ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-01-2026

ਹੇਮਕੁੰਟ ਸਕੂਲ ਵਿਖੇ ਧੂਮ-ਧਾਮ ਨਾਲ ਮਨਾਇਆ ਬਸੰਤ ਦਾ ਤਿਉਹਾਰ <br/>

Ad Position 21
No active advertisement
ਸ੍ਰੀ ਹੇਮਕੁੰਟ ਸਕੂਲ ਵਿਖੇ ਬੱਚਿਆਂ ਵਲੋਂ ਮਨਾਏ ਗਏ ਬਸੰਤ ਪੰਚਮੀ ਦੇ ਤਿਉਹਾਰ ਦਾ ਦਿ੍ਸ਼ | ਤਸਵੀਰ: ਗੁਰਮੀਤ ਸਿੰਘ ਖਾਲਸਾ <br/> 25-01-2026
ਕੋਟ ਈਸੇ ਖਾਂ, 24 ਜਨਵਰੀ (ਗੁਰਮੀਤ ਸਿੰਘ ਖਾਲਸਾ)-ਨਾਮਵਰ ਵਿੱਦਿਅਕ ਸੰਸਥਾ ਸ੍ਰੀ ਹੇਮਕੁੰਟ ਸੀਨੀਅਰ ਸੈਕੰਡਰੀ ਸਕੂਲ ਕੋਟ ਈਸੇ ਖਾਂ 'ਚ ਬਸੰਤ ਪੰਚਮੀ ਦਾ ਤਿਉਹਾਰ ਬੜੀ ਧੁੂਮ-ਧਾਮ ਨਾਲ ਮਨਾਇਆ ਗਿਆ | ਇਸ ਮੌਕੇ ਬੱਚਿਆਂ ਨੇ ਰੰਗ-ਬਰੰਗੇ ਖਾਸ ਕਰਕੇ ਪੀਲੇ ਰੰਗ ਦੇ ਪਹਿਰਾਵੇ ਪਾ ਕੇ ਤਿਉਹਾਰ ਦੀ ਰੌਣਕ ਨੂੰ ਚਾਰ-ਚੰਨ ਲਾਏ | ਬੱਚੇ ਆਪਣੇ ਹੱਥਾਂ ਵਿਚ ਸੁੰਦਰ-ਸੁੰਦਰ ਪਤੰਗ ਫੜ੍ਹ ਕੇ ਬਸੰਤ ਦੀ ਖੁਸ਼ੀ ਨੂੰ ਦਰਸਾਉਂਦੇ ਨਜ਼ਰ ਆਏ | ਇਸ ਮੌਕੇ ਅਧਿਆਪਕਾਂ ਵਲੋਂ ਬਸੰਤ ਪੰਚਮੀ ਬਾਰੇ ਬੱਚਿਆਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਬਸੰਤ ਨਵੀਂ ਰੁੱਤ, ਖੁਸ਼ਹਾਲੀ ਅਤੇ ਗਿਆਨ ਦੇਵੀ ਮਾਤਾ ਸਰਸਵਤੀ ਨਾਲ ਸਬੰਧਿਤ ਹੈ | ਇਸ ਮੌਕੇ ਬੱਚਿਆਂ ਨੇ ਬਸੰਤ ਮੌਕੇ ਕਈ ਪ੍ਰਕਾਰ ਦੀਆਂ ਗਤੀਵਿਧੀਆਂ ਵੀ ਕੀਤੀਆਂ | ਹੇਮਕੁੰਟ ਸੰਸਥਾਵਾਂ ਦੇ ਚੇਅਰਮੈਨ ਕੁਲਵੰਤ ਸਿੰਘ ਸੰਧੂ ਅਤੇ ਐਮ.ਡੀ. ਰਣਜੀਤ ਕੌਰ ਸੰਧੂ ਨੇ ਵਿਦਿਆਰਥੀਆਂ ਨਾਲ ਵਿਚਾਰ ਸਾਂਝੇ ਕਰਦੇ ਹੋਏ ਦੱਸਿਆਂ ਕਿ ਬਸੰਤ ਰੁੱਤ ਨੂੰ ਰੁੱਤਾਂ ਦੀ ਰਾਣੀ ਕਿਹਾ ਜਾਂਦਾ ਹੈ | ਇਸੇ ਲਈ ਕਿਹਾ ਜਾਂਦਾ ਹੈ ਕਿ 'ਆਈ ਬਸੰਤ ਪਾਲਾ ਉਡੰਤ' | ਇਸ ਮੌਕੇ ਪਿ੍ੰਸੀਪਲ ਮੈਡਮ ਰਮਨਜੀਤ ਕੌਰ ਨੇ ਕਿਹਾ ਕਿ ਇਸ ਤਰ੍ਹਾਂ ਦੇ ਤਿਉਹਾਰ ਬੱਚਿਆਂ ਵਿਚ ਆਪਸੀ ਪਿਆਰ ਅਤੇ ਖੁਸ਼ੀ ਦੀ ਭਾਵਨਾ ਨੂੰ ਮਜ਼ਬੂਤ ਕਰਦੇ ਹਨ |

Ad Position 22
No active advertisement
ਪਿਛਲੀ ਖ਼ਬਰ ਹੇਮਕੁੰਟ ਸਕੂਲ ਦੇ ਐਨ.ਐਸ.ਐਸ. ਵਲੰਟੀਅਰਾਂ ਨੇ ਵੋਟਰ ਦਿਵਸ ਸੰਬੰਧੀ ਕੀਤਾ ਜਾਗਰੂਕ <br/> ਅਗਲੀ ਖ਼ਬਰ ਪੰਜਾਬ ਕੋ-ਐਜੂਕੇਸ਼ਨ ਸਕੂਲ ਬਾਘਾ ਪੁਰਾਣਾ ਨੇ ਮਨਾਇਆ ਗਣਤੰਤਰ ਦਿਵਸ <br/>
Ad Position 24
No active advertisement