17-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-09-2026

ਸੁਨਾਮ ’ਚ ਕਿਸਾਨਾਂ ਵਲੋਂ ਰੇਲ ਆਵਾਜਾਈ ਠੱਪ

ਸੁਨਾਮ ਊਧਮ ਸਿੰਘ ਵਾਲਾ,17 ਸਤੰਬਰ (ਹਰਚੰਦ ਸਿੰਘ ਭੁੱਲਰ,ਸਰਬਜੀਤ ਸਿੰਘ ਧਾਲੀਵਾਲ)- ਭਾਰਤੀ ਕਿਸਾਨ ਯੂਨੀਅਨ ਏਕਤਾ ਅਜ਼ਾਦ ਵਲੋਂ ਆਮ ਆਦਮੀ ਪਾਰਟੀ ਪੰਜਾਬ ਦੇ ਸੂਬਾ ਪ੍ਰਧਾਨ ਅਤੇ ਕੈਬਨਿਟ ਮੰਤਰੀ ਅਮਨ ਅਰੋੜਾ ਦੀ ਰਿਹਾਇਸ਼ ਨੇੜੇ ਲਾਏ ਗਏ ਪੱਕੇ ਮੋਰਚੇ ਦੇ ਦੌਰਾਨ ਅੱਜ ਚੌਥੇ ਦਿਨ ਜਥੇਬੰਦੀ ਦੇ ਸੂਬਾਈ ਆਗੂ ਜਸਵਿੰਦਰ ਸਿੰਘ ਲੌਗੋਵਾਲ ਦੀ ਅਗਵਾਈ ਵਿਚ ਸੈਂਕੜੇ ਕਿਸਾਨਾਂ ਨੇ ਪਟਿਆਲਾ-ਮਾਨਸਾ ਰੋਡ ’ਤੇ ਸਥਾਨਕ ਪੁਲ ਬ੍ਰਿਜ ਦੇ ਹੇਠ ਇਕੱਠੇ ਹੋ ਕੇ ਰੇਲ ਚੱਕਾ ਜਾਮ ਕੀਤਾ।

Ad Position 21
No active advertisement
ਅਜੀਤ ਡੈਸਕ 17-09-2026

ਸੁਨਾਮ ਊਧਮ ਸਿੰਘ ਵਾਲਾ,17 ਸਤੰਬਰ (ਹਰਚੰਦ ਸਿੰਘ ਭੁੱਲਰ,ਸਰਬਜੀਤ ਸਿੰਘ ਧਾਲੀਵਾਲ)- ਭਾਰਤੀ ਕਿਸਾਨ ਯੂਨੀਅਨ ਏਕਤਾ ਅਜ਼ਾਦ ਵਲੋਂ ਆਮ ਆਦਮੀ ਪਾਰਟੀ  ਪੰਜਾਬ ਦੇ ਸੂਬਾ ਪ੍ਰਧਾਨ ਅਤੇ ਕੈਬਨਿਟ ਮੰਤਰੀ ਅਮਨ ਅਰੋੜਾ ਦੀ ਰਿਹਾਇਸ਼ ਨੇੜੇ ਲਾਏ ਗਏ ਪੱਕੇ ਮੋਰਚੇ ਦੇ ਦੌਰਾਨ ਅੱਜ ਚੌਥੇ ਦਿਨ ਜਥੇਬੰਦੀ ਦੇ ਸੂਬਾਈ ਆਗੂ ਜਸਵਿੰਦਰ ਸਿੰਘ ਲੌਗੋਵਾਲ ਦੀ ਅਗਵਾਈ ਵਿਚ ਸੈਂਕੜੇ ਕਿਸਾਨਾਂ ਨੇ ਪਟਿਆਲਾ-ਮਾਨਸਾ ਰੋਡ ’ਤੇ ਸਥਾਨਕ ਪੁਲ ਬ੍ਰਿਜ ਦੇ ਹੇਠ ਇਕੱਠੇ ਹੋ ਕੇ ਰੇਲ ਚੱਕਾ ਜਾਮ ਕੀਤਾ। ਰੇਲਵੇ ਸਟੇਸ਼ਨ  ਦੇ ਸੁਪਰਡੈਂਟ ਕੈਲਾਸ਼ ਚੰਦਰ ਨੇ ਕਿਹਾ ਕਿ ਚੁਰ ਤੋਂ ਲੁਧਿਆਣਾ ਜਾਣ ਵਾਲੀ ਯਾਤਰੀ ਰੇਲਗੱਡੀ ਨੂੰ ਸੁਨਾਮ ਊਧਮ ਸਿੰਘ ਵਾਲਾ ਰੇਲਵੇ ਸਟੇਸ਼ਨ ਅਤੇ ਨੰਦੇੜ ਸਾਹਿਬ ਤੋਂ ਅੰਮ੍ਰਿਤਸਰ ਸਾਹਿਬ ਰੇਲ ਗੱਡੀ ਨੂੰ ਪਿੱਛੇ ਕਿਸੇ ਹੋਰ ਰੇਲਵੇ ਸਟੇਸ਼ਨ ’ਤੇ ਰੋਕਣਾ ਪਿਆ। ਕਿਸਾਨ ਆਗੂ ਜਸਵਿੰਦਰ ਸਿੰਘ ਲੌਗੋਵਾਲ, ਬੀਬੀ ਬਲਜੀਤ ਕੌਰ ਕਿਲ੍ਹਾ ਭਰੀਆਂ,ਦਿਲਬਾਗ ਸਿੰਘ ਹਰੀਗੜ੍ਹ ਨੇ ਕਿਹਾ ਕਿ ਪੰਜਾਬ ਸਰਕਾਰ ਕਿਸਾਨੀ ਮੰਗਾਂ ਨੂੰ ਸੰਜੀਦਗੀ ਨਹੀਂ ਲੈ ਰਹੀ, ਜਿਸ ਕਾਰਨ ਕਿਸਾਨਾਂ ਨੂੰ ਧੁੱਪ ਵਿਚ ਸੜਕਾਂ ’ਤੇ ਬੈਠਣ ਲਈ ਮਜਬੂਰ ਹੋਣਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਕਿਸਾਨਾਂ ਨੂੰ ਮੱਕੀ, ਮੂੰਗੀ, ਆਲੂ, ਸਰ੍ਹੋਂ ਅਤੇ ਬਾਸਮਤੀ ਦੀ ਫਸਲ ’ਤੇ ਐਮ. ਐਸ. ਪੀ. ਦੇਣ ਉਪਰੰਤ ਸਰਕਾਰੀ ਖ਼ਰੀਦ ਦੀ ਗਰੰਟੀ ਦੇਣ ਤੋਂ ਭੱਜ ਰਹੀ ਹੈ, ਉੱਥੇ ਹੀ ਆਪਣੇ ਵਾਅਦੇ ਅਨੁਸਾਰ ਖੇਤੀਬਾੜੀ ਟਿਊਬਵੈਲਾਂ ਲਈ ਨਿਰਵਿਘਨ ਬਿਜਲੀ ਦੇਣ ਵਿਚ ਵੀ ਨਾਕਾਮ ਰਹੀ ਹੈ।

ਕਿਸਾਨ ਆਗੂਆਂ ਨੇ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ ਸੱਦ ਕੇ ਮੁਕਤ ਵਪਾਰ ਸਮਝੌਤੇ ਨੂੰ ਰੱਦ ਕਰਨ ਦਾ ਮਤਾ ਪਾਸ ਪਾਉਣ,ਬਿਜਲੀ ਬਿੱਲ 2025 ਅਤੇ ਸੀਡ ਬਿੱਲ 2025 ਰੱਦ ਕਰਨ,ਸਹਿਕਾਰਤਾ ਬਿੱਲ 2026 ਸਮੇਤ ਲਿਆਂਦੀ ਲੈਡ ਪੂਲਿੰਗ ਸਕੀਮ ਨੂੰ ਤੁਰੰਤ ਪ੍ਰਭਾਵ ਨਾਲ ਰੱਦ ਕਰਨ,ਹਰ ਤਰ੍ਹਾਂ ਦੇ ਕਾਬਜਕਾਰ ਕਿਸਾਨਾਂ ਨੂੰ ਮਾਲਕੀ ਹੱਕ ਦੇਣ ਦੇ ਨਾਲ ਨਾਲ ਕਿਸਾਨਾਂ ਤੋਂ ਜਬਰੀ ਜ਼ਮੀਨਾਂ ਖੋਹਣੀਆਂ ਬੰਦ ਕਰਨ ਅਤੇ ਕਣਕ ਦੀ ਫ਼ਸਲ ਲਈ ਯੂਰੀਆ ਅਤੇ ਡੀ. ਏ. ਪੀ. ਦੀ ਸਪਲਾਈ ਨੂੰ ਯਕੀਨੀ ਬਣਾਉਣ, ਪਾਣੀ ਦੀ ਕਿੱਲਤ ਹੱਲ ਕਰਨ ਲਈ ਪੁਨਰਗਠਨ ਐਕਟ 1966 ਦੀਆਂ ਧਾਰਾਵਾਂ 78/79/80 ਨੂੰ ਰੱਦ ਕਰਨ, ਕਿਸਾਨ ਅੰਦੋਲਨਾਂ ਦੌਰਾਨ ਸ਼ਹੀਦ ਹੋਏ ਕਿਸਾਨਾਂ ਤੇ ਪੁਲਿਸ ਜਬਰ ਦੌਰਾਨ ਅਪਾਹਜ ਹੋਏ ਤੇ ਆਪਣੀਆਂ ਅੱਖਾਂ ਦੀ ਰੌਸ਼ਨੀ ਗੁਆ ਚੁੱਕੇ ਪਰਿਵਾਰਾਂ ਨੂੰ ਨੌਕਰੀਆਂ ਤੇ ਮੁਆਵਜ਼ੇ ਦੇ ਨਾਲ ਨਾਲ ਪਰਿਵਾਰਾਂ ਨੂੰ ਕਰਜ਼ ਮੁਕਤ ਕਰਨ, ਸੰਭੂ ਅਤੇ ਖਨੌਰੀ ਮੋਰਚਿਆਂ ਤੇ ਨੁਕਸਾਨੇ ਗਏ ਸਮਾਨ ਦੀ ਤੁਰੰਤ ਭਰਪਾਈ ਕਰਨ। ਸੰਘਰਸ਼ਾਂ ਦੌਰਾਨ ਪਾਏ ਝੂਠੇ ਪਰਚਿਆਂ ਸਮੇਤ ਪਰਾਲੀ ਸਾੜਨ ਦੇ ਕੇਸ ਤੁਰੰਤ ਰੱਦ ਕਰਨ । ਹੜ੍ਹਾਂ ਕਾਰਨ,ਅੱਗ ਲੱਗਣ ਤੇ ਗੜੇਮਾਰੀ ਕਾਰਨ ਨੁਕਸਾਨੀਆਂ ਫ਼ਸਲਾਂ ਦਾ ਪੂਰਾ ਮੁਆਵਜਾ ਦੇਣ, ਰਾਤ ਵੇਲੇ ਪੰਜਾਬ ਵਿਚ ਡਰੋਨਾਂ ਨਾਲ ਕੀਤੀ ਜਾ ਰਹੀ ਮੈਪਿੰਗ ਨੂੰ ਤੁਰੰਤ ਰੋਕਣ ਦੀ ਮੰਗ ਕੀਤੀ। ਇਸ ਮੌਕੇ ਵੱਖ ਵੱਖ ਕਿਸਾਨ ਆਗੂ ਮੌਜੂਦ ਸਨ। 

Ad Position 22
No active advertisement
ਪਿਛਲੀ ਖ਼ਬਰ ਫਿਰੌਤੀ ਲਈ ਕੋਠੀਆਂ ’ਤੇ ਫਾਇਰਿੰਗ ਕਰਨ ਵਾਲੇ ਲਾਰੈਂਸ ਗੈਂਗ ਦੇ 4 ਗੁਰਗੇ ਕਾਬੂ ਅਗਲੀ ਖ਼ਬਰ ਦਾਣਾ ਮੰਡੀ ਅਜਨਾਲਾ ਵਿਚ ਖੁੱਲ੍ਹੀ ਬੋਲੀ ਰਾਹੀਂ ਦੂਜੇ ਦਿਨ ਬਾਸਮਤੀ 1509 ਦਾ ਵੱਧ ਤੋਂ ਵੱਧ ਭਾਅ 3807 ਰੁਪਏ ਪ੍ਰਤੀ ਕੁਇੰ...
Ad Position 24