16-09-2026
ਅੱਖਰ:
Ad Position 18
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-09-2026

ਈ.ਯੂ. ਮੁਖੀ ਵਲੋਂ 13 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਸੋਸ਼ਲ ਮੀਡੀਆ ’ਤੇ ਪਾਬੰਦੀ ਲਗਾਉਣ ਦਾ ਪ੍ਰਸਤਾਵ

ਨਵੀਂ ਦਿੱਲੀ, 16 ਸਤੰਬਰ (ਏਜੰਸੀ)- ਯੂਰਪੀਅਨ ਕਮਿਸ਼ਨ ਦੇ ਪ੍ਰਧਾਨ ਉਰਸੁਲਾ ਵਾਨ ਡੇਰ ਲੇਅਨ ਨੇ 27 ਦੇਸ਼ਾਂ ਦੇ ਸਮੂਹ ’ਚ 13 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਸੋਸ਼ਲ ਮੀਡੀਆ ਸਾਈਟਾਂ, ਆਨਲਾਈਨ ਗੇਮਾਂ ਅਤੇ ਚੈਟਬੋਟਸ ਦੀ ਵਰਤੋਂ ਕਰਨ ਤੋਂ ਰੋਕਣ ਦਾ ਪ੍ਰਸਤਾਵ ...

Ad Position 21
repet_subhas-goyals [Copy P29]
ਅਜੀਤ ਡੈਸਕ 16-09-2026

ਨਵੀਂ ਦਿੱਲੀ, 16 ਸਤੰਬਰ (ਏਜੰਸੀ)- ਯੂਰਪੀਅਨ ਕਮਿਸ਼ਨ ਦੇ ਪ੍ਰਧਾਨ ਉਰਸੁਲਾ ਵਾਨ ਡੇਰ ਲੇਅਨ ਨੇ 27 ਦੇਸ਼ਾਂ ਦੇ ਸਮੂਹ ’ਚ 13 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਸੋਸ਼ਲ ਮੀਡੀਆ ਸਾਈਟਾਂ, ਆਨਲਾਈਨ ਗੇਮਾਂ ਅਤੇ ਚੈਟਬੋਟਸ ਦੀ ਵਰਤੋਂ ਕਰਨ ਤੋਂ ਰੋਕਣ ਦਾ ਪ੍ਰਸਤਾਵ ਦਿੱਤਾ ਹੈ। ਉਨ੍ਹਾਂ ਨੇ ਵੱਡੀ ਉਮਰ ਦੇ ਕਿਸ਼ੋਰਾਂ ਲਈ ਵੀ ਪਲੇਟਫਾਰਮਾਂ ਤੱਕ ਪਹੁੰਚ ਕਰਨ ’ਤੇ ਹੱਦ ਲਗਾਉਣ ਦੀ ਮੰਗ ਕੀਤੀ। ਸਾਲਾਨਾ ‘ਸਟੇਟ ਆਫ਼ ਦ ਯੂਰਪੀਅਨ ਯੂਨੀਅਨ’ ਭਾਸ਼ਣ ਦਿੰਦਿਆਂ ਉਨ੍ਹਾਂ ਕਿਹਾ ਕਿ ਮੈਂ ਜਾਣਦੀ ਹਾਂ ਕਿ ਬਹੁਤ ਸਾਰੇ ਲੋਕ ਵੱਡੀ ਤਕਨੀਕੀ ਕੰਪਨੀ (ਬਿਗ ਟੈਂਕ) ਦੀ ਤਾਕਤ ਨੂੰ ਬਹੁਤ ਜ਼ਿਆਦਾ ਅਤੇ ਪਿੱਛੇ ਮੋੜਨਾ ਅਸੰਭਵ ਸਮਝਦੇ ਹਨ। ਮੈਂ ਇਸ ਨਾਲ ਸਹਿਮਤ ਨਹੀਂ ਹਾਂ।

ਵਾਨ ਡੇਰ ਲੇਅਨ ਨੇ ਕਿਹਾ ਕਿ ਉਨ੍ਹਾਂ ਦੇ ਪ੍ਰਸਤਾਵ ਤਹਿਤ ਸਰਪ੍ਰਸਤ 13-15 ਸਾਲ ਦੀ ਉਮਰ ਦੇ ਬੱਚਿਆਂ ਲਈ ‘ਮਿਨੀ ਖਾਤਿਆਂ’ (ਮਿੰਨੀ ਅਕਾਊਂਟਸ) ਦੀ ਦੇਖਭਾਲ ਕਰਨਗੇ। ਯੂਰਪੀਅਨ ਕਮਿਸ਼ਨ ਦੇ ਕਾਰਜਕਾਰੀ ਦੁਆਰਾ ਤਿਆਰ ਕੀਤੀ ਗਈ ਯੋਜਨਾ ਇੰਸਟਾਗ੍ਰਾਮ ਅਤੇ ਟਿਕਟੌਕ ਵਰਗੇ ਪਲੇਟਫਾਰਮਾਂ ਦੀ ਵਰਤੋਂ ਕਰਨ ਵਾਲੇ ਨੌਜਵਾਨਾਂ ਨੂੰ ਆਨਲਾਈਨ ਨੁਕਸਾਨ ਤੋਂ ਬਚਾਉਣ ਲਈ ਵਿਸ਼ਵਵਿਆਪੀ ਯਤਨਾਂ ਵਿਚ ਵਾਧਾ ਕਰਦੀ ਹੈ।

Ad Position 22
Gakhal new [Copy P22]
Ad Position 22
ਪਿਛਲੀ ਖ਼ਬਰ ਨਿਊਜ਼ੀਲੈਂਡ ਦੀ ਸੰਸਦ ’ਚ ਭਾਰਤ ਨਾਲ ਮੁਕਤ ਵਪਾਰ ਸਮਝੌਤੇ ’ਤੇ ਮੋਹਰ ਅਗਲੀ ਖ਼ਬਰ ਟੈਕਸ ਨੀਤੀ ’ਤੇ ਬਹਿਸ ਖੇਤਰੀ ਹਿੱਤਾਂ ਤੋਂ ਉੱਪਰ ਉੱਠ ਕੇ ਹੋਵੇ-ਸੀਤਾਰਮਨ
Ad Position 24