ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-01-2026

ਖ਼ਾਲਸਾ ਸੇਵਾ ਸੁਸਾਇਟੀ ਵਲੋਂ ਸਮੂਹਿਕ ਅਨੰਦ ਕਾਰਜ ਸਮਾਗਮ ਦੀਆਂ ਤਿਆਰੀਆਂ ਮੁਕੰਮਲ <br/>

Ad Position 21
No active advertisement
ਖ਼ਾਲਸਾ ਸੇਵਾ ਸੁਸਾਇਟੀ ਦੇ ਅਹੁਦੇਦਾਰ ਅੱਜ ਕਰਵਾਏ ਜਾ ਰਹੇ ਸਮੂਹਿਕ ਅਨੰਦ ਕਾਰਜ ਸਮਾਗਮ ਸਬੰਧੀ ਜਾਣਕਾਰੀ ਦਿੰਦੇ ਹੋਏ | ਤਸਵੀਰ: ਜਸਪਾਲ ਸਿੰਘ ਬੱਬੀ <br/> 25-01-2026
ਮੋਗਾ, 24 ਜਨਵਰੀ (ਸੁਰਿੰਦਰਪਾਲ ਸਿੰਘ)-ਖ਼ਾਲਸਾ ਸੇਵਾ ਸੁਸਾਇਟੀ ਰਜਿ: ਮੋਗਾ ਵਲੋਂ ਲੋੜਵੰਦ ਪਰਿਵਾਰਾਂ ਦੀਆਂ ਧੀਆਂ ਦੇ ਵਿਆਹ ਲਈ ਸਮੂਹਿਕ ਅਨੰਦ ਕਾਰਜ ਸਮਾਗਮ ਕਰਵਾਇਆ ਜਾ ਰਿਹਾ ਹੈ | ਇਸ ਲੜੀ ਤਹਿਤ 21ਵਾਂ ਸਮੂਹਿਕ ਅਨੰਦ ਕਾਰਜ ਸਮਾਗਮ 25 ਜਨਵਰੀ 2026 ਦਿਨ ਐਤਵਾਰ ਨੂੰ ਗੁਰਦੁਆਰਾ ਬੀਬੀ ਕਾਹਨ ਕੌਰ ਮੋਗਾ ਵਿਖੇ ਕਰਵਾਇਆ ਜਾ ਰਿਹਾ ਹੈ | ਸੁਸਾਇਟੀ ਦੇ ਮੁੱਖ ਸੇਵਾਦਾਰ ਪਰਮਜੋਤ ਸਿੰਘ ਖ਼ਾਲਸਾ ਅਤੇ ਕੁਲਦੀਪ ਸਿੰਘ ਕਲਸੀ ਵਲੋਂ ਦੱਸਿਆ ਗਿਆ ਕਿ ਇਸ ਸਮਾਗਮ ਲਈ ਪ੍ਰਾਪਤ ਹੋਈਆਂ ਅਰਜ਼ੀਆਂ ਦੀ ਪੂਰੀ ਜਾਂਚ ਪੜਤਾਲ ਉਪਰੰਤ 11 ਲੋੜਵੰਦ ਪਰਿਵਾਰਾਂ ਦੀਆਂ ਲੜਕੀਆਂ ਦੇ ਅਨੰਦ ਕਾਰਜ ਸਮੂਹਿਕ ਰੂਪ ਵਿਚ ਕਰਵਾਏ ਜਾਣਗੇ | ਦਲਜੀਤ ਸਿੰਘ ਤੇ ਸਤਿੰਦਰਪਾਲ ਸਿੰਘ ਨੇ ਦੱਸਿਆ ਕਿ ਸੁਸਾਇਟੀ ਵਲੋਂ ਹਰ ਜੋੜੇ ਨੂੰ ਘਰੇਲੂ ਵਰਤੋਂ ਦਾ ਲੋੜੀਂਦਾ ਸਾਮਾਨ ਜਿਵੇਂ ਕਿ ਬੈੱਡ, ਪੇਟੀ/ਅਟੈਚੀ, ਅਲਮਾਰੀ, ਬਿਸਤਰੇ, ਭਾਂਡੇ, ਕੰਬਲ, ਸਿਲਾਈ ਮਸ਼ੀਨ, ਮੇਜ਼-ਕੁਰਸੀਆਂ, ਪੱਖੇ ਆਦਿ ਸੰਗਤਾਂ ਦੇ ਸਹਿਯੋਗ ਨਾਲ ਪ੍ਰਦਾਨ ਕੀਤਾ ਜਾਵੇਗਾ | ਹਰਦੀਪ ਸਿੰਘ ਮਨੀ ਅਤੇ ਗੁਰਜੰਟ ਸਿੰਘ ਨੇ ਦੱਸਿਆ ਕਿ ਇਸ ਸਮਾਗਮ ਦੌਰਾਨ ਗੁਰੂ ਘਰ ਵਿਚ ਗੁਰਬਾਣੀ ਕੀਰਤਨ ਅਤੇ ਅਨੰਦ ਕਾਰਜ ਦੀ ਮਰਯਾਦਾ ਅਨੁਸਾਰ ਰਸਮ ਨਿਭਾਈ ਜਾਵੇਗੀ, ਇਸ ਸਮਾਗਮ ਵਿਚ ਭਾਈ ਚਰਨ ਸਿੰਘ, ਭਾਈ ਵਰਿਆਮ ਸਿੰਘ, ਭਾਈ ਰਵਿੰਦਰ ਸਿੰਘ, ਭਾਈ ਪਰਮਵੀਰ ਸਿੰਘ ਸੰਗਤਾਂ ਨੂੰ ਗੁਰੂ ਜੱਸ ਨਾਲ ਨਿਹਾਲ ਕਰਨਗੇ | ਪਰਮਜੀਤ ਸਿੰਘ ਬਿੱਟੂ, ਹਰਪ੍ਰੀਤ ਸਿੰਘ ਖੀਵਾ ਨੇ ਸੁਸਾਇਟੀ ਵਲੋਂ ਸਮੂਹ ਸੰਗਤਾਂ, ਸਮਾਜ ਸੇਵੀ ਸੰਸਥਾਵਾਂ ਅਤੇ ਦਾਨੀ ਸੱਜਣਾਂ ਨੂੰ ਅਪੀਲ ਕੀਤੀ ਕਿ ਉਹ ਇਸ ਪਵਿੱਤਰ ਕਾਰਜ ਵਿਚ ਵੱਧ ਤੋਂ ਵੱਧ ਸਹਿਯੋਗ ਦੇ ਕੇ ਲੋੜਵੰਦ ਧੀਆਂ ਦੀ ਖ਼ੁਸ਼ੀ ਵਿਚ ਭਾਗੀਦਾਰ ਬਣਨ | ਇਸ ਸਮੇਂ ਰਸ਼ਪਾਲ ਸਿੰਘ, ਰਣਜੀਤ ਸਿੰਘ, ਗੁਰਮੇਲ ਸਿੰਘ, ਮਾਸਟਰ ਗੁਰਪ੍ਰੀਤ ਸਿੰਘ, ਮਾਸਟਰ ਸੁਰਿੰਦਰ ਸਿੰਘ, ਤਿ੍ਸ਼ਨਜੀਤ ਸਿੰਘ, ਮੇਜਰ ਸਿੰਘ, ਦਿਲਬਾਗ ਸਿੰਘ, ਡਾ. ਸ਼ਮਸ਼ੇਰ ਸਿੰਘ ਸਿੱਧੂ, ਸਤਿੰਦਰਪਾਲ ਸਿੰਘ, ਗੁਰਜੰਟ ਸਿੰਘ ਜੰਟਾ, ਪ੍ਰਦੀਪ ਸਿੰਘ ਰੱਖੜਾ, ਗੁਰਪ੍ਰੀਤ ਸਿੰਘ, ਗੁਰਮੀਤ ਸਿੰਘ ਗੁੱਲੂ, ਲਵਪ੍ਰੀਤ ਸਿੰਘ, ਕੁਲਜੀਤ ਸਿੰਘ ਰਾਜਾ, ਹਰਪ੍ਰੀਤ ਸਿੰਘ ਖੀਵਾ, ਲਵਲੀ, ਗੁਰਮੁਖ ਸਿੰਘ ਖ਼ਾਲਸਾ, ਪਰਮਜੀਤ ਸਿੰਘ ਬਿੱਟੂ, ਪ੍ਰਭਜੀਤ ਸਿੰਘ, ਸਤਵੀਰ ਸਿੰਘ ਰਿੱਕੀ ਅਤੇ ਮਾਨਵ ਸਿੱਧੂ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਸੱਜਣ ਕੁਮਾਰ ਨੂੰ ਅਦਾਲਤ ਵਲੋਂ ਬਰੀ ਕਰਨ ਨਾਲ ਸਿੱਖ ਹਿਰਦੇ ਵਲੂੰਧਰੇ-ਡਾ. ਢਿੱਲੋਂ ਅਗਲੀ ਖ਼ਬਰ ਹੋਲੀ ਹਾਰਟ ਸਕੂਲ ਵਿਖੇ ਬਸੰਤ ਪੰਚਮੀ ਦਾ ਤਿਉਹਾਰ ਮਨਾਇਆ <br/>
Ad Position 24
No active advertisement