ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-01-2026

ਵਿਧਾਇਕ ਢੋਸ ਨੇ ਕਿੰਗਜ਼ ਵੇਅ ਗਲੋਬਲ ਸਕੂਲ ਦਾ ਕੀਤਾ ਦੌਰਾ <br/>

Ad Position 21
No active advertisement
ਅਜੀਤ ਡੈਸਕ 26-01-2026
ਕਿਸ਼ਨਪੁਰਾ ਕਲਾਂ, 25 ਜਨਵਰੀ (ਅਮੋਲਕ ਸਿੰਘ ਕਲਸੀ)-ਹਲਕਾ ਧਰਮਕੋਟ ਤੋਂ ਐਮ.ਐਲ.ਏ. ਦਵਿੰਦਰਜੀਤ ਸਿੰਘ ਲਾਡੀ ਢੋਸ ਨੇ ਅੱਜ ਅਚਨਚੇਤ ਹੀ ਹਲਕਾ ਧਰਮਕੋਟ 'ਚ 6 ਏਕੜ 'ਚ ਸਿੱਧੂ ਪਰਿਵਾਰ ਵਲੋਂ ਬਣਾਏ ਜਾ ਰਹੇ ਨਾਮੀ ਸਕੂਲ ਕਿੰਗਜ਼ ਵੇਅ ਗਲੋਬਲ ਸਕੂਲ ਦਾ ਦੌਰਾ ਕੀਤਾ, ਜਿਸ ਸਕੂਲ ਦਾ ਛੇ ਮਹੀਨੇ ਪਹਿਲਾਂ ਨੀਂਹ ਪੱਥਰ ਰੱਖਿਆ ਗਿਆ ਸੀ, ਉਹ ਅੱਜ ਐਨੀ ਤੇਜ਼ੀ ਨਾਲ ਬਣ ਕੇ ਤਿਆਰ ਹੋ ਗਿਆ ਹੈ | ਉਨ੍ਹਾਂ ਕਿਹਾ ਕਿ 34000 ਸਕੇਅਰ ਫੁੱਟ ਦੀ ਬਿਲਡਿੰਗ ਪੂਰੀ ਤਰ੍ਹਾਂ ਤਿਆਰ ਹੋ ਗਈ ਹੈ | ਉਨ੍ਹਾਂ ਕਿਹਾ ਕਿ ਜਸਵਿੰਦਰ ਸਿੰਘ ਸਿੱਧੂ ਅਤੇ ਬਲਜੀਤ ਸਿੰਘ ਸਿੱਧੂ ਨੇ ਮੋਗਾ ਅਤੇ ਲੁਧਿਆਣਾ ਜ਼ਿਲੇ੍ਹ ਨੂੰ ਇਕ ਸ਼ਾਨਦਾਰ ਤੋਹਫ਼ਾ ਦਿੱਤਾ ਹੈ | ਉਨ੍ਹਾਂ ਕਿਹਾ ਕਿ ਮੈਨੂੰ ਨਹੀਂ ਲੱਗਦਾ ਇਸ ਤਰ੍ਹਾਂ ਦਾ ਹਾਈਟੈੱਕ ਸਕੂਲ ਨੇੜੇ ਤੇੜੇ ਹੋਵੇਗਾ | ਉਨ੍ਹਾਂ ਕਿਹਾ ਕਿ ਇਸ ਏਰੀਏ ਦੇ ਬੱਚਿਆਂ ਨੂੰ ਪੜ੍ਹਨ ਲਈ ਜਾਂ ਮੋਗਾ ਜਾਂ ਜਗਰਾਉਂ ਜਾਣਾ ਪੈਂਦਾਂ ਸੀ | ਉਹ ਬੱਚੇ ਹੁਣ ਘਰ ਦੇ ਨਜ਼ਦੀਕ ਪੜ੍ਹ ਸਕਣਗੇ | ਸਕੂਲ ਦੇ ਪਿ੍ੰਸੀਪਲ ਡਾ. ਵੀ.ਜੇ. ਨਗੇਸ਼ ਨੇ ਦੱਸਿਆ ਕਿ ਉਨ੍ਹਾਂ ਦਾ ਅਤੇ ਮੈਨੇਜਮੈਂਟ ਦਾ ਸੁਪਨਾ ਇਸ ਏਰੀਏ' ਚੋਂ ਚੰਗੇ ਅਫ਼ਸਰ ਅਤੇ ਚੰਗੇ ਇਨਸਾਨ ਇਸ ਸਕੂਲ 'ਚੋਂ ਪੜ੍ਹ ਕੇ ਨਿਕਲਣ ਜਿਸ ਲਈ ਦੁਨੀਆ ਭਰ ਤੋਂ ਚੰਗੇ ਅਧਿਆਪਕ ਭਰਤੀ ਕੀਤੇ ਜਾ ਰਹੇ ਹਨ | ਉਨ੍ਹਾਂ ਕਿਹਾ ਕਿ ਮਾਪਿਆਂ ਦਾ ਸਕੂਲ ਪ੍ਰਤੀ ਉਤਸ਼ਾਹ ਇਸ ਗੱਲ ਦੀ ਗਵਾਹੀ ਭਰ ਰਿਹਾ ਹੈ, ਕਿੰਗਜ਼ ਵੇਅ ਮਾਪਿਆਂ ਦੇ ਦਿਲਾਂ 'ਤੇ ਰਾਜ ਕਰੇਗਾ | ਇਸ ਮੌਕੇ ਗਮਾਡਾ ਦੇ ਡਾਇਰੈਕਟਰ ਜਸਵਿੰਦਰ ਸਿੰਘ ਸਿੱਧੂ, ਚੇਅਰਮੈਨ ਬਲਜੀਤ ਸਿੰਘ ਸਿੱਧੂ ਯੂ.ਐਸ.ਏ., ਐਮ.ਡੀ. ਸਿਮਰਨਜੀਤ ਸਿੰਘ ਸਿੱਧੂ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਸ਼ਹੀਦ ਬਾਬਾ ਮੁਗਲ ਸਿੰਘ ਲੰਡੇ ਦੀ ਯਾਦ ਨੂੰ ਸਮਰਪਿਤ ਧਾਰਮਿਕ ਸਮਾਗਮ <br/> ਅਗਲੀ ਖ਼ਬਰ ਸੁਖਾਨੰਦ ਸਹਿਕਾਰੀ ਸਭਾ ਦੀ ਪ੍ਰਬੰਧਕ ਕਮੇਟੀ ਦੀ ਨੁਮਾਇੰਦਗੀ ਲਈ ਪੱਬਾਂ ਭਾਰ ਹੋਏ ਆਗੂ
Ad Position 24
No active advertisement