ਝੋਨੇ ਦੀ ਫਸਲ ਨੂੰ ਬਿਮਾਰੀਆਂ ਤੋਂ ਬਚਾਉਣ ਲਈ ਕਿਸਾਨ ਹਰ ਰੋਜ ਖੇਤਾਂ ਦਾ ਸਰਵੇਖਣ ਕਰਨ-ਡਾ: ਅੰਮ੍ਰਿਤਪਾਲ ਸਿੰਘ
ਮੋਗਾ, 15 ਸਤੰਬਰ (ਜਸਪਾਲ ਸਿੰਘ ਬੱਬੀ)-ਡਾ. ਅੰਮ੍ਰਿਤਪਾਲ ਸਿੰਘ ਮੁੱਖ ਖੇਤੀਬਾੜੀ ਅਫਸਰ ਮੋਗਾ ਦੀ ਅਗਵਾਈ ਹੇਠ ਜ਼ਿਲ੍ਹਾ ਪੱਧਰੀ ਸਰਵੇਲੈਂਸ ਟੀਮ ਡਾ.
ਮੋਗਾ, 15 ਸਤੰਬਰ (ਜਸਪਾਲ ਸਿੰਘ ਬੱਬੀ)-ਡਾ. ਅੰਮ੍ਰਿਤਪਾਲ ਸਿੰਘ ਮੁੱਖ ਖੇਤੀਬਾੜੀ ਅਫਸਰ ਮੋਗਾ ਦੀ ਅਗਵਾਈ ਹੇਠ ਜ਼ਿਲ੍ਹਾ ਪੱਧਰੀ ਸਰਵੇਲੈਂਸ ਟੀਮ ਡਾ. ਬਲਜਿੰਦਰ ਸਿੰਘ ਸਹਾਇਕ ਪੌਦਾ ਸੁਰੱਖਿਆ ਅਫਸਰ ਮੋਗਾ, ਡਾ. ਗੁਰਲਵਲੀਨ ਸਿੰਘ ਖੇਤੀਬਾੜੀ ਵਿਕਾਸ ਅਫਸਰ (ਇਨਫੋਰਸਮੈਂਟ) ਮੋਗਾ ਅਤੇ ਕੰਵਲਜੀਤ ਸਿੰਘ ਬਲਾਕ ਟੈਕਨਾਲੋਜੀ ਮੈਨੇਜਰ ਆਤਮਾ ਨੇ ਕਿਸਾਨ ਤੇਜਿੰਦਰਪਾਲ ਸਿੰਘ ਰੱਤੀਆਂ ਅਤੇ ਗੁਰਪ੍ਰੀਤ ਸਿੰਘ ਧੱਲੇਕੇ ਦੇ ਖੇਤਾਂ ਵਿਚ ਝੋਨੇ ਦੀ ਫਸਲ ਦਾ ਨਿਰੀਖਣ ਕੀਤਾ| ਇਸ ਮੌਕੇ ਡਾ. ਅੰਮ੍ਰਿਤਪਾਲ ਸਿੰਘ ਮੁੱਖ ਖੇਤੀਬਾੜੀ ਅਫਸਰ ਮੋਗਾ ਨੇ ਕਿਹਾ ਕਿ ਬੱਦਲਵਾਈ ਅਤੇ ਹੁੰਮ੍ਹਸ ਭਰਿਆ ਮੌਸਮ ਹੋਣ ਕਾਰਨ ਫਸਲਾਂ ’ਤੇ ਕੀੜੇ ਮਕੌੜੇ ਅਤੇ ਬਿਮਾਰੀਆਂ ਦਾ ਹਮਲਾ ਹੋਣ ਦਾ ਖਦਸ਼ਾ ਬਣਿਆ ਹੋਇਆ ਹੈ| ਇਸ ਮੌਸਮ ਵਿਚ ਕਿਸਾਨ ਹਰ ਰੋਜ਼ ਆਪਣੇ ਖੇਤਾਂ ਦਾ ਸਰਵੇਖਣ ਕਰਦੇ ਰਹਿਣ| ਅਜਿਹੇ ਮੌਸਮ ਵਿਚ ਪੱਤਾ ਲਪੇਟ ਸੁੰਡੀ ਦਾ ਹਮਲਾ ਹੋਣਾ ਸੁਭਾਵਿਕ ਹੈ| ਇਸ ਸੁੰਡੀ ਦੇ ਹਮਲੇ ਦਾ ਨੁਕਸਾਨ ਮੌਜੂਦਾ ਸਮੇਂ ਤੋਂ ਅਕਤੂਬਰ ਮਹੀਨੇ ਤੱਕ ਹੋ ਸਕਦਾ ਹੈ| ਜੇਕਰ ਪੱਤਿਆਂ ਦਾ ਨੁਕਸਾਨ 10 ਪ੍ਰਤੀਸ਼ਤ ਤੋਂ ਵੱਧ ਦਿਸਦਾ ਹੈ ਤਾਂ ਹੀ ਕਿਸਾਨ ਸਪਰੇ ਕਰਨ| ਡਾ. ਬਲਜਿੰਦਰ ਸਿੰਘ ਨੇ ਕਿਹਾ ਝੂਠੀ ਕਾਂ ਗਿਆਰੀ ਦੇ ਹਮਲੇ ਤੋਂ ਝੋਨੇ ਦੀ ਫਸਲ ਨੂੰ ਬਚਾਉਣ ਲਈ ਕਿਸਾਨ ਦਵਾਈ ਦੀ ਸਪਰੇ ਕਰਨ| ਡਾ. ਗੁਰਲਵਲੀਨ ਸਿੰਘ ਨੇ ਦੱਸਿਆ ਕਿ ਕੀੜੇਮਾਰ ਜ਼ਹਿਰਾਂ ਦੇ ਮਿਸ਼ਰਨ ਵਰਤਣ ਤੋਂ ਗੁਰੇਜ਼ ਕੀਤਾ ਜਾਵੇ| ਕਿਸਾਨ ਕੀਟਨਾਸ਼ਕ ਅਤੇ ਉੱਲੀ ਨਾਸ਼ਕ ਦਵਾਈਆਂ ਦੀ ਖਰੀਦ ਪੱਕੇ ਬਿੱਲ ਅਤੇ ਆਥੋਰਾਈਜ਼ਡ ਪੈਸਟੀਸਾਈਡ ਡੀਲਰਜ਼ ਤੋਂ ਹੀ ਕਰਨ|