ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-01-2026

ਬਾਬਾ ਦੀਪ ਸਿੰਘ ਦੇ ਜਨਮ ਦਿਹਾੜੇ ਨੂੰ ਸਮਰਪਿਤ ਧਾਰਮਿਕ ਸਮਾਗਮ

Ad Position 21
No active advertisement
ਅਜੀਤ ਡੈਸਕ 26-01-2026
ਕੋਟ ਈਸੇ ਖਾਂ, 25 ਜਨਵਰੀ (ਗੁਰਮੀਤ ਸਿੰਘ ਖ਼ਾਲਸਾ)- ਅਮਰ ਸ਼ਹੀਦ ਬਾਬਾ ਦੀਪ ਸਿੰਘ ਦੇ ਜਨਮ ਦਿਹਾੜੇ ਨੂੰ ਸਮਰਪਿਤ ਗੁਰੂ ਨਾਨਕ ਮਾਰਕੀਟ ਕੋਟ ਈਸੇ ਖਾਂ ਵਿਖੇ ਦੁਕਾਨਦਾਰ ਵੀਰਾਂ ਤੇ ਸੇਵਾਦਾਰਾਂ ਵਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਧਾਰਮਿਕ ਸਮਾਗਮ ਕਰਵਾਏ ਗਏ, ਜਿਸ ਵਿਚ ਵੱਡੀ ਗਿਣਤੀ 'ਚ ਰਾਜਸੀ, ਧਾਰਮਿਕ, ਸਮਾਜਿਕ ਸ਼ਖ਼ਸੀਅਤਾਂ ਤੋਂ ਇਲਾਵਾ ਇਲਾਕਾ ਨਿਵਾਸੀ ਸੰਗਤਾਂ ਨੇ ਸ਼ਿਰਕਤ ਕੀਤੀ | ਸਮਾਗਮ ਦੌਰਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਛਤਰ ਛਾਇਆ ਹੇਠ ਸ੍ਰੀ ਸੁਖਮਨੀ ਸਾਹਿਬ ਦੀ ਪਵਿੱਤਰ ਬਾਣੀ ਦੇ ਜਾਪ ਕੀਤੇ ਗਏ | ਉਪਰੰਤ ਰਾਗੀ ਜਥਿਆਂ ਵਲੋਂ ਗੁਰਬਾਣੀ ਦੇ ਮਨੋਹਰਮਈ ਕੀਰਤਨ ਤੋਂ ਇਲਾਵਾ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਤੋਂ ਲੈ ਕੇ ਉਨ੍ਹਾਂ ਦੀ ਸੇਵਾ, ਸਿਮਰਨ, ਲਿਖਾਰੀ ਜੀਵਨ, ਸਿੱਖ ਧਰਮ ਤੇ ਮਨੁੱਖਤਾ ਖ਼ਾਤਰ ਮਹਾਨ ਕੁਰਬਾਨੀ ਸਬੰਧੀ ਸੰਗਤਾਂ ਨੂੰ ਜਾਣੰੂ ਕਰਵਾਇਆ | ਇਸ ਸਮਾਗਮ 'ਚ ਹਲਕਾ ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਢੋਸ, ਪੰਜਾਬ ਸਿਹਤ ਵਿਭਾਗ ਦੇ ਸਾਬਕਾ ਚੇਅਰਮੈਨ ਬਰਜਿੰਦਰ ਸਿੰਘ ਮੱਖਣ ਬਰਾੜ, ਵਾਤਾਵਰਨ ਪ੍ਰੇਮੀ ਬਾਬਾ ਗੁਰਮੀਤ ਸਿੰਘ ਖੋਸਾ ਕੋਟਲਾ, ਸੀਨੀਅਰ ਅਕਾਲੀ ਆਗੂ ਰਜਿੰਦਰ ਸਿੰਘ ਡੱਲਾ, ਬਾਬਾ ਵਿਸ਼ਨੂੰ ਦਾਸ ਤੇ ਹੋਰ ਨਾਮਵਰ ਸ਼ਖ਼ਸੀਅਤਾਂ ਪੁੱਜੀਆਂ, ਜਿਨ੍ਹਾਂ ਨੂੰ ਪ੍ਰਬੰਧਕਾਂ ਵਲੋਂ ਸਿਰੋਪਾਉ ਦੇ ਕੇ ਸਨਮਾਨਿਤ ਕੀਤਾ ਗਿਆ | ਸਮਾਗਮ ਦੌਰਾਨ ਸਾਬਕਾ ਚੇਅਰਮੈਨ ਸੁਖਵਿੰਦਰ ਸਿੰਘ ਦਾਤੇਵਾਲ, ਨਗਰ ਪੰਚਾਇਤ ਦੇ ਵਾਈਸ ਪ੍ਰਧਾਨ ਸੁਮੀਤ ਬਿੱਟੂ ਮਲਹੋਤਰਾ, ਗੁਰਜੰਟ ਸਿੰਘ ਰਾਮੰੂਵਾਲਾ ਅਕਾਲੀ ਆਗੂ, ਰਾਜੂ ਸਚਦੇਵਾ ਸੀਨੀ: ਆਪ ਆਗੂ, ਬਾਬਾ ਸ਼ਮਸ਼ੇਰ ਸਿੰਘ ਵਲੋਂ ਨਿਹੰਗ ਸਿੰਘਾਂ ਦਾ ਜਥਾ, ਪ੍ਰਕਾਸ਼ ਰਾਜਪੂਤ 'ਆਪ' ਬਲਾਕ ਪ੍ਰਧਾਨ, ਕਾਂਗਰਸੀ ਆਗੂ ਬਲਰਾਮ ਸ਼ਰਮਾ ਬੱਬੀ, ਬਿਕਰਮ ਸ਼ਰਮਾ ਬਿੱਲਾ ਆਪ ਆਗੂ, ਬਲਜੀਤ ਸੰਧੂ ਬੀ.ਆਈ.ਐਸ. ਕਾਲਜ, ਬੂਟਾ ਸਿੰਘ ਟੱਕਰ, ਸੁਰਜੀਤ ਸਿੰਘ ਸਦਿਓੜਾ ਪ੍ਰਧਾਨ ਸੁਨਾਰ ਯੂਨੀਅਨ, ਸਲਵਿੰਦਰ ਸਿੰਘ ਸਦਿਓੜਾ ਪ੍ਰਧਾਨ ਸੁਨਾਰ ਯੂਨੀਅਨ, ਇੰਦਰਜੀਤ ਜੁੱਗਾ ਵਾਲੀਆ, ਬਾਬਾ ਅਜੀਤ ਸਿੰਘ, ਬਾਬਾ ਦਰਸ਼ਨ ਸਿੰਘ, ਗੁਰਪ੍ਰੀਤ ਹੇਰ ਘਲੋਟੀ, ਲਾਡੀ ਮਸਤੇਵਾਲਾ, ਅਕਾਲੀ ਆਗੂ ਬਲਜੀਤ ਸਿੰਘ, ਬਲਦੇਵ ਰਾਜ ਕਾਲਾ ਅਰੋੜਾ, ਹੀਰਾ ਅਰੋੜਾ, ਸੋਹਣ ਲਾਲ ਸ਼ਾਹਕੋਟ, ਸੋਨੂੰ ਟੱਕਰ, ਬਾਊ ਹੀਰਾ ਲਾਲ, ਸੁਖਦੇਵ ਸੰਧੂ, ਸਾਬਕਾ ਇੰਸ: ਸੁਰਿੰਦਰ ਸ਼ਰਮਾ, ਗੁਰਮੀਤ ਸਿੰਘ ਭੋਲਾ, ਵਿਜੇ ਤਨੇਜਾ ਤੋਂ ਇਲਾਵਾ ਸਥਾਨਕ ਸਮਾਜਿਕ, ਧਾਰਮਿਕ ਸੰਸਥਾਵਾਂ ਦੇ ਨੁਮਾਇੰਦੇ, ਮਾਰਕੀਟ ਅਤੇ ਨੇੜਲੇ ਸਮੂਹ ਦੁਕਾਨਦਾਰ ਤੇ ਇਲਾਕਾ ਨਿਵਾਸੀ ਸੰਗਤਾਂ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਬਸੰਤ ਪੰਚਮੀ ਮੌਕੇ ਸਕੂਲ 'ਚ ਸਮਾਗਮ ਅਗਲੀ ਖ਼ਬਰ ਭਾਰਤੀ ਕਿਸਾਨ ਯੂਨੀਅਨ ਮਾਨਸਾ ਦੀ ਵਿਸ਼ੇਸ਼ ਮੀਟਿੰਗ <br/>
Ad Position 24
No active advertisement