23-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-01-2026

ਜਵਾਨ ਪੁੱਤ ਦਾ ਚਲੇ ਜਾਣਾ ਅਸਹਿ ਤੇ ਅਕਹਿ ਸਦਮਾ-ਬੁਲਾਰੇ <br/> ਅਰਵਿੰਦਰ ਸਿੰਘ ਕਾਲਾ ਨੂੰ ਵੱਖ-ਵੱਖ ਸ਼ਖ਼ਸੀਅਤਾਂ ਵਲੋਂ ਭਾਵ ਭਿੰਨੀਆਂ ਸ਼ਰਧਾਂਜਲੀਆਂ <br/>

Ad Position 21
No active advertisement
ਅਜੀਤ ਡੈਸਕ 07-01-2026
ਮੋਗਾ, 6 ਜਨਵਰੀ (ਸੁਰਿੰਦਰਪਾਲ ਸਿੰਘ)-ਉੱਘੇ ਸਮਾਜ ਸੇਵੀ ਹਰਜਿੰਦਰ ਸਿੰਘ ਵਿੱਕੀ ਬੰਬੇ ਦੇ ਛੋਟੇ ਭਰਾਤਾ, ਸਰਦਾਰਨੀ ਮਨਜੀਤ ਕੌਰ ਦੇ ਸਪੁੱਤਰ ਤੇ ਨਵਪ੍ਰੀਤ ਕੌਰ ਰੀਨਾ ਦੇ ਪਤੀ ਅਰਵਿੰਦਰ ਸਿੰਘ ਕਾਲਾ ਨਮਿਤ ਅੱਜ ਸ੍ਰੀ ਅਖੰਡ ਪਾਠ ਦੇ ਭੋਗ ਪਾਏ ਗਏ | ਉਪਰੰਤ ਉਨ੍ਹਾਂ ਨਮਿਤ ਗੁਰਦੁਆਰਾ ਕਲਗ਼ੀਧਰ ਦੱਤ ਰੋਡ ਸਾਹਿਬ ਵਿਖੇ ਹੋਈ ਅੰਤਿਮ ਅਰਦਾਸ 'ਚ ਸਮਾਜ ਦੇ ਵੱਖ-ਵੱਖ ਵਰਗਾਂ ਦੇ ਲੋਕਾਂ ਨੇ ਜਿੱਥੇ ਉਨ੍ਹਾਂ ਦੀ ਮਾਤਾ ਮਨਜੀਤ ਕੌਰ, ਭਰਾਤਾ ਹਰਜਿੰਦਰ ਸਿੰਘ ਵਿੱਕੀ, ਪਤਨੀ ਨਵਪ੍ਰੀਤ ਕੌਰ ਰੀਨਾ, ਬੇਟੇ ਦਿਲਜ਼ਸਨ ਤੇ ਬੇਟੀ ਜੈਸਮੀਨ ਨਾਲ ਦੁੱਖ ਸਾਂਝਾ ਕੀਤਾ, ਉੱਥੇ ਉਨ੍ਹਾਂ ਅਰਵਿੰਦਰ ਸਿੰਘ ਕਾਲਾ ਨੂੰ ਸ਼ਰਧਾ ਦੇ ਫ਼ੁੱਲ ਭੇਟ ਕੀਤੇ | ਇਸ ਮੌਕੇ ਕੀਰਤਨੀ ਜਥੇ ਵਲੋਂ ਵੈਰਾਗਮਈ ਕੀਰਤਨ ਕੀਤਾ ਗਿਆ, ਉੱਥੇ ਜੀਵਨ ਤੇ ਮੌਤ ਫ਼ਲਸਫ਼ੇ 'ਤੇ ਵਿਸਥਾਰ ਸਾਹਿਤ ਚਾਨਣਾ ਪਾਇਆ | ਸ਼ਰਧਾਂਜਲੀ ਸਮਾਗਮ ਦੇ ਇਕੱਠ ਨੂੰ ਸੰਬੋਧਨ ਕਰਦਿਆਂ 'ਅਜੀਤ' ਉਪ ਦਫ਼ਤਰ ਮੋਗਾ ਦੇ ਜ਼ਿਲ੍ਹਾ ਇੰਚਾਰਜ ਸੁਰਿੰਦਰਪਾਲ ਸਿੰਘ, ਅਰਵਿੰਦਰ ਸਿੰਘ ਹੈਪੀ ਕਾਹਨਪੁਰੀਆ ਕੌਂਸਲਰ ਨਗਰ ਨਿਗਮ, ਸੰਨੀ ਦਿੱਲੀ ਨੇ ਕਿਹਾ ਕਿ ਅਰਵਿੰਦਰ ਸਿੰਘ ਕਾਲਾ ਮਿੱਠ ਬੋਲੜੇ ਸੁਭਾਅ ਦਾ ਮਾਲਕ ਸੀ | ਅਰਵਿੰਦਰ ਸਿੰਘ ਕਾਲਾ ਦਾ ਭਰ ਜਵਾਨੀ ਵਿਚ ਵਿਛੋੜਾ ਦੇ ਜਾਣਾ ਜਿੱਥੇ ਪਰਿਵਾਰ ਲਈ ਅਸਹਿ ਤੇ ਅਕਹਿ ਸਦਮਾ ਹੈ, ਉੱਥੇ ਸਮਾਜ ਨੂੰ ਵੀ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ | ਇਸ ਮੌਕੇ ਸੁਰਿੰਦਰਪਾਲ ਸਿੰਘ ਵਲੋਂ ਵੱਖ-ਵੱਖ ਸ਼ਖ਼ਸੀਅਤਾਂ ਤੇ ਸੰਸਥਾਵਾਂ ਵਲੋਂ ਭੇਜੇ ਸੋਕ ਸੰਦੇਸ਼ ਵੀ ਪੜ੍ਹੇ ਗਏ | ਇਸ ਮੌਕੇ ਹੋਰਨਾਂ ਤੋਂ ਇਲਾਵਾ ਜਸਵਰਿੰਦਰ ਸਿੰਘ ਡੀ.ਐਸ.ਪੀ. ਧਰਮਕੋਟ, ਅਮਿਤ ਗਰੋਵਰ ਜਸਟਿਸ ਪੰਜਾਬ ਐਂਡ ਹਰਿਆਣਾ ਹਾਈਕੋਰਟ, ਡਾ. ਰਾਕੇਸ਼ ਅਰੋੜਾ ਤੇ ਨੋਡਲ ਅਫ਼ਸਰ ਪਤੀ ਵਿਧਾਇਕਾ ਡਾ. ਅਮਨਦੀਪ ਕੌਰ ਅਰੋੜਾ ਮੋਗਾ, ਗੁਰਬਿੰਦਰ ਸਿੰਘ ਸੰਘਾ ਐਸ.ਪੀ. ਪੰਜਾਬ ਪੁਲਿਸ, ਗਗਨਦੀਪ ਸਿੰਘ ਐਸ.ਐਸ.ਪੀ. ਮਲੇਰਕੋਟਲਾ, ਐਸ.ਪੀ. ਜਗਜੀਤ ਸਿੰਘ ਸਰੋਆ, ਸਾਬਕਾ ਡੀ.ਐਸ.ਪੀ. ਹਰਿੰਦਰ ਸਿੰਘ ਡੋਡ, ਕਮਲਜੀਤ ਸਿੰਘ ਕੈਨੇਡਾ, ਸੁਮਿਤ ਕੈਨੇਡਾ, ਦੀਪਕ ਮਲਹੋਤਰਾ ਬੰਬੇ, ਵਿੱਕੀ ਅਬਰੋਲ ਮਿੰਨੀ ਮਹਿਲ ਹੋਟਲ ਵਾਲੇ, ਰੈਲੀ ਅੰਮਿ੍ਤਸਰ, ਸੁਖਪ੍ਰੀਤ ਸਿੰਘ ਰੂਬੀ ਮਲਹੋਤਰਾ ਦਿੱਲੀ, ਹਰਮਹਿੰਦਰ ਸਿੰਘ ਮਿੰਦਾ, ਸੰਨੀ ਦਿੱਲੀ ਫਾਰਮ ਹਾਊਸ, ਅਕਸ਼ਿਤ ਜੈਨ ਸਾਬਕਾ ਮੇਅਰ, ਸੰਜੀਤ ਸਿੰਘ ਸੰਨੀ ਗਿੱਲ ਹਲਕਾ ਇੰਚਾਰਜ ਸ਼ੋ੍ਰਮਣੀ ਅਕਾਲੀ ਦਲ, ਇੰਦਰਪਾਲ ਸਿੰਘ ਬੱਬੀ ਵਾਈਨ ਕੰਟਰੈਕਟਰ ਤੇ ਸਮਾਜ ਸੇਵੀ, ਦਵਿੰਦਰਪਾਲ ਸਿੰਘ ਰਿੰਪੀ ਚੇਅਰਮੈਨ, ਗੌਰਵ ਗੁਪਤਾ ਡਾਇਰੈਕਟਰ ਦੇਸ਼ ਭਗਤ ਕਾਲਜ, ਅਨੁਜ ਗੁਪਤਾ ਐਮ.ਡੀ. ਗੋਲਡ ਕੌਸਟ ਕਲੱਬ, ਕੁਲਦੀਪ ਸਿੰਘ ਸਹਿਗਲ ਪੈ੍ਰਜ਼ੀਡੈਂਟ, ਗੁਰਮੀਤ ਸਿੰਘ ਅਰੋੜਾ ਐਮ.ਡੀ. ਹੇਮ ਹੌਂਡਾ, ਮਨਜੀਤ ਸਿੰਘ ਧੰਮੂ, ਗੁਰਪ੍ਰੀਤ ਸਿੰਘ ਸਚਦੇਵਾ, ਵਿਜੇ ਖੁਰਾਣਾ, ਸੁਰਿੰਦਰ ਸਿੰਘ ਗੋਗਾ, ਭਰਤ ਗੁਪਤਾ, ਅਰਵਿੰਦਰ ਸਿੰਘ ਕਾਹਨਪੁਰੀਆ (ਸਾਰੇ ਕੌਂਸਲਰ), ਪਰਮਜੀਤ ਸਿੰਘ ਵਿੱਕੀ ਮਲਹੋਤਰਾ ਉੱਘੇ ਸਮਾਜ ਸੇਵੀ, ਸੁਖਜਿੰਦਰ ਸਿੰਘ ਕਾਲਾ ਬਲਖੰਡੀ ਪ੍ਰਧਾਨ, ਹਰਪ੍ਰੀਤ ਸਿੰਘ ਵਿੱਕੀ, ਵਨੀਤ ਚੋਪੜਾ ਉੱਘੇ ਸਮਾਜ ਸੇਵੀ, ਸ੍ਰੀਮਤੀ ਰੀਟਾ ਚੋਪੜਾ ਕੌਂਸਲਰ, ਗੁਰਬਚਨ ਸਿੰਘ ਚਾਵਲਾ ਆੜ੍ਹਤੀ, ਯਸ਼ਪਾਲ ਚਾਵਲਾ ਆੜ੍ਹਤੀ, ਜੇ.ਪੀ. ਸਿੰਘ ਚਾਵਲਾ ਉੱਘੇ ਬਿਜਨੈੱਸਮੈਨ, ਪਿੰਕਪਾਲ ਸਿੰਘ ਚਾਵਲਾ ਉੱਘੇ ਬਿਜਨੈੱਸਮੈਨ, ਰਾਜਾ ਕੁਮਾਰ ਪੀ.ਏ. ਰਾਣਾ ਸੋਢੀ, ਗੋਵਰਧਨ ਪੋਪਲੀ ਸਾਬਕਾ ਕੌਂਸਲਰ, ਪ੍ਰੇਮ ਚੰਦ ਚੱਕੀ ਵਾਲੇ ਜ਼ਿਲ੍ਹਾ ਸ਼ਹਿਰੀ ਪ੍ਰਧਾਨ ਆਪ ਪਾਰਟੀ, ਜਗਦੀਸ਼ ਛਾਬੜਾ ਸਾਬਕਾ ਚੇਅਰਮੈਨ, ਮੋਨੰੂ ਚਾਵਲਾ, ਮਨਪ੍ਰੀਤ ਸਿੰਘ ਕਾਲੜਾ, ਮਨਮੋਹਨ ਸਿੰਘ ਬਿੰਦਰਾ, ਹੈਪੀ ਘਈ, ਯੋਗੀ ਘਈ ਡਾਇਰੈਕਟਰ ਮੈਜਿਸਟਿਕ ਰਿਜ਼ਾਰਟ, ਜਗਦੀਸ਼ ਸਿੰਘ ਜੈਮਲ ਵਾਲਾ ਇੰਚਾਰਜ ਮਾਲਵਾ ਜੋਨ ਆਪ ਪਾਰਟੀ, ਬਲਵਿੰਦਰ ਸਿੰਘ ਬੱਬੂ ਆੜ੍ਹਤੀ, ਮਨੀ ਟੱਕਰ, ਮੰਨਤ ਟੱਕਰ, ਸੋਲਨ ਟੱਕਰ, ਤੁਸ਼ਾਰ ਗੋਇਲ ਚੇਅਰਮੈਨ ਡੀ.ਐਨ. ਮਾਡਲ ਸਕੂਲ, ਐਡਵੋਕੇਟ ਰਮੇਸ਼ ਗਰੋਵਰ ਸਾਬਕਾ ਪ੍ਰਧਾਨ ਬਾਰ ਐਸੋਸੀਏਸ਼ਨ, ਕੁਲਵਿੰਦਰ ਸਿੰਘ ਤਾਰੇ ਵਾਲਾ ਸੀ. ਆਗੂ ਆਪ ਪਾਰਟੀ, ਜਸਵੰਤ ਸਿੰਘ ਬਾਵਾ, ਦਿਲਬਾਗ ਸਿੰਘ ਰੰਧਾਵਾ, ਦਵਿੰਦਰ ਸਿੰਘ ਰਣੀਆਂ, ਚਰਨਜੀਤ ਸਿੰਘ ਝੰਡੇਆਣਾ ਸੀ. ਅਕਾਲੀ ਆਗੂ, ਗਰੋਵਰ ਮੈਡੀਕਲ ਹਾਲ ਬੱਬਰ ਸਾਬ, ਸ੍ਰੀ ਸ਼ਿਵ ਸੇਵਾ ਸੰਘ ਲੰਗਰ ਕਮੇਟੀ ਸ੍ਰੀ ਅਮਰਨਾਥ ਗੁਰੂ ਹਰਸਹਾਏ, ਮੰਗਤ ਰਾਮ ਨੌਹਰੀਆ ਧਰਮਕੋਟ ਸਮੇਤ ਪਤਵੰਤੇ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਅਰਵਿੰਦਰ ਸਿੰਘ ਕਾਲਾ ਨੂੰ ਵੱਖ-ਵੱਖ ਸ਼ਖ਼ਸੀਅਤਾਂ ਵਲੋਂ ਭਾਵ ਭਿੰਨੀਆਂ ਸ਼ਰਧਾਂਜਲੀਆਂ <br/> ਅਗਲੀ ਖ਼ਬਰ ਡੇਰਾ ਭੋਰੇ ਵਾਲਾ ਸੁਖਾਨੰਦ ਵਿਖੇ ਅਖੰਡ ਪਾਠਾਂ ਦੀ ਪਹਿਲੀ ਲੜੀ ਦੇ ਭੋਗ ਪਾਏ <br/>
Ad Position 24