ਮੋਗਾ, 24 ਜਨਵਰੀ (ਸੁਰਿੰਦਰਪਾਲ ਸਿੰਘ)-ਆਈਲਟਸ ਤੇ ਪੀ.ਟੀ.ਈ. ਦੀ ਉੱਚ ਪੱਧਰ ਦੀ ਕੋਚਿੰਗ ਦੇ ਨਾਲ-ਨਾਲ ਭਰੋਸੇਯੋਗ ਇਮੀਗ੍ਰੇਸ਼ਨ ਸੇਵਾਵਾਂ ਪ੍ਰਦਾਨ ਕਰਨ ਵਾਲੀ ਮੈਕਰੋ ਗਲੋਬਲ ਗਰੁੱਪ ਆਫ਼ ਇੰਸਟੀਚਿਊਟ ਨੇ ਪੰਜਾਬ ਭਰ ਵਿਚ ਆਪਣੀ ਵੱਖਰੀ ਪਹਿਚਾਣ ਬਣਾਈ ਹੈ | ਸੰਸਥਾ ਦੇ ਮੈਨੇਜਿੰਗ ਡਾਇਰੈਕਟਰ ਗੁਰਮਿਲਾਪ ਸਿੰਘ ਡੱਲਾ ਨੇ ਦੱਸਿਆ ਕਿ ਤਾਜ਼ਾ ਐਲਾਨ ਹੋਏ ਆਈਲਟਸ ਨਤੀਜਿਆਂ ਵਿਚ ਮੈਕਰੋ ਗਲੋਬਲ ਦੇ ਵਿਦਿਆਰਥੀਆਂ ਨੇ ਕਾਬਿਲੇ ਤਾਰੀਫ਼ ਪ੍ਰਦਰਸ਼ਨ ਕਰਦੇ ਹੋਏ ਸੰਸਥਾ ਦਾ ਮਾਣ ਵਧਾਇਆ ਹੈ | ਉਨ੍ਹਾਂ ਦੱਸਿਆ ਕਿ ਚੂਹੜਚੱਕ ਜ਼ਿਲ੍ਹਾ ਮੋਗਾ ਦੀ ਰਹਿਣ ਵਾਲੀ ਵਿਦਿਆਰਥਣ ਚਰਨਜੀਤ ਕੌਰ ਨੇ ਆਈਲਟਸ ਪ੍ਰੀਖਿਆ ਵਿਚੋਂ ਲਿਸਨਿੰਗ ਵਿਚ 6.5, ਰੀਡਿੰਗ ਵਿਚ 6.5, ਸਪੀਕਿੰਗ ਵਿਚ 6, ਰਾਈਟਿੰਗ ਵਿਚ 6 ਤੇ ਕੁੱਲ ਮਿਲਾ ਕੇ 6.5 ਬੈਂਡ ਹਾਸਲ ਕਰ ਕੇ ਆਪਣੀ ਮਿਹਨਤ ਤੇ ਸੰਸਥਾ ਦੀ ਕੋਚਿੰਗ ਨੂੰ ਸਫਲ ਸਾਬਤ ਕੀਤਾ ਹੈ | ਇਸ ਉਪਲਬਧੀ ਨਾਲ ਉਨ੍ਹਾਂ ਨੇ ਮੈਕਰੋ ਗਲੋਬਲ ਹੀ ਨਹੀਂ, ਸਗੋਂ ਆਪਣੇ ਪਰਿਵਾਰ ਦਾ ਵੀ ਨਾਂਅ ਰੌਸ਼ਨ ਕੀਤਾ ਹੈ | ਗੁਰਮਿਲਾਪ ਸਿੰਘ ਡੱਲਾ ਨੇ ਕਿਹਾ ਕਿ ਮੈਕਰੋ ਗਲੋਬਲ ਵਿਚ ਆਈਲਟਸ ਦੀ ਤਿਆਰੀ ਵਿਦਿਆਰਥੀਆਂ ਦੀ ਲੋੜ ਅਨੁਸਾਰ ਆਧੁਨਿਕ ਸਿਲੇਬਸ ਅਤੇ ਤਜਰਬੇਕਾਰ ਅਧਿਆਪਕਾਂ ਦੀ ਦੇਖ-ਰੇਖ ਹੇਠ ਕਰਵਾਈ ਜਾਂਦੀ ਹੈ | ਹਰ ਹਫ਼ਤੇ ਮੋਕ ਟੈਸਟਾਂ ਰਾਹੀਂ ਵਿਦਿਆਰਥੀਆਂ ਦੀ ਸਮਰੱਥਾ ਦੀ ਪੜਤਾਲ ਕੀਤੀ ਜਾਂਦੀ ਹੈ ਤੇ ਕਮਜ਼ੋਰ ਪੱਖਾਂ ਨੂੰ ਸੁਧਾਰਨ ਲਈ ਵੱਖਰੀਆਂ ਵਿਸ਼ੇਸ਼ ਕਲਾਸਾਂ ਲਗਾਈਆਂ ਜਾਂਦੀਆਂ ਹਨ | ਉਨ੍ਹਾਂ ਇਹ ਵੀ ਜਾਣਕਾਰੀ ਦਿੱਤੀ ਕਿ ਮੈਕਰੋ ਗਲੋਬਲ ਤੋਂ ਕੋਚਿੰਗ ਪ੍ਰਾਪਤ ਕਰ ਕੇ ਉੱਚ ਬੈਂਡ ਹਾਸਲ ਕਰਨ ਵਾਲੇ ਵਿਦਿਆਰਥੀਆਂ ਤੋਂ ਸਟੱਡੀ ਵੀਜ਼ਾ ਲਈ ਕਿਸੇ ਵੀ ਤਰ੍ਹਾਂ ਦੀ ਪ੍ਰੋਸੈਸਿੰਗ ਫ਼ੀਸ ਨਹੀਂ ਲਈ ਜਾਂਦੀ |