16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-01-2026

ਭਾਰਤ ਦੀ ਏਕਤਾ ਅਤੇ ਸ਼ਾਨ ਦਾ ਪ੍ਰਤੀਕ ਤਿਰੰਗਾ-ਡਾ. ਜਸਵਿੰਦਰ ਸਿੰਘ ਬਰਾੜ <br/>

Ad Position 21
repet_subhas-goyals [Copy P29]
ਅਜੀਤ ਡੈਸਕ 25-01-2026
ਮੋਗਾ, 24 ਜਨਵਰੀ (ਸੁਰਿੰਦਰਪਾਲ ਸਿੰਘ)-ਗਣਤੰਤਰ ਤੇ ਆਜ਼ਾਦੀ ਦਿਵਸ ਸਿਰਫ਼ ਇਕ ਦਿਨ ਹੀ ਨਹੀਂ, ਸਗੋਂ ਉਨ੍ਹਾਂ ਸੂਰਬੀਰਾਂ, ਸ਼ਹੀਦਾਂ ਦੀ ਕੁਰਬਾਨੀ ਨੂੰ ਯਾਦ ਕਰਨ ਦਾ ਵੀ ਦਿਨ ਹੈ, ਜਿਨ੍ਹਾਂ ਦੀ ਬਦੌਲਤ ਅੱਜ ਅਸੀਂ ਆਜ਼ਾਦੀ ਦਾ ਨਿੱਘ ਮਾਣ ਰਹੇ ਹਾਂ | ਮਹਾਨ ਆਜ਼ਾਦੀ ਘੁਲਾਟੀਏ ਸੰਤ ਬਾਬਾ ਕਿਰਪਾਲ ਸਿੰਘ ਤੇ ਬਾਬਾ ਬਲਵੰਤ ਸਿੰਘ ਰੋਡਿਆਂ ਵਾਲਿਆਂ ਦੇ ਪਰਿਵਾਰਕ ਮੈਂਬਰ ਸਟੇਟ ਅਵਾਰਡੀ ਸਾਬਕਾ ਡਿਪਟੀ ਡਾਇਰੈਕਟਰ ਖੇਤੀਬਾੜੀ ਪੰਜਾਬ ਅਤੇ ਫਰੀਡਮ ਫਾਈਟਰ ਫਾਰਮਰਜ਼ ਵੈਲਫੇਅਰ ਐਸੋਸੀਏਸ਼ਨ ਪੰਜਾਬ ਦੇ ਪ੍ਰਧਾਨ ਡਾ. ਜਸਵਿੰਦਰ ਸਿੰਘ ਬਰਾੜ ਨੇ ਕਿਹਾ ਕਿ ਅਸਲ ਗਣਤੰਤਰ ਤੇ ਆਜ਼ਾਦੀ ਦਿਵਸ ਭਾਰਤ ਵਾਸੀਆਂ ਲਈ ਇਕ ਪਵਿੱਤਰ ਮੂਰਤ ਜਿਹਾ ਦਿਨ ਹੈ | ਭਾਰਤ ਸੰਪੂਰਨ ਆਜ਼ਾਦ ਹੋਇਆ ਤਾਂ ਅਸੀਂ ਆਪਣਾ ਸੰਵਿਧਾਨ ਲਿਖ ਸਕੇ | ਇਹ ਉਹ ਦਿਨ ਹੈ ਕਿ ਜਦੋਂ ਸਾਨੂੰ ਆਪਣਾ ਭਵਿੱਖ ਤੈਅ ਕਰਨ ਦੀ ਤਾਕਤ ਮਿਲੀ | 1931 'ਚ ਰਾਸ਼ਟਰੀ ਝੰਡਾ ਬਣਾਉਣ ਲਈ ਪ੍ਰਸਤਾਵ ਪਾਸ ਕੀਤਾ ਗਿਆ | ਮਹਾਤਮਾ ਗਾਂਧੀ ਦੀ ਸੋਧ ਤੋਂ ਬਾਅਦ ਝੰਡੇ 'ਚ ਕੇਸਰੀ, ਸਫ਼ੈਦ ਅਤੇ ਹਰੇ ਰੰਗ ਦੀਆਂ ਪੱਟੀਆਂ ਵਿਚਾਲੇ ਚਰਖੇ ਦੀ ਜਗ੍ਹਾ ਅਸ਼ੋਕ ਚੱਕਰ ਰੱਖਿਆ ਗਿਆ | ਇਸ ਝੰਡੇ ਨੂੰ ਸੰਪੂਰਨ ਰੂਪ 'ਚ ਅਪਣਾਉਣ ਲਈ ਡਾ. ਰਾਜਿੰਦਰ ਪ੍ਰਸ਼ਾਦ ਦੀ ਅਗਵਾਈ 'ਚ ਇਕ ਕਮੇਟੀ ਦਾ ਗਠਨ ਕੀਤਾ ਗਿਆ | ਫਿਰ ਆਖ਼ਰਕਾਰ ਭਾਰਤ ਨੂੰ 22 ਜੁਲਾਈ 1947 ਨੂੰ ਆਪਣਾ ਰਾਸ਼ਟਰੀ ਝੰਡਾ ਮਿਲ ਹੀ ਗਿਆ, ਜਿਸ ਨੂੰ ਹਰ ਭਾਰਤ ਵਾਸੀ ਨੇ ਆਪਣੇ ਦਿਲ 'ਚ ਵਸਾਇਆ ਅਤੇ ਜੋਸ਼ੋ ਖਰੋਸ਼ ਨਾਲ ਲਹਿਰਾਇਆ | ਉਨ੍ਹਾਂ ਕਿਹਾ ਕਿ ਰਾਜਨੀਤਕ ਤੇ ਪ੍ਰਸ਼ਾਸਨਿਕ ਅਹੁਦੇਦਾਰਾਂ ਨੂੰ ਦੇਸ਼ ਦੀ ਆਜ਼ਾਦੀ ਵਿਚ ਆਜ਼ਾਦੀ ਘੁਲਾਟੀਆਂ ਦੀਆਂ ਕੁਰਬਾਨੀਆਂ ਅਤੇ ਪਾਏ ਯੋਗਦਾਨ ਨੂੰ ਯਾਦ ਰੱਖਦਿਆਂ ਉਨ੍ਹਾਂ ਦੇ ਪਰਿਵਾਰਾਂ ਦਾ ਬਣਦਾ ਮਾਣ ਸਨਮਾਨ ਤੇ ਸਤਿਕਾਰ ਦੇਣਾ ਚਾਹੀਦਾ ਹੈ |

Ad Position 22
No active advertisement
ਪਿਛਲੀ ਖ਼ਬਰ 10 ਲੱਖ ਰੁਪਏ ਦੀ ਬੀਮਾ ਯੋਜਨਾ ਇਤਿਹਾਸਕ ਕਦਮ-ਮਾਨ <br/> ਅਗਲੀ ਖ਼ਬਰ ਜੀਂਦੜਾ ਸਕੂਲ ਇਲਾਕੇ ਦੇ ਲੋਕਾਂ ਦੀ ਪਹਿਲੀ ਪਸੰਦ ਬਣਿਆ <br/>
Ad Position 24