16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-01-2026

ਅਜੀਤਵਾਲ ਕਾਲਜ ਵਿਖੇ ਬਸੰਤ ਦੇ ਸਵਾਗਤ 'ਤੇ ਸਮਾਗਮ <br/>

Ad Position 21
repet_subhas-goyals [Copy P29]
ਬਸੰਤ ਪੰਚਮੀ ਮਨਾਉਂਦਿਆਂ ਕਾਲਜ ਡਾਇਰੈਕਟਰ ਡਾ. ਚਮਨ ਲਾਲ ਸਚਦੇਵਾ ਸਟਾਫ਼ ਸਮੇਤ ਪਤੰਗ ਉਡਾਉਣ ਸਮੇਂ | ਤਸਵੀਰ: ਹਰਦੇਵ ਸਿੰਘ ਮਾਨ <br/> 25-01-2026
ਅਜੀਤਵਾਲ, 24 ਜਨਵਰੀ (ਹਰਦੇਵ ਸਿੰਘ ਮਾਨ)-ਲਾਲਾ ਲਾਜਪਤ ਰਾਏ ਮੈਮੋਰੀਅਲ ਗਰੁੱਪ ਆਫ਼ ਕਾਲਜਿਜ ਅਜੀਤਵਾਲ (ਮੋਗਾ) ਵਿਖੇ ਵਿਦਿਆਰਥੀਆਂ ਨੇ ਬਸੰਤ ਰੁੱਤ ਦਾ ਸਵਾਗਤ ਖੁੱਲ੍ਹੇ ਅਸਮਾਨ ਵਿਚ ਪਤੰਗ ਉਡਾ ਕੇ ਰੌਣਕਾਂ ਲਗਾਉਂਦਿਆਂ ਕੀਤਾ | ਇਸ ਮੌਕੇ ਕਾਲਜ ਦੇ ਡਾਇਰੈਕਟਰ ਡਾ. ਚਮਨ ਲਾਲ ਸਚਦੇਵਾ ਨੇ ਕਿਹਾ ਕਿ ਇਸ ਦਿਨ ਬਹਾਰ ਦੇ ਮੌਸਮ ਦੀ ਸ਼ੁਰੂਆਤ ਹੁੰਦੀ ਹੈ ਅਤੇ ਇਸੇ ਦਿਨ ਮਾਂ ਸਰਸਵਤੀ ਦੀ ਪੂਜਾ ਕਰ ਕੇ ਗਿਆਨ ਦੇ ਵਾਧੇ ਅਤੇ ਚੰਗੇ ਅੰਕ ਪ੍ਰਾਪਤ ਕਰਨ ਲਈ ਵਿਦਿਆਰਥੀਆਂ ਵਲੋਂ ਅਰਦਾਸ ਕੀਤੀ ਜਾਂਦੀ ਹੈ | ਕਾਲਜ ਵਿਚ ਕੁੜੀਆਂ ਅਤੇ ਮੁੰਡਿਆਂ ਦੇ ਪਤੰਗ ਉਡਾਉਣ ਦੇ ਮੁਕਾਬਲੇ ਕਰਾਏ ਗਏ | ਵਿਦਿਆਰਥੀਆਂ ਵਲੋਂ ਮਾੜੀਆਂ ਆਦਤਾਂ ਜਿਵੇਂ ਦੇਰ ਨਾਲ ਉੱਠਣਾ, ਕੰਮ ਚੋਰ ਹੋਣਾ, ਵਿਹਲੇ ਰਹਿਣਾ ਆਦਿ ਨੂੰ ਤਿਆਗਣ ਦਾ ਪ੍ਰਣ ਵੀ ਲਿਆ ਗਿਆ | ਲੈਕਚਰਾਰ ਤੇਜਪ੍ਰੀਤ ਸਿੰਘ ਨੇ ਦੱਸਿਆ ਕਿ ਬਸੰਤ ਰੁੱਤ ਦੇ ਆਉਣ ਨਾਲ ਹਰ ਪਾਸੇ ਹਰਿਆਵਲ ਹੋਣੀ ਸ਼ੁਰੂ ਹੋ ਜਾਂਦੀ ਹੈ, ਕਣਕ ਨੂੰ ਸਿੱਟੇ ਲੱਗਣੇ ਸ਼ੁਰੂ ਹੋ ਜਾਂਦੇ ਹਨ, ਫੁੱਲਾਂ ਉੱਪਰ ਤਿਤਲੀਆਂ ਮੰਡਰਾਉਣ ਲੱਗ ਜਾਂਦੀਆਂ ਹਨ | ਇਸ ਮੌਕੇ ਸਮੂਹ ਸਟਾਫ਼ ਅਤੇ ਵਿਦਿਆਰਥੀ ਹਾਜ਼ਰ ਹੋਏ |

Ad Position 22
No active advertisement
ਪਿਛਲੀ ਖ਼ਬਰ ਦਰਜਾ-ਚਾਰ ਕਰਮਚਾਰੀਆਂ ਦਾ ਵਫਦ ਡੀ.ਪੀ.ਆਈ. ਸੈਕੰਡਰੀ ਨੂੰ ਮਿਲਿਆ <br/> ਅਗਲੀ ਖ਼ਬਰ ਸਿਹਤ ਬੀਮਾ ਯੋਜਨਾ ਦੇਣਾ ਮਾਨ ਸਰਕਾਰ ਦਾ ਸ਼ਲਾਘਾਯੋਗ ਕਦਮ- ਕੁਲਵੰਤ ਪੱਤੋ, ਬੱਬੂ ਮਾਛੀਕੇ <br/>
Ad Position 24