23-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-01-2026

ਕੁਲਵੰਤ ਸਿੰਘ ਦੀ ਸੇਵਾ ਮੁਕਤੀ 'ਤੇ ਪਿੰਡ ਧੱਲੇਕੇ 'ਚ ਸਨਮਾਨ ਸਮਾਰੋਹ

Ad Position 21
No active advertisement
ਅਜੀਤ ਡੈਸਕ 07-01-2026
ਮੋਗਾ, 6 ਜਨਵਰੀ (ਸੁਰਿੰਦਰਪਾਲ ਸਿੰਘ)-ਕੁਲਵੰਤ ਸਿੰਘ ਬੱਸੀ ਧੱਲੇਕੇ ਦੀ ਸੇਵਾ ਮੁਕਤੀ 'ਤੇ ਪਿੰਡ ਧੱਲੇਕੇ ਵਿਖੇ ਇਕ ਵਿਸ਼ਾਲ ਸਨਮਾਨ ਸਮਾਰੋਹ ਕਰਵਾਇਆ ਗਿਆ | ਇਸ ਸਮਾਗਮ ਦੌਰਾਨ ਵੱਡੀ ਗਿਣਤੀ ਵਿਚ ਬਿਜਲੀ ਦੇ ਕਰਮਚਾਰੀਆਂ ਅਤੇ ਪੈਨਸ਼ਨਰਜ਼ ਵਲੋਂ ਸ਼ਮੂਲੀਅਤ ਕੀਤੀ ਗਈ | ਇਸ ਸਮਾਗਮ ਨੂੰ ਸੰਬੋਧਨ ਕਰਦਿਆਂ ਬਰਜਿੰਦਰ ਸ਼ਰਮਾ ਮੀਤ ਪ੍ਰਧਾਨ ਟੀ.ਐਸ.ਯੂ. ਪੰਜਾਬ, ਰਘਵੀਰ ਸਿੰਘ ਰਾਮਗੜ੍ਹ ਚੀਫ਼ ਆਰਗੇਨਾਈਜ਼ਰ ਟੀ.ਐਸ.ਯੂ ਪੰਜਾਬ, ਡਾ. ਕੁਲਬੀਰ ਸਿੰਘ ਸਾਬਕਾ ਜੋਨ ਪ੍ਰਧਾਨ ਬਠਿੰਡਾ ਵੈਸਟ ਜੋਨ, ਗੁਰਮੀਤ ਸਿੰਘ ਡਾਲਾ ਪ੍ਰਧਾਨ ਟੀ.ਐਸ.ਯੂ. ਸਬ ਅਰਬਨ ਮੰਡਲ ਮੋਗਾ, ਮਨਜੋਤ ਸਿੰਘ ਬਰਾੜ ਪ੍ਰਧਾਨ ਟੀ.ਐਸ.ਯੂ. ਸਿਟੀ ਡਵੀਜ਼ਨ ਮੋਗਾ, ਬਲਵਿੰਦਰ ਸਿੰਘ ਉੱਭੀ ਸਕੱਤਰ ਟੀ.ਐਸ.ਯੂ. ਵੈਸਟ ਜੋਨ ਬਠਿੰਡਾ, ਸੇਵਕ ਸਿੰਘ ਪ੍ਰਧਾਨ ਆਜ਼ਾਦ ਸ਼ਮਸ਼ੇਰ ਗਰੁੱਪ ਪੰਜਾਬ, ਗੁਰਮੇਲ ਸਿੰਘ ਨਾਹਰ ਮੀਤ ਪ੍ਰਧਾਨ ਪੀ.ਐਸ.ਪੀ.ਸੀ.ਐਲ. ਪੈਨਸ਼ਨਰ ਯੂਨੀਅਨ ਪੰਜਾਬ, ਗੁਰਮੀਤ ਸਿੰਘ ਧਾਲੀਵਾਲ ਸਾਬਕਾ ਸਟੇਟ ਆਗੂ ਫੈਡਰੇਸ਼ਨ ਏਟਕ ਪੰਜਾਬ, ਦਰਸ਼ਨ ਸਿੰਘ ਡਿਪਟੀ ਸੈਕਟਰੀ ਫੈਡਰੇਸ਼ਨ ਏਟਕ ਪੰਜਾਬ, ਹਰਪਾਲ ਸਿੰਘ ਮਚਾਕੀ ਸਾਬਕਾ ਸਰਕਲ ਆਗੂ ਫੈਡਰੇਸ਼ਨ ਏਟਕ ਫ਼ਰੀਦਕੋਟ, ਜਸਬੀਰ ਸਿੰਘ ਐਸ.ਡੀ.ਓ. ਉੱਤਰੀ ਸਬ ਡਵੀਜ਼ਨ ਮੋਗਾ, ਮਨਦੀਪ ਸਿੰਘ ਐਕਸੀਅਨ ਸਬ ਅਰਬਨ ਮੰਡਲ ਮੋਗਾ, ਜਸਵਿੰਦਰ ਸਿੰਘ ਮਾਨ ਰਿਟਾਇਰਡ ਐਸ.ਈ. ਬਠਿੰਡਾ, ਸਤਨਾਮ ਸਿੰਘ ਸਾਬਕਾ ਪ੍ਰਧਾਨ ਨੈਸਲੇ ਇੰਪਲਾਈਜ਼ ਯੂਨੀਅਨ ਮੋਗਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਕੁਲਵੰਤ ਸਿੰਘ ਬਿਜਲੀ ਬੋਰਡ ਵਿਚ 40 ਸਾਲ ਬੇਦਾਗ਼ ਸੇਵਾ ਨਿਭਾ ਕੇ ਸੇਵਾ ਮੁਕਤ ਹੋਏ ਹਨ | ਆਗੂਆਂ ਨੇ ਦੱਸਿਆ ਕਿ ਕੁਲਵੰਤ ਸਿੰਘ ਬੱਸੀ ਜੁਝਾਰੂ ਆਗੂ ਹਨ ਜਿਨ੍ਹਾਂ ਵਲੋਂ ਬਿਜਲੀ ਬੋਰਡ ਵਿਚ ਪੂਰੀ ਲਗਨ ਅਤੇ ਤਨਦੇਹੀ ਨਾਲ ਆਪਣੀ ਸੇਵਾ ਨਿਭਾਉਂਦੇ ਹੋਏ 2003 ਵਿਚ ਬਿਜਲੀ ਬੋਰਡ ਦਾ ਕੈਸ਼ ਲੁੱਟਣ ਆਏ ਲੁਟੇਰਿਆਂ ਦਾ ਖਾਲੀ ਹੱਥ ਮੁਕਾਬਲਾ ਕੀਤਾ | ਕੁਲਵੰਤ ਸਿੰਘ ਨੂੰ 26 ਜਨਵਰੀ 2004 ਨੂੰ ਗਣਤੰਤਰ ਦਿਵਸ ਮੌਕੇ ਪੰਜਾਬ ਸਰਕਾਰ ਦੀ ਤਰਫ਼ੋਂ ਬਹਾਦਰੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ | ਇਸ ਸਮਾਗਮ ਦੌਰਾਨ ਵੱਖ-ਵੱਖ ਯੂਨੀਅਨ ਸਮਾਜ ਸੇਵੀ ਜਥੇਬੰਦੀਆਂ ਅਤੇ ਬਿਜਲੀ ਬੋਰਡ ਦੇ ਕਾਮਿਆਂ ਅਤੇ ਪੈਨਸ਼ਨਰਾਂ ਵਲੋਂ ਕੁਲਵੰਤ ਸਿੰਘ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ | ਇਸ ਮੌਕੇ ਆਪਣੇ ਸੰਬੋਧਨ ਦੌਰਾਨ ਕੁਲਵੰਤ ਸਿੰਘ ਨੇ ਸਮੁੱਚੇ ਆਏ ਸਾਥੀਆਂ ਜਥੇਬੰਦੀਆਂ ਦਾ ਇਸ ਸਮਾਗਮ ਵਿਚ ਪੁੱਜਣ 'ਤੇ ਧੰਨਵਾਦ ਕੀਤਾ | ਇਸ ਸਮਾਗਮ ਦੌਰਾਨ ਸਟੇਜ ਸਕੱਤਰ ਦੀ ਭੂਮਿਕਾ ਰਾਮ ਸਨੇਹੀ ਮਿੰਟੂ ਨੇ ਬਖ਼ੂਬੀ ਨਿਭਾਈ |
Ad Position 22
No active advertisement
ਪਿਛਲੀ ਖ਼ਬਰ ਸਿਹਤ ਕਾਰਡ ਹਰ ਨਾਗਰਿਕ ਨੂੰ ਬਿਨਾਂ ਸ਼ਰਤ ਡਾਕਟਰੀ ਸੁਰੱਖਿਆ ਪ੍ਰਦਾਨ ਕਰੇਗਾ-ਵਿਧਾਇਕਾ ਡਾ. ਅਰੋੜਾ <br/> ਅਗਲੀ ਖ਼ਬਰ ਗੁਰੂ ਗੋਬਿੰਦ ਸਿੰਘ ਮਾਰਗ 'ਤੇ ਲਿਖੀ ਕਿਤਾਬ 'ਬਿਖੜਾ ਪੈਂਡਾ' ਕੀਤੀ ਲੋਕ ਅਰਪਣ <br/>
Ad Position 24