ਨੇਚਰ ਪਾਰਕ ਮਿੱਤਰ ਸਭਾ ਵਲੋਂ ਅੰਤਰਰਾਸ਼ਟਰੀ ਫਿਜ਼ੀਉਥੈਰੇਪੀ ਦਿਵਸ ਮਨਾਇਆ
ਮੋਗਾ, 15 ਸਤੰਬਰ (ਸੁਰਿੰਦਰਪਾਲ ਸਿੰਘ)-ਨੇਚਰ ਪਾਰਕ ਮਿੱਤਰ ਸਭਾ ਵਲੋਂ ਅੰਤਰਰਾਸ਼ਟਰੀ ਫਿਜ਼ੀਉਥੈਰੇਪੀ ਦਿਵਸ ਨੇਚਰ ਪਾਰਕ ਵਿਖੇ ਮਨਾਇਆ ਗਿਆ। ਇਸ ਮੌਕੇ ਫਿਜ਼ੀਓਥੈਰੇਪਿਸਟ ਅਵੰਤਿਕਾ ਬਾਂਸਲ ਨੇ ਸਭਾ ਵਲੋਂ ਕਰਵਾਏ ਸਮਾਗਮ ਵਿਚ ਪਹੁੰਚੇ ਸੈਰਗਾਹ ਪ੍ਰੇਮੀਆਂ ਨੂੰ ਸਿਹਤਮੰਦ ਜੀਵਨ ਜਿਉਣ ਲਈ ਯੋਗ ਦੀਆਂ ਵੱਖ-ਵੱਖ ਕਿਰਿਆਵਾਂ ਦਾ ਅਭਿਆਸ ਕਰਵਾਇਆ।
ਮੋਗਾ, 15 ਸਤੰਬਰ (ਸੁਰਿੰਦਰਪਾਲ ਸਿੰਘ)-ਨੇਚਰ ਪਾਰਕ ਮਿੱਤਰ ਸਭਾ ਵਲੋਂ ਅੰਤਰਰਾਸ਼ਟਰੀ ਫਿਜ਼ੀਉਥੈਰੇਪੀ ਦਿਵਸ ਨੇਚਰ ਪਾਰਕ ਵਿਖੇ ਮਨਾਇਆ ਗਿਆ। ਇਸ ਮੌਕੇ ਫਿਜ਼ੀਓਥੈਰੇਪਿਸਟ ਅਵੰਤਿਕਾ ਬਾਂਸਲ ਨੇ ਸਭਾ ਵਲੋਂ ਕਰਵਾਏ ਸਮਾਗਮ ਵਿਚ ਪਹੁੰਚੇ ਸੈਰਗਾਹ ਪ੍ਰੇਮੀਆਂ ਨੂੰ ਸਿਹਤਮੰਦ ਜੀਵਨ ਜਿਉਣ ਲਈ ਯੋਗ ਦੀਆਂ ਵੱਖ-ਵੱਖ ਕਿਰਿਆਵਾਂ ਦਾ ਅਭਿਆਸ ਕਰਵਾਇਆ। ਉਨ੍ਹਾਂ ਦੱਸਿਆ ਕਿ ਨਿਯਮਿਤ ਯੋਗ ਅਭਿਆਸ ਅਤੇ ਕਸਰਤ ਰਾਹੀਂ ਅਸੀਂ ਲੰਬੇ ਸਮੇਂ ਤੱਕ ਤੰਦਰੁਸਤ ਜੀਵਨ ਬਤੀਤ ਕਰ ਸਕਦੇ ਹਾਂ। ਫਿਜ਼ੀਓਥੈਰੇਪਿਸਟ ਅਵੰਤਿਕਾ ਬਾਂਸਲ ਨੇ ਕਿਹਾ ਕਿ ਅੱਜ ਦੇ ਆਧੁਨਿਕ ਅਤੇ ਭੱਜ-ਦੌੜ ਭਰੇ ਦੌਰ ਵਿਚ ਲੋਕ ਸਰੀਰਕ ਗਤੀਵਿਧੀਆਂ ਨੂੰ ਨਜ਼ਰਅੰਦਾਜ਼ ਕਰ ਰਹੇ ਹਨ, ਜਿਸ ਕਾਰਨ ਘੱਟ ਉਮਰ ਵਿਚ ਹੀ ਮਾਸਪੇਸ਼ੀਆਂ ਵਿਚ ਖਿਚਾਅ, ਜੋੜਾਂ ਦੇ ਦਰਦ ਅਤੇ ਰੀੜ੍ਹ ਦੀ ਹੱਡੀ ਨਾਲ ਸਬੰਧਿਤ ਸਮੱਸਿਆਵਾਂ ਆਮ ਹੋ ਗਈਆਂ ਹਨ। ਨਿਯਮਿਤ ਫਿਜ਼ੀਉਥੈਰੇਪੀ ਅਤੇ ਯੋਗ ਅਭਿਆਸ ਨਾ ਸਿਰਫ਼ ਸਾਨੂੰ ਇਨ੍ਹਾਂ ਬਿਮਾਰੀਆਂ ਤੋਂ ਬਚਾਉਂਦੇ ਹਨ, ਸਗੋਂ ਸਾਡੀ ਸਰੀਰਕ ਸਮਰੱਥਾ ਅਤੇ ਊਰਜਾ ਦੇ ਪੱਧਰ ਨੂੰ ਵੀ ਵਧਾਉਂਦੇ ਹਨ। ਉਨ੍ਹਾਂ ਕਿਹਾ ਕਿ ਸਹੀ ਖਾਣ-ਪੀਣ ਦੇ ਨਾਲ-ਨਾਲ ਰੋਜ਼ਾਨਾ ਜੀਵਨ ਵਿਚ ਕਸਰਤ ਅਤੇ ਯੋਗ ਨੂੰ ਸ਼ਾਮਲ ਕਰਨਾ ਬਹੁਤ ਜ਼ਰੂਰੀ ਹੈ। ਜੇਕਰ ਅਸੀਂ ਹਰ ਰੋਜ਼ ਘੱਟੋ-ਘੱਟ 20 ਤੋਂ 30 ਮਿੰਟ ਵੀ ਆਪਣੇ ਸਰੀਰ ਨੂੰ ਦੇਈਏ ਤਾਂ ਅਸੀਂ ਦਵਾਈਆਂ ‘ਤੇ ਨਿਰਭਰਤਾ ਘਟਾ ਕੇ ਤੰਦਰੁਸਤ ਅਤੇ ਲੰਬੀ ਉਮਰ ਵਾਲਾ ਜੀਵਨ ਜੀ ਸਕਦੇ ਹਾਂ। ਸਮਾਗਮ ਦੇ ਅੰਤ ਵਿਚ ਨੇਚਰ ਪਾਰਕ ਮਿੱਤਰ ਸਭਾ ਦੇ ਅਹੁਦੇਦਾਰਾਂ ਵਲੋਂ ਫਿਜ਼ੀਓਥੈਰੇਪਿਸਟ ਅਵੰਤਿਕਾ ਬਾਂਸਲ ਨੂੰ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਅੱਤਰੀ ਨੰਦਨ ਕੋਹਲੀ, ਮਨਮੋਹਨ ਸਿੰਘ ਬਿੰਦਰਾ, ਕੇਵਲ ਬਾਂਸਲ, ਜਸਵੰਤ ਦਾਨੀ, ਰਾਕੇਸ਼ ਸਿਤਾਰਾ, ਜੋਗਿੰਦਰ ਮਾਹਲਾ, ਕ੍ਰਿਸ਼ਨ ਸੂਦ, ਸੁਖਚੈਨ ਅਰੋੜਾ, ਅਵਤਾਰ ਚਾਵਲਾ, ਸੁਸ਼ੀਲ ਮਿੱਢਾ, ਰਾਜੇਸ਼ ਬਹਲ, ਆਦਰਸ਼ ਮਿੱਤਲ, ਸੁਨੀਤਾ, ਸੰਤੋਸ਼, ਸ਼ਕੁੰਤਲਾ, ਮੰਜੁਲਾ ਬਾਂਸਲ ਸਮੇਤ ਸਭਾ ਦੇ ਸਮੂਹ ਮੈਂਬਰ ਹਾਜ਼ਰ ਸਨ।