17-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-09-2026

ਹਲਕਾ ਬਾਘਾ ਪੁਰਾਣਾ ’ਚ ਸ਼੍ਰੋਮਣੀ ਅਕਾਲੀ ਦਲ (ਬ) ਵਲੋਂ ਇਸਤਰੀ ਵਿੰਗ ਨੂੰ ਸਰਕਲ ਅਨੁਸਾਰ ਪ੍ਰਧਾਨ ਨਿਯੁਕਤ ਕੀਤਾ

ਬਾਘਾ ਪੁਰਾਣਾ, 17 ਸਤੰਬਰ (ਗੁਰਮੀਤ ਸਿੰਘ ਮਾਣੂੰਕੇ)-ਸ਼੍ਰੋਮਣੀ ਅਕਾਲੀ ਦਲ ਪਾਰਟੀ (ਬ) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ 2027 ਦੀਆਂ ਚੋਣਾਂ ਨੂੰ ਧਿਆਨ ‘ਚ ਰੱਖਦੇ ਹੋਏ ਹਰੇਕ ਵਰਗ ਨੂੰ ਮਜ਼ਬੂਤ ਕਰਨ ਦੇ ਮਨੋਰਥ ਤਹਿਤ ਇਸਤਰੀ ਵਿੰਗ ਨੂੰ ਸਰਕਲ ਅਨੁਸਾਰ ਵੱਡੀਆਂ ਜ਼ੁੰਮੇਵਾਰੀਆਂ ਦਿੱਤੀਆਂ ਜਾ ਰਹੀਆਂ ਹਨ ਜਿਸ ਤਹਿਤ ਹਲਕਾ ਬਾਘਾ ਪੁਰਾਣਾ ਵਿਖੇ ਹਲਕਾ ਇੰਚਾਰਜ ਜਥੇਦਾਰ ਤੀਰਥ ਸਿੰਘ ਮਾਹਲਾ ਵਲੋਂ ਇਸਤਰੀ ਵਿੰਗ ਨੂੰ ਸਰਕਲ ਅਨੁਸਾਰ ਪ੍ਰਧਾਨ ਦੇ ਅਹੁਦਿਆਂ ਦੇ ਨਿਯੁਕਤੀ ਪੱਤਰ ਵੰਡੇ ਗਏ। ਇਸ ਮੌਕੇ ਜਥੇਦਾਰ ਤੀਰਥ ਸਿੰਘ ਮਾਹਲਾ ਨੇ ਦੱਸਿਆ ਕਿ ਪਾਰਟੀ ਲਈ ਇਮਾਨਦਾਰੀ ਅਤੇ ਤਨਦੇਹੀ ਨਾਲ ਕੰਮ ਕਰਨ ਵਾਲੇ ਹਰੇਕ ਪਾਰਟੀ ਵਰਕਰ ਨੂੰ ਵਿਸ਼ੇਸ਼ ਜ਼ੁੰਮੇਵਾਰੀ ਦਿੱਤੀ ਜਾਂਦੀ ਹੈ ਜਿਸ ਤਹਿਤ ਬਲਜੀਤ ਕੌਰ ਲੰਗੇਆਣਾ ਨੂੰ ਸਰਕਲ ਲੰਗੇਆਣਾ ਦੀ ਇਸਤਰੀ ਵਿੰਗ ਦੀ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ।

Ad Position 21
No active advertisement
ਅਜੀਤ ਡੈਸਕ 18-09-2026
ਬਾਘਾ ਪੁਰਾਣਾ, 17 ਸਤੰਬਰ (ਗੁਰਮੀਤ ਸਿੰਘ ਮਾਣੂੰਕੇ)-ਸ਼੍ਰੋਮਣੀ ਅਕਾਲੀ ਦਲ ਪਾਰਟੀ (ਬ) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ 2027 ਦੀਆਂ ਚੋਣਾਂ ਨੂੰ ਧਿਆਨ ‘ਚ ਰੱਖਦੇ ਹੋਏ ਹਰੇਕ ਵਰਗ ਨੂੰ ਮਜ਼ਬੂਤ ਕਰਨ ਦੇ ਮਨੋਰਥ ਤਹਿਤ ਇਸਤਰੀ ਵਿੰਗ ਨੂੰ ਸਰਕਲ ਅਨੁਸਾਰ ਵੱਡੀਆਂ ਜ਼ੁੰਮੇਵਾਰੀਆਂ ਦਿੱਤੀਆਂ ਜਾ ਰਹੀਆਂ ਹਨ ਜਿਸ ਤਹਿਤ ਹਲਕਾ ਬਾਘਾ ਪੁਰਾਣਾ ਵਿਖੇ ਹਲਕਾ ਇੰਚਾਰਜ ਜਥੇਦਾਰ ਤੀਰਥ ਸਿੰਘ ਮਾਹਲਾ ਵਲੋਂ ਇਸਤਰੀ ਵਿੰਗ ਨੂੰ ਸਰਕਲ ਅਨੁਸਾਰ ਪ੍ਰਧਾਨ ਦੇ ਅਹੁਦਿਆਂ ਦੇ ਨਿਯੁਕਤੀ ਪੱਤਰ ਵੰਡੇ ਗਏ। ਇਸ ਮੌਕੇ ਜਥੇਦਾਰ ਤੀਰਥ ਸਿੰਘ ਮਾਹਲਾ ਨੇ ਦੱਸਿਆ ਕਿ ਪਾਰਟੀ ਲਈ ਇਮਾਨਦਾਰੀ ਅਤੇ ਤਨਦੇਹੀ ਨਾਲ ਕੰਮ ਕਰਨ ਵਾਲੇ ਹਰੇਕ ਪਾਰਟੀ ਵਰਕਰ ਨੂੰ ਵਿਸ਼ੇਸ਼ ਜ਼ੁੰਮੇਵਾਰੀ ਦਿੱਤੀ ਜਾਂਦੀ ਹੈ ਜਿਸ ਤਹਿਤ ਬਲਜੀਤ ਕੌਰ ਲੰਗੇਆਣਾ ਨੂੰ ਸਰਕਲ ਲੰਗੇਆਣਾ ਦੀ ਇਸਤਰੀ ਵਿੰਗ ਦੀ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਇਸ ਤੋਂ ਇਲਾਵਾ ਕੁਲਦੀਪ ਕੌਰ ਕਾਲੇਕੇ ਨੂੰ ਸਰਕਲ ਘੋਲੀਆ ਕਲਾਂ, ਮਨਜੀਤ ਕੌਰ ਗੁਲਾਬ ਸਿੰਘ ਵਾਲਾ ਨੂੰ ਸਰਕਲ ਸਮਾਧ ਭਾਈ, ਰਾਖੀ ਕੌਰ ਨੂੰ ਸਰਕਲ ਬਾਘਾ ਪੁਰਾਣਾ ਸ਼ਹਿਰ, ਸ਼ਿੰਦਰ ਕੌਰ ਪੰਜਗਰਾਈਂ ਖ਼ੁਰਦ ਨੂੰ ਸਰਕਲ ਵਾਂਦਰ, ਹਰਪ੍ਰੀਤ ਕੌਰ ਰੋਡੇ ਨੂੰ ਸਰਕਲ ਰੋਡੇ, ਚਰਨਜੀਤ ਕੌਰ ਮਾੜੀ ਮੁਸਤਫ਼ਾ ਨੂੰ ਸਰਕਲ ਥਰਾਜ, ਕੁਲਵੰਤ ਕੌਰ ਨੂੰ ਸਰਕਲ ਸਮਾਲਸਰ, ਸੁਨੀਤਾ ਰਾਣੀ ਸੇਖਾ ਕਲਾਂ ਨੂੰ ਸਰਕਲ ਠੱਠੀ ਭਾਈ, ਸੁਮਨਦੀਪ ਕੌਰ ਨੂੰ ਸਰਕਲ ਨੱਥੂਵਾਲਾ ਦੀ ਇਸਤਰੀ ਵਿੰਗ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਇਨ੍ਹਾਂ ਨਵ-ਨਿਯੁਕਤ ਅਹੁਦੇਦਾਰ ਬੀਬੀਆਂ ਨੂੰ ਜਥੇਦਾਰ ਤੀਰਥ ਸਿੰਘ ਮਾਹਲਾ ਵੱਲੋਂ ਵਿਸ਼ੇਸ਼ ਸਨਮਾਨ ਦਿੰਦੇ ਹੋਏ ਸਿਰਪਾਉ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਇਸਤਰੀ ਵਿੰਗ ਦੀਆਂ ਨਵ-ਨਿਯੁਕਤ ਸਰਕਲ ਪ੍ਰਧਾਨ ਔਰਤਾਂ ਨੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਹਲਕਾ ਇੰਚਾਰਜ ਜਥੇਦਾਰ ਤੀਰਥ ਸਿੰਘ ਮਾਹਲਾ ਦਾ ਵਿਸ਼ੇਸ਼ ਧੰਨਵਾਦ ਕਰਦਿਆਂ ਭਰੋਸਾ ਦਿੱਤੀ ਕਿ ਉਹ ਪਾਰਟੀ ਦੀ ਚੜ੍ਹਦੀ ਕਲਾਂ ਅਤੇ ਮਿਸ਼ਨ 2027 ਦੀ ਜਿੱਤ ਲਈ ਦਿਨ-ਰਾਤ ਇਕ ਕਰ ਦੇਣਗੀਆਂ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਨਿਹਾਲ ਸਿੰਘ ਭੁੱਲਰ, ਸੁਖਚਰਨ ਸਿੰਘ ਸ਼ਿੰਦਾ ਕੌਮੀ ਮੀਤ ਪ੍ਰਧਾਨ, ਗੁਰਚੇਤ ਸਿੰਘ ਬਰਗਾੜੀ, ਪ੍ਰਧਾਨ ਸੁਖਜੀਤ ਸਿੰਘ ਮਾਹਲਾ, ਬਚਿੱਤਰ ਸਿੰਘ ਕਾਲੇਕੇ, ਰਣਧੀਰ ਸਿੰਘ ਥਰਾਜ, ਹਰਮੇਸ਼ ਸਿੰਘ, ਹਰਜੀਤ ਸਿੰਘ ਗਿੱਲ, ਬੋਹੜ ਸਿੰਘ, ਦਰਸ਼ਨ ਸਿੰਘ ਥਰਾਜ, ਇਕੱਤਰ ਸਿੰਘ ਥਰਾਜ, ਗੁਰਸੇਵਕ ਸਿੰਘ ਗੁਲਾਬ ਸਿੰਘ ਵਾਲਾ, ਚੰਦ ਸਿੰਘ ਸੇਖਾ, ਕਰਮ ਸਿੰਘ ਮਾਹਲਾ ਆਦਿ ਪਾਰਟੀ ਵਰਕਰ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ ਵਲੋਂ ਸਵੱਛਤਾ ਹੀ ਸੇਵਾ-2026 ਮੁਹਿੰਮ ਦੀ ਰਸਮੀ ਸ਼ੁਰੂਆਤ ਅਗਲੀ ਖ਼ਬਰ ਸੰਤ ਬਾਬਾ ਵਿਸਾਖਾ ਸਿੰਘ ਦੀ ਬਰਸੀ ਸਬੰਧੀ ਸਮਾਗਮ ਸਮਾਪਤ ਕਿਸਾਨਾਂ ਨੇ ਮੋਗਾ ’ਚ ਰੇਲਵੇ ਟਰੈਕ ਕੀਤਾ ਜਾਮ, ਪੁਲਿਸ ਨਾਲ ਹੋ...
Ad Position 24