ਮੋਗਾ, 24 ਜਨਵਰੀ (ਅਸ਼ੋਕ ਬਾਂਸਲ)-ਸੇਵਾ-ਮੁਕਤ ਮਿਊਾਸੀਪਲ ਵਰਕਰਜ਼ ਯੂਨੀਅਨ ਨਗਰ ਨਿਗਮ ਮੋਗਾ ਵਲੋਂ 9 ਜਨਵਰੀ ਨੂੰ ਦਿੱਤੇ ਗਏ ਨੋਟਿਸ ਅਨੁਸਾਰ ਕਮਿਸ਼ਨਰ ਨਗਰ ਨਿਗਮ ਮੋਗਾ ਦਫ਼ਤਰ ਵਿਖੇ ਮੰਗ ਪੱਤਰ ਵਿਚ ਦਿੱਤੀਆਂ ਗਈਆਂ ਮੰਗਾਂ ਨਾ ਮੰਨੇ ਜਾਣ ਕਾਰਨ ਯੂਨੀਅਨ ਦੇ ਪ੍ਰਧਾਨ ਹਰਕਿਸ਼ਨ ਬੋਹਤ ਅਤੇ ਜਨਰਲ ਸਕੱਤਰ ਰਜਿੰਦਰ ਨੰਦਾ ਦੀ ਅਗਵਾਈ ਹੇਠ ਰੋਸ ਧਰਨਾ ਦਿੱਤਾ ਗਿਆ ਅਤੇ ਮੇਅਰ ਨਗਰ ਨਿਗਮ ਮੋਗਾ ਦੇ ਦਫ਼ਤਰ ਅੱਗੇ ਰੋਸ ਰੈਲੀ ਕੀਤੀ ਗਈ, ਜਿਸ ਵਿਚ ਯੂਨੀਅਨ ਦੇ ਪ੍ਰਧਾਨ ਅਤੇ ਜਨਰਲ ਸਕੱਤਰ ਵਲੋਂ ਰੋਸ ਜ਼ਾਹਿਰ ਕਰਦਿਆਂ ਸੇਵਾ-ਮੁਕਤ ਕਰਮਚਾਰੀਆਂ ਦੀਆਂ ਮੰਗਾਂ ਜਿਵੇਂ ਕਿ ਨਾਜਾਇਜ਼ ਤੌਰ 'ਤੇ ਕੱਟਿਆ ਗਿਆ ਡਿਵੈਲਪਮੈਂਟ ਟੈਕਸ ਦਾ ਰਿਫੰਡ, ਸੇਵਾ-ਮੁਕਤ ਹੋਏ ਅਧਿਕਾਰੀਆਂ/ ਕਰਮਚਾਰੀਆਂ ਨੂੰ ਰਿਵਾਈਜ਼ਡ ਪੇ ਸਕੇਲਾਂ ਮੁਤਾਬਿਕ ਗਰੈਚੁਟੀ ਦੇ ਬਕਾਏ ਦੀ ਅਦਾਇਗੀ ਸਥਾਨਕ ਸਰਕਾਰ ਵਲੋਂ 18 ਜਨਵਰੀ 2025 ਨੂੰ ਕਰਨ ਲਈ ਪੱਤਰ ਜਾਰੀ ਕਰਨ ਦੇ ਬਾਵਜੂਦ ਵੀ ਅਦਾਇਗੀ ਨਾ ਕਰਨਾ ਅਤੇ ਰਿਟਾਇਰਡ ਕਰਮਚਾਰੀਆਂ ਦੀਆਂ ਹੋਰ ਮੰਗਾਂ ਨਾ ਮੰਨੇ ਜਾਣ ਦੀ ਨਿਖੇਧੀ ਕੀਤੀ ਗਈ | ਇਸ ਧਰਨੇ ਅਤੇ ਰੋਸ ਰੈਲੀ ਦਾ ਸਫ਼ਾਈ ਸੇਵਕ ਯੂਨੀਅਨ ਦੇ ਪ੍ਰਧਾਨ ਸੋਮਨਾਥ ਚੋਂਬੜ ਅਤੇ ਯੂਨੀਅਨ ਦੇ ਮੈਂਬਰਾਂ ਤੋਂ ਇਲਾਵਾ ਪ੍ਰਧਾਨ ਜਸਵੀਰ ਸਿੰਘ ਮਿਊਾਸੀਪਲ ਇੰਪਲਾਈਜ਼ ਫੈਡਰੇਸ਼ਨ ਅਤੇ ਪ੍ਰਧਾਨ ਦਫ਼ਤਰੀ ਯੂਨੀਅਨ ਨਗਰ ਨਿਗਮ ਮੋਗਾ ਵਲੋਂ ਸਮਰਥਨ ਕਰਦੇ ਹੋਏ ਵੱਖ-ਵੱਖ ਯੂਨੀਅਨਾਂ ਦੇ ਆਗੂਆਂ ਵਲੋਂ ਸੰਬੋਧਨ ਕੀਤਾ ਗਿਆ | ਇਸ ਧਰਨੇ ਵਿਚ ਦਵਿੰਦਰ ਧਾਲੀਵਾਲ, ਅਰਜਨ ਸਿੰਘ, ਜਸਪਾਲ ਸਿੰਘ, ਗੁਰਮੇਲ ਸਿੰਘ ਕੰਬੋ, ਮਦਨ ਲਾਲ ਬੋਹਤ, ਸੁਖਪਾਲ ਸੌਦਾ ਪ੍ਰਧਾਨ, ਦਰਸ਼ਨ ਸਿੰਘ, ਮੋਤੀ ਰਾਮ, ਭਜਨ ਸਿੰਘ, ਇੰਦਰਜੀਤ ਸਿੰਘ ਗਿੱਲ, ਨਰੇਸ਼ ਕੁਮਾਰ, ਸਤਪਾਲ, ਜਗਦੀਪ ਗੋਇਲ, ਰਾਜੇਸ਼ ਨੰਦਾ, ਰਣਜੀਤ ਸਿੰਘ, ਦਵਿੰਦਰ ਗਿੱਲ, ਨਛੱਤਰ ਸਿੰਘ, ਅਮਰ ਸਿੰਘ, ਸੁਖਦੇਵ ਸਿੰਘ, ਨਿਰੰਜਨ ਸਿੰਘ, ਨਿਰਮਲ ਸਿੰਘ, ਮਨਜੀਤ ਸਿੰਘ, ਰਮੇਸ਼ ਗੁਪਤਾ ਸਮੇਤ ਵੱਖ-ਵੱਖ ਦਫ਼ਤਰੀ ਯੂਨੀਅਨ ਦੇ ਮੈਂਬਰ ਵੀ ਸ਼ਾਮਿਲ ਹੋਏ | ਇਸ ਧਰਨੇ ਵਿਚ ਫ਼ੈਸਲਾ ਕੀਤਾ ਗਿਆ ਕਿ ਜੇਕਰ ਮਿਤੀ 26 ਜਨਵਰੀ ਤੱਕ ਰਿਟਾਇਰਡ ਕਰਮਚਾਰੀਆਂ ਦੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ 27 ਜਨਵਰੀ ਤੋਂ ਲਗਾਤਾਰ ਧਰਨਾ ਦਿੱਤਾ ਜਾਵੇਗਾ, ਜਿਸ ਦੀ ਸਾਰੀ ਜ਼ੁੰਮੇਵਾਰੀ ਪ੍ਰਸ਼ਾਸਨ ਦੀ ਹੋਵੇਗੀ |