19-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-01-2026

ਹਲਕੇ ਅੰਦਰ ਖੇਡਾਂ ਦੇ ਵਿਕਾਸ ਲਈ ਵਿਧਾਇਕ ਲਾਡੀ ਢੋਸ ਦੀ ਕਾਰਗੁਜ਼ਾਰੀ ਸ਼ਲਾਘਾਯੋਗ- ਰਿੰਪੀ ਖੋਸਾ <br/>

Ad Position 21
No active advertisement
ਅਜੀਤ ਡੈਸਕ 06-01-2026
ਕੋਟ ਈਸੇ ਖਾਂ, 5 ਜਨਵਰੀ (ਗੁਰਮੀਤ ਸਿੰਘ ਖ਼ਾਲਸਾ)-ਬੱਚਿਆਂ ਤੇ ਨੌਜਵਾਨਾਂ ਦੇ ਤੰਦਰੁਸਤੀ ਭਰੇ ਜੀਵਨ ਅਤੇ ਖੇਡਾਂ ਪ੍ਰਤੀ ਰੁਚੀ 'ਚ ਸਹੀ ਢੰਗ ਨਾਲ ਵਾਧਾ ਕਰਨ ਲਈ ਹਲਕਾ ਧਰਮਕੋਟ ਵਿਚ ਪਿਛਲੇ ਕਾਫੀ ਸਮੇਂ ਤੋਂ ਪਿੰਡਾਂ ਸ਼ਹਿਰਾਂ ਦੀਆਂ ਖੇਡ ਗਰਾਊਾਡਾਂ ਨੂੰ ਆਧੁਨਿਕ ਦਿੱਖ ਦੇਣ ਲਈ ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਢੋਸ ਵਲੋਂ ਸਹੀ ਤੇ ਯੋਜਨਾਬੱਧ ਢੰਗ ਨਾਲ ਕਰਵਾਏ ਜਾ ਰਹੇ ਕੰਮਾਂ ਦੇ ਵਧੀਆ ਨਤੀਜੇ ਸਾਹਮਣੇ ਆ ਰਹੇ ਹਨ ਤੇ ਆਮ ਲੋਕ ਵਿਧਾਇਕ ਦੀ ਕਾਰਗੁਜ਼ਾਰੀ ਤੋਂ ਪੂਰਨ ਖ਼ੁਸ਼ ਹਨ | ਇਹ ਪ੍ਰਗਟਾਵਾ ਪਿੰਡ ਖੋਸਾ ਰਣਧੀਰ ਦੇ ਸਰਪੰਚ ਰਮਨਦੀਪ ਸਿੰਘ ਰਿੰਪੀ ਖੋਸਾ ਨੇ ਆਪਣੇ ਸਾਥੀਆਂ ਸਮੇਤ ਕਰਦਿਆਂ ਕਿਹਾ ਕਿ ਹਲਕੇ ਦੀਆਂ ਹੋਰਨਾਂ ਥਾਵਾਂ ਦੀ ਤਰਜ਼ 'ਤੇ ਉਨ੍ਹਾਂ ਦੇ ਪਿੰਡ ਖੋਸਾ ਰਣਧੀਰ ਵਾਸੀਆਂ ਦੀ ਮੰਗ ਨੂੰ ਬੂਰ ਪਾਉਂਦਿਆਂ ਵਿਧਾਇਕ ਵਲੋਂ ਬੀਤੇ ਦਿਨਾਂ 'ਚ ਕਰੀਬ 45 ਲੱਖ ਰੁਪਏ ਦੀ ਰਾਸ਼ੀ ਜਾਰੀ ਕਰਵਾ ਕੇ ਖੇਡ ਗਰਾਊਾਡ ਦੇ ਨਵੇਂ ਕੰਮ ਸ਼ੁਰੂ ਕਰਵਾਏ ਗਏ, ਜਿਸ ਨਾਲ ਖੇਡ ਗਰਾਊਾਡ ਦੀ ਆਧੁਨਿਕ ਦਿਖ ਬਣਨ ਨਾਲ ਬੱਚਿਆਂ, ਨੌਜਵਾਨਾਂ ਦੀ ਖੇਡਣ ਵਿਚ ਰੁਚੀ ਹੋਰ ਵਧੇਗੀ | ਖੇਡ ਗਰਾਊਾਡ ਦੇ ਨਵੀਨੀਕਰਨ ਲਈ ਵਿਧਾਇਕ ਦਾ ਧੰਨਵਾਦ ਕਰਨ ਵਾਲਿਆਂ ਵਿਚ ਸਰਪੰਚ ਰਿੰਪੀ ਖੋਸਾ ਤੋਂ ਇਲਾਵਾ ਸੀਨੀਅਰ ਆਪ ਆਗੂ ਹੈਰੀ ਖੋਸਾ, ਰਣਜੀਤ ਸਿੰਘ ਬਬਲੂ ਮੈਂਬਰ ਜ਼ਿਲ੍ਹਾ ਪ੍ਰੀਸ਼ਦ, ਜਰਨੈਲ ਸਿੰਘ, ਸਾਧੂ ਸਿੰਘ ਪੰਚ, ਮਾਸਟਰ ਨਿਰਮਲ ਸਿੰਘ, ਅੰਗਰੇਜ਼ ਸਿੰਘ, ਗੁਰਵਿੰਦਰ ਸਿੰਘ, ਹਰਜੀਤ ਕੌਰ, ਜਸਦੀਪ ਸਿੰਘ, ਮੰਦਰ ਸਿੰਘ, ਲਖਵੀਰ ਸਿੰਘ ਲੱਖਾ, ਮਨਦੀਪ ਸਿੰਘ ਦੀਪੀ, ਸ਼ਿੰਦਰ ਸਿੰਘ, ਇੰਦਰਜੀਤ ਸਿੰਘ ਰਾਣਾ, ਕਮਲਜੀਤ ਸਿੰਘ, ਡਾ. ਗੁਰਪ੍ਰੀਤ ਸਿੰਘ, ਗੁਰਜੰਟ ਸਿੰਘ, ਪਰਮਜੀਤ ਕੌਰ, ਸੋਹਣ ਸਿੰਘ ਫ਼ੌਜੀ, ਕੁਲਦੀਪ ਸਿੰਘ, ਪ੍ਰਨਾਮ ਸਿੰਘ ਮਿੰਟੂ, ਹਰਪ੍ਰੀਤ ਸਿੰਘ ਲਵਪ੍ਰੀਤ ਸਿੰਘ, ਸਾਹਿਲਦੀਪ ਸਿੰਘ, ਲੱਭਾ ਗੁਰਸਿੱਖ, ਲਵ ਖੋਸਾ, ਸੁਖਚੈਨ ਸਿੰਘ, ਆਕਾਸ਼ਦੀਪ ਸਿੰਘ

Ad Position 22
No active advertisement
ਪਿਛਲੀ ਖ਼ਬਰ ਪੁਲਿਸ ਚੌਕੀ ਬਿਲਾਸਪੁਰ ਵਿਖੇ ਸਰਬੱਤ ਦੇ ਭਲੇ ਲਈ ਪਾਠ ਦੇ ਭੋਗ ਪਾਏ <br/> ਅਗਲੀ ਖ਼ਬਰ ਗੁਰਬੀਰ ਸਿੰਘ ਡੇਮਰੂ ਯੂਥ ਵਿੰਗ 'ਆਪ' ਦੇ ਬਲਾਕ ਪ੍ਰਧਾਨ ਨਿਯੁਕਤ <br/>
Ad Position 24