23-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-01-2026

ਗੁਰੂ ਗੋਬਿੰਦ ਸਿੰਘ ਮਾਰਗ 'ਤੇ ਲਿਖੀ ਕਿਤਾਬ 'ਬਿਖੜਾ ਪੈਂਡਾ' ਕੀਤੀ ਲੋਕ ਅਰਪਣ <br/>

Ad Position 21
No active advertisement
ਗੁਰਦੁਆਰਾ ਲੋਹਗੜ੍ਹ ਸਾਹਿਬ ਪਿੰਡ ਦੀਨਾ ਵਿਖੇ 'ਬਿਖੜਾ ਪੈਂਡਾ' ਕਿਤਾਬ ਲੋਕ ਅਰਪਣ ਕਰਦੇ ਹੋਏ ਮਨਪ੍ਰੀਤ ਸਿੰਘ ਧਾਲੀਵਾਲ ਸੈਦੋਕੇ, ਮੁਖਤਿਆਰ ਸਿੰਘ ਦੀਨਾਂ ਅਤੇ ਮੈਨੇਜਰ ਰਾਜਪਾਲ ਸਿੰਘ ਤੇ ਹੋਰ | ਤਸਵੀਰ: ਸੁਖਦੇਵ ਸਿੰਘ ਖਾਲਸਾ <br/> 07-01-2026
ਨਿਹਾਲ ਸਿੰਘ ਵਾਲਾ, 6 ਜਨਵਰੀ (ਸੁਖਦੇਵ ਸਿੰਘ ਖਾਲਸਾ)-ਸ੍ਰੀ ਅਨੰਦਪੁਰ ਸਾਹਿਬ ਤੋਂ ਲੈ ਕੇ ਤਖਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਕੀ (ਬਠਿੰਡਾ) ਤੱਕ ਬਣੇ ਗੁਰੂ ਗੋਬਿੰਦ ਸਿੰਘ ਮਾਰਗ 'ਤੇ ਪੈਂਦੇ ਇਤਿਹਾਸਕ ਸਥਾਨਾਂ ਦੇ ਇਤਿਹਾਸ ਨੂੰ ਦਰਸਾਉਂਦੀ ਕਿਤਾਬ ਉੱਘੇ ਸਮਾਜ ਸੇਵੀ ਅਤੇ ਕਾਰੋਬਾਰੀ ਕਰਮਜੀਤ ਸਿੰਘ ਧਾਲੀਵਾਲ ਸੈਦੋਕੇ (ਅਮਰੀਕਾ) ਦੇ ਉਪਰਾਲੇ ਅਤੇ ਮੁਖਤਿਆਰ ਸਿੰਘ ਦੀਨਾਂ (ਸੂਬਾ ਆਗੂ ਭਕਿਯੂ ਲੱਖੋਵਾਲ) ਦੇ ਯਤਨਾਂ ਸਦਕਾ ਲਿਖੀ 'ਬਿਖੜਾ ਪੈਂਡਾ' ਕਿਤਾਬ ਗੁਰਦੁਆਰਾ ਲੋਹਗੜ੍ਹ ਸਾਹਿਬ ਪਿੰਡ ਦੀਨਾਂ ਵਿਖੇ ਲੋਕ ਅਰਪਣ ਕੀਤੀ ਗਈ | ਇਸ ਕਿਤਾਬ ਸਬੰਧੀ ਜਾਣਕਾਰੀ ਦਿੰਦਿਆਂ ਮੁਖਤਿਆਰ ਸਿੰਘ ਦੀਨਾਂ ਨੇ ਦੱਸਿਆ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਅਨੰਦਪੁਰ ਸਾਹਿਬ ਤੋਂ ਤਖਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਕੀ (ਬਠਿੰਡਾ) ਤੱਕ ਤੈਅ ਕੀਤੇ ਗਏ ਰਸਤੇ ਨੂੰ ਸਮਰਪਿਤ ਇਹ ਕਿਤਾਬ ਲੋਕ ਅਰਪਣ ਕੀਤੀ ਗਈ ਹੈ ਤਾਂ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਇਸ ਰਸਤੇ 'ਤੇ ਪਏ ਚਰਨਾਂ ਦੀ ਛੋਹ ਪ੍ਰਾਪਤ ਇਤਿਹਾਸਕ ਸਥਾਨਾਂ ਦੇ ਇਤਿਹਾਸ ਨੂੰ ਹਰ ਵਿਅਕਤੀ ਤੱਕ ਪੁੱਜਦਾ ਕੀਤਾ ਜਾ ਸਕੇ | ਉਨ੍ਹਾਂ ਕਿਹਾ ਕਿ ਇਸ ਕਿਤਾਬ ਨੂੰ ਪ੍ਰਕਾਸ਼ਿਤ ਕਰਵਾਉਣ ਦਾ ਉੱਦਮ ਉੱਘੇ ਸਮਾਜ ਸੇਵੀ ਅਤੇ ਕਾਰੋਬਾਰੀ ਕਰਮਜੀਤ ਸਿੰਘ ਧਾਲੀਵਾਲ ਸੈਦੋਕੇ (ਅਮਰੀਕਾ) ਵਲੋਂ ਕੀਤਾ ਗਿਆ | ਇਸ ਮੌਕੇ ਗੁਰਦੁਆਰਾ ਲੋਹਗੜ੍ਹ ਸਾਹਿਬ ਦੇ ਮੈਨੇਜਰ ਅਤੇ ਪ੍ਰਧਾਨ ਚਰਨਜੀਤ ਸਿੰਘ ਨੇ ਇਸ ਕਿਤਾਬ ਨੂੰ ਛਾਪਣ ਦਾ ਉਪਰਾਲਾ ਕਰਨ ਵਾਲੇ ਕਰਮਜੀਤ ਸਿੰਘ ਧਾਲੀਵਾਲ ਅਤੇ ਮੁਖਤਿਆਰ ਸਿੰਘ ਦੀਨਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅੱਜ ਅਜਿਹੀਆਂ ਕਿਤਾਬਾਂ ਦੀ ਬਹੁਤ ਲੋੜ ਹੈ | ਇਸ ਮੌਕੇ ਬਿੰਦਰ ਸਿੰਘ ਖਾਲਸਾ ਅਮਰੀਕਾ, ਮਨਪ੍ਰੀਤ ਸਿੰਘ ਧਾਲੀਵਾਲ ਸੈਦੋਕੇ, ਰਾਜਵੀਰ ਸਿੰਘ ਰਾਜਾ ਸੈਦੋਕੇ, ਨਿਰਮਲ ਸਿੰਘ ਸੈਦੋਕੇ, ਨੰਬਰਦਾਰ ਜ਼ੋਰਾ ਸਿੰਘ, ਮਨਜੀਤ ਸਿੰਘ ਖੋਟੇ, ਸੁਖਦੀਪ ਸਿੰਘ ਸੀਪਾ, ਕਰਮਜੀਤ ਸਿੰਘ ਧਾਲੀਵਾਲ, ਸੁਖਮੰਦਰ ਸਿੰਘ ਬਰਾੜ, ਮੈਂਬਰ ਹਰਬੰਸ ਸਿੰਘ ਬੰਸਾ, ਸਾਬਕਾ ਸਰਪੰਚ ਜਸਵੀਰ ਸਿੰਘ ਬੁਰਜ ਹਮੀਰਾ, ਬਲਵਿੰਦਰ ਸਿੰਘ ਫੂਲ, ਤੇਜ਼ ਸਿੰਘ ਦੀਨਾਂ, ਪੱਪੀ ਦੀਨਾਂ, ਗੁਰਨਾਮ ਸਿੰਘ ਦੀਨਾਂ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਕੁਲਵੰਤ ਸਿੰਘ ਦੀ ਸੇਵਾ ਮੁਕਤੀ 'ਤੇ ਪਿੰਡ ਧੱਲੇਕੇ 'ਚ ਸਨਮਾਨ ਸਮਾਰੋਹ ਅਗਲੀ ਖ਼ਬਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ <br/>
Ad Position 24