ਸੂਖਮ ਜੀਵਾਣੂ ਝੋਨੇ ਦੀ ਪਰਾਲੀ ਨੂੰ ਜ਼ਮੀਨ ਵਿਚ ਗਾਲਣ ਲਈ ਸਹਾਈ ਸਿੱਧ ਹੋ ਸਕਦੇ ਹਨ-ਡਾ.ਜਸਵਿੰਦਰ ਸਿੰਘ ਬਰਾੜ
ਅੰਤਰਰਾਸ਼ਟਰੀ ਜੀਵ ਦਿਵਸ ਮਨਾਇਆ
ਮੋਗਾ, 17 ਸਤੰਬਰ (ਸੁਰਿੰਦਰਪਾਲ ਸਿੰਘ) - ਨਵੀਂ ਦਿੱਲੀ ਵਿਖੇ ਇੰਡੀਅਨ ਕੌਂਸਲ ਆਫ਼ ਐਗਰੀਕਲਚਰ ਰਿਸਰਚ (ਆਈ. ਸੀ.
ਮੋਗਾ, 17 ਸਤੰਬਰ (ਸੁਰਿੰਦਰਪਾਲ ਸਿੰਘ) - ਨਵੀਂ ਦਿੱਲੀ ਵਿਖੇ ਇੰਡੀਅਨ ਕੌਂਸਲ ਆਫ਼ ਐਗਰੀਕਲਚਰ ਰਿਸਰਚ (ਆਈ.ਸੀ.ਏ.ਆਈ.) ਸੰਸਥਾ ਵਿਚ ਅੰਤਰ-ਰਾਸ਼ਟਰੀ ਜੀਵ ਦਿਵਸ 2026 ਮਨਾਇਆ ਗਿਆ। ਅੰਤਰ-ਰਾਸ਼ਟਰੀ ਸੂਖਮ ਜੀਵ ਦਿਵਸ ਹਰ ਸਾਲ 17 ਸਤੰਬਰ ਨੂੰ ਮਨਾਇਆ ਜਾਂਦਾ ਹੈ ਜਿਸ ਦਾ ਮੁੱਖ ਉਦੇਸ਼ ਦੇਸ਼ ਵਾਸੀਆਂ ਵਿਚ ਸੂਖਮ ਜੀਵਾਂ ਦੇ ਜ਼ਰੂਰੀ ਅਤੇ ਬਹੁਪੱਖੀ ਯੋਗਦਾਨ ਬਾਰੇ ਜਾਗਰੂਕਤਾ ਨੂੰ ਵਧਾਉਣਾ ਅਤੇ ਪ੍ਰਚਾਰ ਕਰਨਾ ਹੈ। ਇਸੇ ਕੜੀ ਤਹਿਤ ਇੰਡੀਅਨ ਕੌਂਸਲ ਆਫ਼ ਐਗਰੀਕਲਚਰ ਰਿਸਰਚ ਨਵੀਂ ਦਿੱਲੀ ਵਲੋਂ ਕਰਵਾਏ ਗਏ ਦੋ ਰੋਜ਼ਾ ਵਰਕਸ਼ਾਪ ਸਮਾਗਮ ਵਿਚ ਵੱਖ-ਵੱਖ ਖੇਤਰਾਂ ਤੋਂ ਸਾਇੰਸਦਾਨਾਂ, ਖੇਤੀ ਮਾਹਿਰਾਂ ਅਤੇ ਉਦਯੋਗਿਕ ਇਕਾਈਆਂ ਤੇ ਵਿਦਿਆਰਥੀਆਂ ਨੇ ਸ਼ਿਰਕਤ ਕੀਤੀ ਜਿਸ ਵਿਚ ਡਾ. ਜਸਵਿੰਦਰ ਸਿੰਘ ਬਰਾੜ ਸਟੇਟ ਅਵਾਰਡੀ ਤੇ ਸਾਬਕਾ ਡਿਪਟੀ ਡਾਇਰੈਕਟਰ ਖੇਤੀਬਾੜੀ ਪੰਜਾਬ ਨੇ ਵਿਸ਼ੇਸ਼ ਦੇ ਤੌਰ ‘ਤੇ ਭਾਗ ਲਿਆ ਅਤੇ ਇਸ ਮੌਕੇ ਉਨ੍ਹਾਂ ਨੇ ਨਵੀਂ ਦਿੱਲੀ ਵਿਚ ਮਨਾਏ ਗਏ ਜੀਵ ਦਿਵਸ ਦੌਰਾਨ ਖੇਤੀਬਾੜੀ ਵਿਚ ਸੂਖਮ ਜੀਵਾਂ ਤੇ ਜੈਵਿਕ ਮਾਦੇ ਦੀ ਮਹੱਤਤਾ ਬਾਰੇ ਚਾਨਣਾ ਪਾਉਂਦਿਆਂ ਕਿਹਾ ਕਿ ਸੂਖਮ ਜੀਵਾਣੂ ਸਾਡੇ ਪ੍ਰਦੂਸ਼ਿਤ ਹੋ ਰਹੇ ਵਾਤਾਵਰਨ ਨੂੰ ਬਚਾਉਣ ਅਤੇ ਜ਼ਮੀਨ ਦੀ ਉਪਜਾਊ ਸ਼ਕਤੀ ਨੂੰ ਵਧਾਉਣ ਵਿਚ ਅਹਿਮ ਯੋਗਦਾਨ ਪਾ ਸਕਦਾ ਹਨ। ਇਸ ਮੌਕੇ ਉਨ੍ਹਾਂ ਕਿਸਾਨਾਂ ਵਲੋਂ ਝੋਨੇ ਦੀ ਪਰਾਲੀ ਦੇ ਨਿਪਟਾਰੇ ਅਤੇ ਪ੍ਰਬੰਧਨ ਬਾਰੇ ਬੋਲਦਿਆਂ ਕਿਹਾ ਕਿ ਕਿਸਾਨ ਝੋਨੇ ਦੀ ਪਰਾਲੀ ਨੂੰ ਸਾੜਨਾ ਨਹੀਂ ਚਾਹੁੰਦੇ ਅਤੇ ਨਾ ਹੀ ਕਿਸਾਨਾਂ ਵਿਰੁੱਧ ਪਰਚੇ ਦਰਜ ਕਰ ਕੇ ਪਰਾਲੀ ਦਾ ਨਿਪਟਾਰਾ ਸੰਭਵ ਹੋਵੇਗਾ। ਉਨ੍ਹਾਂ ਦੱਸਿਆ ਕਿ ਅਸਲੀਅਤ ਵਿਚ ਝੋਨੇ ਦੀ ਪਰਾਲੀ ਦਾ ਕੇਵਲ 20 ਪ੍ਰਤੀਸ਼ਤ ਹਿੱਸਾ ਲੂਜ ਸਟਰਾਅ ਹੀ ਅਗਲੀ ਫ਼ਸਲ ਕਣਕ, ਸਰ੍ਹੋਂ, ਆਲੂ ਜਾਂ ਹਾੜ੍ਹੀ ਦੀਆਂ ਫ਼ਸਲਾਂ ਦੀ ਬਿਜਾਈ ਵਿਚ ਅੜਿੱਕਾ ਪੈਦਾ ਕਰਦਾ ਹੈ, ਜਦ ਕਿ ਬਾਕੀ 80 ਪ੍ਰਤੀਸ਼ਤ ਝੋਨੇ ਦੇ ਖੜ੍ਹੇ ਮੁੱਢਾਂ ਦਾ ਸੋਖੇ ਹੀ ਪ੍ਰਬੰਧਨ ਕੀਤਾ ਜਾ ਸਕਦਾ ਹੈ। ਉਨ੍ਹਾਂ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਕਿਸਾਨ ਪਰਾਲੀ ਨੂੰ ਸਾੜਨਾ ਨਹੀਂ ਚਾਹੁੰਦੇ ਪਰ ਇਹ ਲੂਜ ਸਟਰਾਅ ਹੀ ਕਿਸਾਨਾਂ ਨੂੰ ਪਰਾਲੀ ਸਾੜਨ ਲਈ ਮਜਬੂਰ ਕਰਦਾ ਹੈ ਕਿਉਂਕਿ ਇਸ ਨੂੰ ਖੇਤ ਵਿਚ ਵਾਹੁਣ ਦੌਰਾਨ ਕਠਨਾਈ ਪੇਸ਼ ਆਉਂਦੀ ਹੈ। ਇਸ ਮੌਕੇ ਉਨ੍ਹਾਂ ਸਮੂਹ ਜੀਵ ਵਿਗਿਆਨੀਆਂ ਤੇ ਉਦਯੋਗਿਕ ਮਾਹਿਰਾਂ ਨੂੰ ਅਪੀਲ ਕੀਤੀ ਕਿ ਸਭ ਰਲ ਕੇ ਇਸ ਮਸਲੇ ਦੇ ਹੱਲ ਲਈ ਆਪਣੇ ਯਤਨ ਜਾਰੀ ਰੱਖਣ ਤਾਂ ਕਿ ਪਰਾਲੀ ਪ੍ਰਬੰਧਨ ਦਾ ਸੁਚੱਜਾ ਤੇ ਸੌਖਾ ਹੱਲ ਕੀਤਾ ਜਾ ਸਕੇ। ਇਸ ਯਾਦਗਾਰੀ ਸਮਾਰੋਹ ਵਿਚ ਆਈ.ਸੀ.ਏ.ਆਰ. ਨਵੀਂ ਦਿੱਲੀ ਦੇ ਸੀਨੀਅਰ ਜੀਵ ਵਿਗਿਆਨੀਆਂ ਤੇ ਅਧਿਕਾਰੀਆਂ ਨੇ ਜੀਵਾਣੂ ਵਿਗਿਆਨ ਬਾਰੇ ਭਰਪੂਰ ਚਾਨਣਾ ਪਾਇਆ।