16-09-2026
ਅੱਖਰ:
Ad Position 18
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-09-2026

ਨਿਊਜ਼ੀਲੈਂਡ ਦੀ ਸੰਸਦ ’ਚ ਭਾਰਤ ਨਾਲ ਮੁਕਤ ਵਪਾਰ ਸਮਝੌਤੇ ’ਤੇ ਮੋਹਰ

ਨਵੀਂ ਦਿੱਲੀ, 16 ਸਤੰਬਰ (ਪੀ.ਟੀ.ਆਈ.)-ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀ ਕ੍ਰਿਸਟੋਫਰ ਲਕਸਨ ਨੇ ਬੁੱਧਵਾਰ ਨੂੰ ਕਿਹਾ ਕਿ ਦੇਸ਼ ਦੀ ਸੰਸਦ ਨੇ ਭਾਰਤ ਨਾਲ ਇਤਿਹਾਸਕ ਮੁਕਤ ਵਪਾਰ ਸਮਝੌਤੇ (ਐਫ.ਟੀ.ਏ) ਨੂੰ ਪਾਸ ਕਰ ਦਿੱਤਾ ਹੈ। 27 ਅਪ੍ਰੈਲ ਨੂੰ ਭਾਰਤ ਅਤੇ ਨਿਊਜ਼ੀਲੈਂਡ ਨੇ ...

Ad Position 21
repet_subhas-goyals [Copy P29]
ਅਜੀਤ ਡੈਸਕ 16-09-2026

ਨਵੀਂ ਦਿੱਲੀ, 16 ਸਤੰਬਰ (ਪੀ.ਟੀ.ਆਈ.)-ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀ ਕ੍ਰਿਸਟੋਫਰ ਲਕਸਨ ਨੇ ਬੁੱਧਵਾਰ ਨੂੰ ਕਿਹਾ ਕਿ ਦੇਸ਼ ਦੀ ਸੰਸਦ ਨੇ ਭਾਰਤ ਨਾਲ ਇਤਿਹਾਸਕ ਮੁਕਤ ਵਪਾਰ ਸਮਝੌਤੇ (ਐਫ.ਟੀ.ਏ) ਨੂੰ ਪਾਸ ਕਰ ਦਿੱਤਾ ਹੈ। 27 ਅਪ੍ਰੈਲ ਨੂੰ ਭਾਰਤ ਅਤੇ ਨਿਊਜ਼ੀਲੈਂਡ ਨੇ ਮੁਕਤ ਵਪਾਰ ਸਮਝੌਤੇ ’ਤੇ ਹਸਤਾਖਰ ਕੀਤੇ ਸਨ, ਜਿਸ ਨਾਲ ਟੈਕਸਟਾਈਲ, ਚਮੜੇ ਦੀਆਂ ਜੁੱਤੀਆਂ ਅਤੇ ਰਤਨ ਤੇ ਗਹਿਣਿਆਂ ਸਮੇਤ ਭਾਰਤ ਦੇ 100 ਫ਼ੀਸਦੀ ਨਿਰਯਾਤ ਨੂੰ ਡਿਊਟੀ-ਮੁਕਤ ਪਹੁੰਚ ਦਿੱਤੀ ਗਈ। ਪ੍ਰਧਾਨ ਮੰਤਰੀ ਲਕਸਨ ਨੇ ਇੱਕ ਸੋਸ਼ਲ ਮੀਡੀਆ ਪੋਸਟ ਵਿਚ ਕਿਹਾ ਕਿ ਲੋਕਾਂ ਨੇ ਮੈਨੂੰ ਕਿਹਾ ਸੀ ਕਿ ਭਾਰਤ ਨਾਲ ਮੁਫ਼ਤ ਵਪਾਰ ਸਮਝੌਤਾ ਸੰਭਵ ਨਹੀਂ ਹੈ।

ਖੈਰ, ਅੱਜ ਉਹ ਸਮਝੌਤਾ ਸੰਸਦ ਵਿਚ ਆਪਣੀ ਆਖਰੀ ਵੋਟ ਪਾਸ ਕਰ ਗਿਆ। ਇਹ ਹੋ ਰਿਹਾ ਹੈ... ਇਸ ਮੀਲ ਪੱਥਰ ਸਮਝੌਤੇ ਦਾ ਮਤਲਬ ਹੈ ਕਿਵੀਜ਼ ਲਈ ਵਧੇਰੇ ਨੌਕਰੀਆਂ, ਉੱਚ ਆਮਦਨ। ਇਸ ਦਾ ਮਤਲਬ ਹੈ ਕਿ 1.4 ਅਰਬ ਭਾਰਤੀ ਖਪਤਕਾਰਾਂ ਲਈ ਦਰਵਾਜ਼ੇ ਖੋਲ੍ਹ ਕੇ ਭਾਰਤ ਵਿਚ ਵਧੇਰੇ ਨਿਊਜ਼ੀਲੈਂਡ ਦੇ ਉਤਪਾਦ ਵੇਚੇ ਜਾ ਰਹੇ ਹਨ। ਇਸ ਸਮਝੌਤੇ ਨੂੰ ਅਗਲੇ ਮਹੀਨੇ ਲਾਗੂ ਕੀਤੇ ਜਾਣ ਦੀ ਉਮੀਦ ਹੈ। ਕਿਸੇ ਵਪਾਰਕ ਸਮਝੌਤੇ ਵਿਚ ਦੂਜੀ ਵਾਰ ਭਾਰਤ ਨੂੰ ਵਿਦੇਸ਼ੀ ਸਿੱਧਾ ਨਿਵੇਸ਼ (ਐੱਫ.ਡੀ.ਆਈ.) ਪ੍ਰਤੀਬੱਧਤਾ ਮਿਲੀ ਹੈ, ਜਿਸ ਵਿਚ ਨਿਊਜ਼ੀਲੈਂਡ ਨੇ 15 ਸਾਲਾਂ ਵਿਚ 20 ਅਰਬ ਅਮਰੀਕੀ ਡਾਲਰ ਦੀ ਵਚਨਬੱਧਤਾ ਦਿੱਤੀ ਹੈ।

15 ਸਾਲਾਂ ਦੀ ਮਿਆਦ ਵਿਚ 100 ਅਰਬ ਅਮਰੀਕੀ ਡਾਲਰ ਦੀ ਅਜਿਹੀ ਹੀ ਪ੍ਰਤੀਬੱਧਤਾ ਚਾਰ-ਯੂਰਪੀਅਨ ਰਾਸ਼ਟਰ ਸਮੂਹ ਈ.ਐੱਫ.ਟੀ.ਏ. ਵਲੋਂ ਭਾਰਤ ਨਾਲ ਆਪਣੇ ਸਮਝੌਤੇ ਵਿਚ ਕੀਤੀ ਗਈ ਸੀ। ਇਹ ਵਪਾਰਕ ਸਮਝੌਤਾ, ਜਿਸ ਲਈ ਗੱਲਬਾਤ ਦਸੰਬਰ 2025 ਵਿੱਚ ਪੂਰੀ ਹੋਈ ਸੀ, ਨਿਊਜ਼ੀਲੈਂਡ ਨੂੰ ਭਾਰਤ ਦੇ 100 ਫ਼ੀਸਦੀ ਨਿਰਯਾਤ ਲਈ ਡਿਊਟੀ-ਮੁਕਤ ਪਹੁੰਚ ਪ੍ਰਦਾਨ ਕਰਦਾ ਹੈ। ਇਸ ਵਿੱਚ ਸਾਰੀਆਂ ਟੈਰਿਫ ਲਾਈਨਾਂ ਜਾਂ ਉਤਪਾਦ ਸ਼੍ਰੇਣੀਆਂ ਜਿਵੇਂ ਕਿ ਟੈਕਸਟਾਈਲ, ਚਮੜਾ, ਜੁੱਤੀਆਂ, ਰਤਨ ਅਤੇ ਗਹਿਣੇ, ਇੰਜੀਨੀਅਰਿੰਗ ਵਸਤੂਆਂ ਅਤੇ ਪ੍ਰੋਸੈਸ ਕੀਤੇ ਭੋਜਨ ਸ਼ਾਮਿਲ ਹਨ। ਮੌਜੂਦਾ ਸਮੇਂ ਨਿਊਜ਼ੀਲੈਂਡ ਪ੍ਰਮੁੱਖ ਭਾਰਤੀ ਨਿਰਯਾਤ ਵਸਤਾਂ  ਜਿਵੇਂ ਕਿ ਸਿਰੇਮਿਕਸ, ਗਲੀਚੇ, ਆਟੋਮੋਬਾਈਲ ਅਤੇ ਆਟੋ ਪੁਰਜ਼ੇ ’ਤੇ 10 ਫ਼ੀਸਦੀ ਤੱਕ ਦੇ ਉੱਚ ਟੈਰਿਫ ਲਾਗੂ ਕਰਦਾ ਸੀ। ਦੂਜੇ ਪਾਸੇ ਭਾਰਤ ਨੇ ਨਿਊਜ਼ੀਲੈਂਡ ਦੀਆਂ 70 ਫੀਸਦੀ ਟੈਰਿਫ ਲਾਈਨਾਂ ’ਤੇ ਟੈਰਿਫ ਉਦਾਰੀਕਰਨ ਦੀ ਪੇਸ਼ਕਸ਼ ਕੀਤੀ ਹੈ।

ਜਿਸ ਵਿਚ ਦੁਵੱਲੇ ਵਪਾਰ ਦਾ 95 ਫੀਸਦੀ ਹਿੱਸਾ ਸ਼ਾਮਿਲ ਹੈ, ਜਦੋਂ ਕਿ ਉਤਪਾਦ ਸ਼੍ਰੇਣੀਆਂ ਦਾ 29.97 ਫ਼ੀਸਦੀ ਸਮਝੌਤੇ ਦੇ ਘੇਰੇ ਤੋਂ ਬਾਹਰ ਰੱਖਿਆ ਗਿਆ ਹੈ। ਜਿਹੜੇ ਉਤਪਾਦ ਸਮਝੌਤੇ ਤੋਂ ਬਾਹਰ ਹਨ ਉਨ੍ਹਾਂ ਵਿਚ ਡੇਅਰੀ (ਦੁੱਧ, ਕਰੀਮ, ਵੇਅ, ਦਹੀਂ, ਪਨੀਰ), ਜਾਨਵਰਾਂ ਦੇ ਉਤਪਾਦ (ਭੇਡਾਂ ਦੇ ਮਾਸ ਤੋਂ ਇਲਾਵਾ), ਖੇਤੀ ਵਸਤੂਆਂ (ਪਿਆਜ਼, ਛੋਲੇ, ਮਟਰ, ਮੱਕੀ, ਬਦਾਮ), ਖੰਡ, ਸ਼ਹਿਦ, ਜਾਨਵਰਾਂ, ਵਨਸਪਤੀਆਂ ਜਾਂ ਸੂਖਮ ਜੀਵਾਂ ਤੋਂ ਮਿਲਣ ਵਾਲੇ ਫੈਟ ਅਤੇ ਤੇਲ, ਹਥਿਆਰ ਅਤੇ ਗੋਲਾ ਬਾਰੂਦ, ਰਤਨ ਅਤੇ ਗਹਿਣੇ, ਤਾਂਬਾ ਅਤੇ ਵਸਤੂਆਂ (ਕੈਥੋਡਸ, ਕਾਰਤੂਸ, ਰਾਡਾਂ, ਬਾਰਾਂ, ਕੋਇਲਾਂ), ਐਲੂਮੀਨੀਅਮ ਅਤੇ ਵਸਤੂਆਂ (ਇੰਗੋਟਸ, ਬਿਲਟਸ, ਵਾਇਰ ਬਾਰ) ਸ਼ਾਮਿਲ ਹਨ। ਭਾਰਤ ਨਿਊਜ਼ੀਲੈਂਡ ਤੋਂ ਕਈ ਚੀਜ਼ਾਂ ਨੂੰ ਡਿਊਟੀ-ਮੁਕਤ ਪਹੁੰਚ ਪ੍ਰਦਾਨ ਕਰੇਗਾ ਅਤੇ ਉਸ ਵਿਚ ਲੱਕੜ ਦੇ ਗੁਟਕੇ, ਕੋਕਿੰਗ ਕੋਲਾ, ਧਾਤਾਂ ਦੀ ਰਹਿੰਦ-ਖੂੰਹਦ, ਲੱਕੜ, ਭੇਡਾਂ ਦਾ ਮਾਸ ਅਤੇ (ਲੇਦਰ-ਰਾਅ ਹਾਈਡਜ਼) ਸ਼ਾਮਿਲ ਹਨ। ਇਸੇ ਤਰ੍ਹਾਂ ਪੈਟਰੋਲੀਅਮ ਤੇਲ, ਮਾਲਟ ਐਬਸਟਰੈਕਟ, ਸਬਜ਼ੀਆਂ ਦੇ ਤੇਲ, ਚੁਣੀਆਂ ਗਈਆਂ ਇਲੈਕਟ੍ਰੀਕਲ ਅਤੇ ਮਕੈਨੀਕਲ ਮਸ਼ੀਨਰੀ ਅਤੇ ਪੈਪਟੋਨ ਵਰਗੀਆਂ ਵਸਤੂਆਂ ’ਤੇ ਭਾਰਤ 3, 5, 7 ਅਤੇ 10 ਸਾਲਾਂ ਵਿਚ ਪੜਾਵਵਾਰ ਤਰੀਕੇ ਨਾਲ ਟੈਕਸ ਘਟਾਏਗਾ।

Ad Position 22
Gakhal new [Copy P22]
Ad Position 22
ਪਿਛਲੀ ਖ਼ਬਰ ਜੈਸ਼ੰਕਰ ਵਲੋਂ ਭੂਟਾਨ ਦੇ ਆਪਣੇ ਹਮਰੁਤਬਾ ਨਾਲ ਵਿਕਾਸ ਭਾਈਵਾਲੀ ਬਾਰੇ ਚਰਚਾ ਅਗਲੀ ਖ਼ਬਰ ਈ.ਯੂ. ਮੁਖੀ ਵਲੋਂ 13 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਸੋਸ਼ਲ ਮੀਡੀਆ ’ਤੇ ਪਾਬੰਦੀ ਲਗਾਉਣ ਦਾ ਪ੍ਰਸਤਾਵ
Ad Position 24