟਾ ਪਾਰਲੀਮੈਂਟ ਪੰਜਾਬ ਦੇ ਆਗੂਆਂ ਪ੍ਰਗਟ ਸਿੰਘ ਰਾਜੇਆਣਾ, ਵੀਰਪਾਲ ਸਿੰਘ ਕਲਿਆਣ, ਨਿਰਮਲ ਸਿੰਘ ਕਲਿਆਣ, ਪਿ੍ਥੀ ਸਿੰਘ ਐਮ.ਸੀ , ਅਵਤਾਰ ਸਿੰਘ ਨੱਥੋ ਕੇ ਗੁਰਪ੍ਰੀਤ ਸਿੰਘ ਬਬਲੂ ਰੋਡੇ, ਹਰਬੰਸ ਸਿੰਘ ਰੋਡੇ, ਸਿੰਬਰ ਸਿੰਘ ਨੱਥੋਕੇ, ਬੀਬੀ ਜਸਵੀਰ ਕੌਰ ਜਵਾਹਰ ਸਿੰਘ ਵਾਲਾ ਆਦਿ ਆਗੂਆਂ ਨੇ ਦੱਸਿਆ ਕਿ ਚਮਕੌਰ ਗੜੀ ਦੇ ਆਖ਼ਰੀ ਸ਼ਹੀਦ ਬਾਬਾ ਜੀਵਨ ਸਿੰਘ ਭਾਈ ਜੈਤਾ ਜੀ ਦੇ ਸ਼ਹੀਦੀ ਸਮਾਗਮ ਵਿਚ ਸ੍ਰੀ ਦਰਬਾਰ ਸਾਹਿਬ ਅੰਮਿ੍ਤਸਰ ਦੇ ਸਾਬਕਾ ਹਜ਼ੂਰੀ ਰਾਗੀ ਭਾਈ ਗੁਰਪਾਲ ਸਿੰਘ ਲੁਧਿਆਣਾ ਵਾਲੇ ਅਤੇ ਰਾਗੀ ਭਾਈ ਨਵਦੀਪ ਸਿੰਘ ਨਿਰਵੈਰ, ਕਥਾਵਾਚਕ ਸੰਤ ਹਰਮੇਲ ਦਾਸ ਮਧੇਕੇ ਵਾਲਿਆਂ ਨੇ ਭਾਈ ਜੈਤਾ ਜੀ ਦਾ ਇਤਿਹਾਸ ਸੰਗਤਾਂ ਨੂੰ ਸਰਵਣ ਕਰਵਾਇਆ | ਇਸ ਸਮਾਗਮ 'ਚ ਵਿਸ਼ੇਸ਼ ਤੌਰ 'ਤੇ ਇਲਾਕੇ ਦੀਆਂ ਧਾਰਮਿਕ ਸ਼ਖ਼ਸੀਅਤਾਂ ਸੰਤ ਗੁਰਦੀਪ ਸਿੰਘ ਚੰਦ ਪੁਰਾਣਾ ਵਾਲੇ, ਸੰਤ ਸੁਖਪ੍ਰੀਤ ਸਿੰਘ ਡੇਰਾ ਰਾਜਾ ਪੀਰ ਝਿੜੀ ਰਾਜੇਆਣਾ, ਸੰਤ ਹਰਜਿੰਦਰ ਸਿੰਘ ਵਿਸ਼ੇਸ਼ ਤੌਰ ਤੇ ਹਾਜ਼ਰੀ ਭਰਨ ਆਏ ਅਤੇ ਕਿਹਾ ਕੇ ਸਿੱਖ ਸ਼ਹੀਦਾਂ ਦੇ ਦਿਹਾੜੇ ਮਨਾਉਣਾ ਸਮੇਂ ਦੀ ਲੋੜ ਹੈ, ਇਸ ਤੋਂ ਬਿਨਾਂ ਹਲਕਾ ਵਿਧਾਇਕ ਅੰਮਿ੍ਤਪਾਲ ਸਿੰਘ ਸੁਖਾਨੰਦ, ਸ਼੍ਰੋਮਣੀ ਅਕਾਲੀ ਦਲ ਦੇ ਆਗੂ ਜਥੇਦਾਰ ਤੀਰਥ ਸਿੰਘ ਮਾਹਲਾ ਅਤੇ ਰਾਜਵਿੰਦਰ ਸਿੰਘ ਧਰਮਕੋਟ, ਨਗਰ ਕੌਂਸਲ ਦੇ ਪ੍ਰਧਾਨ ਪਵਨ ਗੁਪਤਾ ਇਲਾਕੇ ਦੇ ਸਰਪੰਚ ਦਵਿੰਦਰਪਾਲ ਸਿੰਘ ਰਾਜਾ ਸਮਾਲਸਰ, ਸਰਪੰਚ ਮਨਜੀਤ ਸਿੰਘ ਰਾਜੇਆਣਾ, ਸਰਪੰਚ ਜਗਸੀਰ ਸਿੰਘ ਮਾੜੀ, ਸਾਬਕਾ ਪੁਲਿਸ ਇੰਸਪੈਕਟਰ ਗੁਰਦੀਪ ਸਿੰਘ ਢੂਡੀ, ਜਥੇਦਾਰ ਬਾਬਾ ਜਸਵੰਤ ਸਿੰਘ ਰੋਡੇ ਮਹਾਂਕਾਲ ਅਤੇ ਨਗਰ ਕੌਂਸਲ ਬਾਘਾ ਪੁਰਾਣਾ ਦੇ ਐਮ. ਸੀ ਮੁਖਤਿਆਰ ਸਿੰਘ, ਕਮਲ ਸਿੰਘ, ਮਨਦੀਪ ਕੱਕੜ, ਪਵਨ ਗੋਇਲ, ਹਰਬੰਸ ਸਿੰਘ ਰੋਡੇ ਪ੍ਰਧਾਨ ਪੰਜਾਬ ਲੇਬਰ ਯੂਨੀਅਨ ਰਣਜੀਤ ਝੀਤੇ, ਸਰਪੰਚ ਮਨਜੀਤ ਸਿੰਘ ਰਾਜੇਆਣਾ ਅਤੇ ਇਲਾਕੇ ਦੀਆਂ ਸਿੱਖ ਸੰਗਤਾਂ ਨੇ ਵਿਸ਼ੇਸ਼ ਤੌਰ 'ਤੇ ਹਾਜ਼ਰੀ ਭਰੀ | ਇਸ ਮੌਕੇ ਆਲ ਇੰਡੀਆ ਮਜ਼੍ਹਬੀ ਸਿੱਖ ਵੈੱਲਫੇਅਰ ਵਲੋਂ ਮਨਜੀਤ ਸਿੰਘ ਬਾਘਾ ਪੁਰਾਣਾ, ਅਰਵਿੰਦਰ ਸਿੰਘ ਭਾਟੀਆ, ਸਰਪੰਚ ਮਨਜੀਤ ਸਿੰਘ ਬਿੱਲੂ ਵਲੋਂ ਇਸ ਸਮਾਗਮ ਦੇ ਪ੍ਰਬੰਧਕਾਂ ਨੂੰ ਦਸਤਾਰਾਂ ਭੇਟ ਕਰਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਹੋਰਨਾਂ ਤੋਂ ਇਲਾਵਾ ਥਾਣਾ ਮੁਖੀ ਬਾਘਾ ਪੁਰਾਣਾ ਜਤਿੰਦਰ ਸਿੰਘ, ਸੁਖਹਰਪ੍ਰੀਤ ਸਿੰਘ ਰੋਡੇ, ਰਾਜੂ ਨੱਥੋਕੇ, ਪਿ੍ੰਸੀਪਲ ਗੁਰਦੇਵ ਸਿੰਘ ਪੰਜਾਬ ਕੋ ਐਜੂਕੇਸ਼ਨ ਸਕੂਲ, ਹਰਜਿੰਦਰ ਸਿੰਘ ਬਰਾੜ, ਚਮਕੌਰ ਸਿੰਘ, ਸੈਬਰ ਸਿੰਘ ਨੱਥੋਕੇ, ਗੁਰਜੰਟ ਸਿੰਘ ਕਾਲੇਕੇ, ਬੂਟਾ ਸਿੰਘ ਘੋਲੀਆ, ਪ੍ਰਗਟ ਸਿੰਘ ਸਮਾਧ ਭਾਈ, ਮਨਜੀਤ ਸਿੰਘ ਮੰਡੀਰਾਂ, ਹਰਜਿੰਦਰ ਸਿੰਘ ਮੋਰੀਆ, ਅਸ਼ੋਕ ਢੰਡੇ ਪ੍ਰਧਾਨ ਗੁਰੂ ਰਵਿਦਾਸ ਟੈਗਰ ਫੋਰਸ, ਮੰਗਲ ਸਿੰਘ ਮੰਡੀਰਾਂ, ਪਰਮਜੀਤ ਸਿੰਘ ਪ੍ਰਧਾਨ ਗੁਰਦੁਆਰਾ ਨਾਮ ਦੇਵ ਜੀ, ਕਰਨੈਲ ਸਿੰਘ ਪ੍ਰਧਾਨ ਗੁਰਦੁਆਰਾ ਮੁਗਲੂ ਪਤੀ, ਸਾਬਕਾ ਐਮ.ਸੀ. ਜਗਸੀਰ ਸਿੰਘ ਜਗਾ, ਗੁਰਮੁਖ ਸਿੰਘ ਐਮ.ਸੀ. ਆਦਿ ਸੇਵਾਦਾਰ ਹਾਜ਼ਰ ਸਨ |