19-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-01-2026

ਸ਼ਨਾਇਆ ਮਹਿਤਾ ਦੀ ਨੈਸ਼ਨਲ ਗੇਮਜ਼ ਅੰਡਰ-19 (ਕਿ੍ਕਟ) ਲਈ ਪੰਜਾਬ ਦੀ ਟੀਮ ਲਈ ਚੋਣ

Ad Position 21
No active advertisement
ਅਜੀਤ ਡੈਸਕ 06-01-2026
ਬਾਘਾ ਪੁਰਾਣਾ, 5 ਜਨਵਰੀ (ਟਿੰਕੂ ਕਾਠਪਾਲ)-ਪੰਜਾਬ ਕੋ-ਐਜੂਕੇਸ਼ਨ ਸੀਨੀਅਰ ਸੈਕੰਡਰੀ ਸਕੂਲ ਬਾਘਾ ਪੁਰਾਣਾ ਜੋ ਸੰਸਥਾਪਕ ਪਿ੍ੰਸੀਪਲ ਗੁਰਦੇਵ ਸਿੰਘ ਅਤੇ ਡਾਇਰੈਕਟਰ ਅਤੇ ਪਿ੍ੰਸੀਪਲ ਸੰਦੀਪ ਮਹਿਤਾ ਦੀ ਯੋਗ ਅਤੇ ਸੁਚੱਜੀ ਅਗਵਾਈ ਵਿਚ ਨਿੱਤ ਨਵੀਆਂ ਮੰਜ਼ਿਲਾਂ ਸਰ ਕਰ ਰਹੀ ਹੈ, ਦੀ ਵਿਦਿਆਰਥਣ ਸ਼ਨਾਇਆ ਮਹਿਤਾ ਦੀ ਨੈਸ਼ਨਲ ਗੇਮਜ਼ ਅੰਡਰ-19 ਕਿ੍ਕਟ ਲਈ ਪੰਜਾਬ ਦੀ ਟੀਮ ਵਿਚ ਚੋਣ ਕੀਤੀ ਗਈ ਹੈ | ਜ਼ਿਕਰਯੋਗ ਹੈ ਕਿ ਸਕੂਲ ਗੇਮਜ਼ ਫੈਡਰੇਸ਼ਨ ਆਫ਼ ਇੰਡੀਆ ਵਲੋਂ ਕਰਵਾਈਆਂ ਜਾ ਰਹੀਆਂ 69ਵੀਂਆਂ ਨੈਸ਼ਨਲ ਸਕੂਲ ਗੇਮਜ਼ ਅੰਡਰ -19 ਲੜਕੀਆਂ ਜੋ ਮੱਧ ਪ੍ਰਦੇਸ਼ ਵਿਚ ਸ਼ਿਵ ਪੂਰੀ ਵਿਖੇ ਆਯੋਜਿਤ ਹੋਈਆਂ, ਲਈ ਸ਼ਨਾਇਆ ਮਹਿਤਾ ਦੀ ਚੋਣ ਹੋਈ ਹੈ | ਪੰਜਾਬ ਦੀਆਂ ਲਗਭਗ 30 ਲੜਕੀਆਂ ਦਾ ਮੁਹਾਲੀ ਵਿਖੇ ਕੈਂਪ ਲਈ ਚੋਣ ਹੋਈ, ਜਿਸ ਵਿਚੋਂ ਮੋਗਾ ਜ਼ਿਲੇ੍ਹ ਦੀਆਂ ਚਾਰ ਲੜਕੀਆਂ ਵਿਚੋਂ 2 ਲੜਕੀਆਂ ਦੀ ਚੋਣ ਪੰਜਾਬ ਦੀ ਟੀਮ ਲਈ ਹੋਈ ਸੀ, ਜਿਸ ਵਿਚੋਂ ਪੰਜਾਬ ਕੋ-ਐਜੂਕੇਸ਼ਨ ਸਕੂਲ ਦੀ ਲੜਕੀ ਦੀ ਚੋਣ ਨੈਸ਼ਨਲ ਗੇਮਜ਼ ਲਈ ਹੋਣਾ ਬੜੀ ਮਾਣ ਵਾਲੀ ਗੱਲ ਹੈ | ਪੰਜਾਬ ਸਕੂਲ ਦੀਆਂ ਲੜਕੀਆਂ ਨੇ 2025 ਵਿਚ ਜ਼ਿਲ੍ਹਾ ਮੋਗਾ ਵਿਖੇ ਹੋਏ ਅੰਡਰ-19 ਲੜਕੀਆਂ ਦੇ ਮੁਕਾਬਲਿਆਂ ਵਿਚੋਂ ਗੋਲਡ ਮੈਡਲ ਜਿੱਤਿਆ ਅਤੇ ਸਟੇਟ ਪੱਧਰ 'ਤੇ ਵੀ ਸ਼ਾਨਦਾਰ ਪ੍ਰਦਰਸ਼ਨ ਕੀਤਾ ਸੀ | ਇਸ ਖ਼ੁਸ਼ੀ ਦੇ ਮੌਕੇ 'ਤੇ ਜ਼ਿਲ੍ਹਾ ਸਿੱਖਿਆ ਅਫ਼ਸਰ ਅਸ਼ੀਸ਼ ਕੁਮਾਰ ਸ਼ਰਮਾ, ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਡਾ. ਗੁਰਦਿਆਲ ਸਿੰਘ, ਜ਼ਿਲ੍ਹਾ ਟੂਰਨਾਮੈਂਟ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਰਿਸ਼ੀ ਮਨਚੰਦਾ, ਜਰਨਲ ਸਕੱਤਰ ਨਵਦੀਪ ਸਿੰਘ, ਸਿੱਖਿਆ ਸਪੋਰਟਸ ਕੋਆਰਡੀਨੇਟਰ ਬਲਵਿੰਦਰ ਸਿੰਘ ਬੈਨ ਅਤੇ ਜ਼ਿਲ੍ਹਾ ਮੈਨੇਜਮੈਂਟ ਕਮੇਟੀ ਮੈਂਬਰ ਗੁਰਪਿਆਰ ਸਿੰਘ ਵਲੋਂ ਪੰਜਾਬ ਕੋ-ਐਜੂਕੇਸ਼ਨ ਸਕੂਲ ਦੀ ਸਮੁੱਚੀ ਮੈਨੇਜਮੈਂਟ ਟੀਮ ਨੂੰ ਵਧਾਈ ਦਿੱਤੀ ਗਈ | ਇਸ ਮੌਕੇ ਆਪਣੇ ਵਿਚਾਰ ਸਾਂਝੇ ਕਰਦਿਆਂ ਸੰਸਥਾ ਦੇ ਪਿ੍ੰ: ਸੰਦੀਪ ਮਹਿਤਾ ਨੇ ਕੋਚ ਵਿਕੀ ਸਿੰਘ, ਬੇਅੰਤ ਸਿੰਘ ਮੋਗਾ, ਬਲਰਾਜ ਸਿੰਘ ਡੀ.ਪੀ.ਈ. ਅਤੇ ਕੋਚ ਨਵਨੀਤ ਸਿੰਘ ਨੂੰ ਵਧਾਈ ਦਿੱਤੀ | ਇਸ ਮੌਕੇ ਮੈਡਮ ਪਰਮਿੰਦਰ ਕੌਰ, ਕੋਆਰਡੀਨੇਟਰ ਮੁਕੇਸ਼ ਅਰੋੜਾ ਅਤੇ ਮੈਡਮ ਖੁਸ਼ਪ੍ਰੀਤ ਕੌਰ ਅਤੇ ਸਮੂਹ ਸਟਾਫ਼ ਨੇ ਵਿਦਿਆਰਥਣ ਨੂੰ ਵਧਾਈ ਦਿੱਤੀ |
Ad Position 22
No active advertisement
ਪਿਛਲੀ ਖ਼ਬਰ ਗੁਰਬੀਰ ਸਿੰਘ ਡੇਮਰੂ ਯੂਥ ਵਿੰਗ 'ਆਪ' ਦੇ ਬਲਾਕ ਪ੍ਰਧਾਨ ਨਿਯੁਕਤ <br/> ਅਗਲੀ ਖ਼ਬਰ ਮਲਟੀਪਰਪਜ਼ ਹੈਲਥ ਇੰਪਲਾਈਜ਼ ਯੂਨੀਅਨ ਵਲੋਂ ਨਵੇਂ ਸਾਲ ਦੀ ਡਾਇਰੀ ਤੇ ਕੈਲੰਡਰ ਜਾਰੀ <br/>
Ad Position 24