ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-01-2026

ਹੇਮਕੁੰਟ ਸਕੂਲ ਦੇ ਐਨ.ਐਸ.ਐਸ. ਵਲੰਟੀਅਰਾਂ ਨੇ ਵੋਟਰ ਦਿਵਸ ਸੰਬੰਧੀ ਕੀਤਾ ਜਾਗਰੂਕ <br/>

Ad Position 21
No active advertisement
ਹੇਮਕੁੰਟ ਸਕੂਲ ਵਿਖੇ ਵੋਟਰ ਦਿਵਸ ਮਨਾਉਣ ਸਮੇਂ ਵਿਦਿਆਰਥੀ | ਤਸਵੀਰ: ਗੁਰਮੀਤ ਸਿੰਘ ਖ਼ਾਲਸਾ <br/> 25-01-2026
ਕੋਟ ਈਸੇ ਖਾਂ, 24 ਜਨਵਰੀ (ਗੁਰਮੀਤ ਸਿੰਘ ਖ਼ਾਲਸਾ)-ਸਹਾਇਕ ਡਾਇਰੈਕਟਰ ਦਵਿੰਦਰ ਸਿੰਘ ਲੋਟੇ ਦੀ ਯੋਗ ਅਗਵਾਈ ਹੇਠ ਸ੍ਰੀ ਹੇਮਕੁੰਟ ਸੀਨੀ. ਸੈਕੰ. ਸਕੂਲ ਕੋਟ ਈਸੇ ਖਾਂ ਵਿਖੇ ਵੋਟਰ ਦਿਵਸ ਬੜੇ ਉਤਸ਼ਾਹ ਨਾਲ ਮਨਾਇਆ ਗਿਆ | ਸਕੂਲ ਪ੍ਰਬੰਧਕਾਂ ਇਸ ਮੌਕੇ ਕਿਹਾ ਕਿ ਵੋਟਰ ਦਿਵਸ ਮਨਾਉਣ ਦਾ ਮਕਸਦ ਵਿਦਿਆਰਥੀਆਂ ਵਿਚ ਲੋਕਤੰਤਰ ਮੁੱਲਾਂ ਅਤੇ ਵੋਟ ਅਧਿਕਾਰ ਬਾਰੇ ਜਾਗਰੂਕਤਾ ਪੈਦਾ ਕਰਨਾ ਹੈ | ਇਸ ਵੋਟਰ ਦਿਵਸ ਦੌਰਾਨ ਪ੍ਰੋਗਰਾਮ ਅਫ਼ਸਰ ਦੀ ਨਿਗਰਾਨੀ ਵਿਚ ਐਨ.ਐਸ.ਐਸ. ਵਲੰਟੀਅਰਾਂ ਵਲੋਂ ਵਿਸ਼ੇਸ਼ ਗਤੀਵਿਧੀਆਂ ਕਰਵਾਈਆਂ ਗਈਆਂ | ਵਿਦਿਆਰਥੀਆਂ ਨੇ ਵੋਟ ਦੀ ਮਹੱਤਤਾ ਬਾਰੇ ਭਾਸ਼ਣ ਦਿੱਤੇ, ਪੋਸਟਰ ਤਿਆਰ ਕੀਤੇ ਅਤੇ 'ਹਰ ਵੋਟ ਕੀਮਤੀ ਹੈ' ਦਾ ਸੰਦੇਸ਼ ਦਿੱਤਾ | ਵਲੰਟੀਅਰਾਂ ਵਲੋਂ ਸਭ ਨੂੰ ਜ਼ਿੰਮੇਵਾਰ ਨਾਗਰਿਕ ਬਣਨ ਲਈ ਪ੍ਰੇਰਿਤ ਕੀਤਾ ਗਿਆ | ਇਸ ਮੌਕੇ ਹੇਮਕੁੰਟ ਸੰਸਥਾਵਾਂ ਦੇ ਚੇਅਰਮੈਨ ਕੁਲਵੰਤ ਸਿੰਘ ਸੰਧੂ ਅਤੇ ਐਮ.ਡੀ. ਮੈਡਮ ਰਣਜੀਤ ਕੌਰ ਸੰਧੂ ਨੇ ਆਪਣੇ ਸੰਦੇਸ਼ ਵਿਚ ਕਿਹਾ ਕਿ ਵੋਟ ਪਾਉਣਾ ਹਰ ਨਾਗਰਿਕ ਦਾ ਮੁੱਢਲਾ ਅਧਿਕਾਰ ਅਤੇ ਫ਼ਰਜ਼ ਹੈ | ਉਨ੍ਹਾਂ ਨੇ ਵਿਦਿਆਰਥੀਆਂ ਨੂੰ ਭਵਿੱਖ ਵਿਚ ਸੋਚ-ਵਿਚਾਰ ਨਾਲ ਅਤੇ ਨਿਡਰ ਹੋ ਕੇ ਵੋਟ ਪਾਉਣ ਲਈ ਉਤਸ਼ਾਹਿਤ ਕੀਤਾ | ਇਸ ਸਮੇਂ ਪਿ੍ੰਸੀਪਲ ਮੈਡਮ ਰਮਨਜੀਤ ਕੌਰ ਨੇ ਵਿਚਾਰ ਸਾਂਝੇ ਕਰਦੇ ਹੋਏ ਕਿਹਾ ਕਿ ਲੋਕਤੰਤਰ ਦੀ ਮਜ਼ਬੂਤੀ ਨੌਜਵਾਨਾਂ ਦੀ ਸੂਝ-ਬੂਝ ਅਤੇ ਭਾਗੀਦਾਰੀ 'ਤੇ ਨਿਰਭਰ ਕਰਦੀ ਹੈ | ਇਸ ਮੌਕੇ ਸਟਾਫ਼ ਵਲੰਟੀਅਰ ਅਤੇ ਵਿਦਿਆਰਥੀ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਜੀਂਦੜਾ ਸਕੂਲ ਵਿਚ ਮਨਾਇਆ ਗਣਤੰਤਰ ਦਿਵਸ <br/> ਅਗਲੀ ਖ਼ਬਰ ਹੇਮਕੁੰਟ ਸਕੂਲ ਵਿਖੇ ਧੂਮ-ਧਾਮ ਨਾਲ ਮਨਾਇਆ ਬਸੰਤ ਦਾ ਤਿਉਹਾਰ <br/>
Ad Position 24
No active advertisement