ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-01-2026

ਯੂਥ ਅਗਰਵਾਲ ਸਭਾ ਬਾਘਾ ਪੁਰਾਣਾ ਦੀ ਵਿਸ਼ੇਸ਼ ਮੀਟਿੰਗ ਸੰਪੰਨ <br/>

Ad Position 21
No active advertisement
ਅਜੀਤ ਡੈਸਕ 26-01-2026
ਬਾਘਾ ਪੁਰਾਣਾ, 25 ਜਨਵਰੀ (ਟਿੰਕੂ ਕਾਠਪਾਲ)-ਬਾਲ ਕਿ੍ਸ਼ਨ ਬਾਲੀ ਪ੍ਰਧਾਨ ਬਾਸਮਤੀ ਰਾਈਸ ਐਸੋਸੀਏਸ਼ਨ ਅਤੇ ਅਗਰਵਾਲ ਸਭਾ ਦੇ ਪ੍ਰਧਾਨ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਅਗਰਵਾਲ ਸਭਾ ਬਾਘਾ ਪੁਰਾਣਾ ਦੀ ਇਕ ਵਿਸ਼ੇਸ਼ ਮੀਟਿੰਗ ਕੀਤੀ ਗਈ ਜਿਸ ਵਿਚ ਸਭਾ ਦੇ ਪ੍ਰਧਾਨ ਪਵਨ ਗੋਇਲ ਅਤੇ ਸੈਕਟਰੀ ਸੁਰਿੰਦਰ ਬਾਂਸਲ ਦੀ ਅਗਵਾਈ ਵਿਚ ਕੀਤੀ ਗਈ | ਮੀਟਿੰਗ ਦੌਰਾਨ ਯੂਥ ਅਗਰਵਾਲ ਸਭਾ ਦੇ ਨਵੇਂ ਢਾਂਚੇ ਨੂੰ ਲੈ ਕੇ ਵਿਸਥਾਰ ਨਾਲ ਵਿਚਾਰ-ਵਟਾਂਦਰਾ ਕੀਤਾ ਗਿਆ | ਇਸ ਮੌਕੇ ਪ੍ਰਧਾਨ ਪਵਨ ਗੋਇਲ ਨੇ ਕਿਹਾ ਕਿ ਨੌਜਵਾਨ ਪੀੜ੍ਹੀ ਨੂੰ ਅਗਰਵਾਲ ਸਭਾ ਨਾਲ ਜੋੜਨਾ ਅਤੇ ਸੇਵਾ ਕਾਰਜਾਂ ਵਿਚ ਸਰਗਰਮ ਭੂਮਿਕਾ ਨਿਭਾਉਣ ਲਈ ਪ੍ਰੇਰਿਤ ਕਰਨਾ ਸਮੇਂ ਦੀ ਮੁੱਖ ਲੋੜ ਹੈ | ਉਨ੍ਹਾਂ ਕਿਹਾ ਕਿ ਮਜ਼ਬੂਤ ਯੂਥ ਢਾਂਚਾ ਬਣਾ ਕੇ ਹੀ ਅਗਰਵਾਲ ਸਭਾ ਦੇ ਭਵਿੱਖ ਨੂੰ ਹੋਰ ਮਜ਼ਬੂਤ ਕੀਤਾ ਜਾ ਸਕਦਾ ਹੈ | ਸੈਕਟਰੀ ਸੁਰਿੰਦਰ ਬਾਂਸਲ ਅਤੇ ਕੈਸ਼ੀਅਰ ਮਨੋਜ ਗੋਇਲ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਯੂਥ ਅਗਰਵਾਲ ਸਭਾ ਦੇ ਨਵੇਂ ਢਾਂਚੇ ਦੀ ਘੋਸ਼ਣਾ ਅਤੇ ਰੂਪ ਰੇਖਾ ਸਬੰਧੀ ਇਕ ਵਿਸ਼ੇਸ਼ ਪ੍ਰੋਗਰਾਮ 24 ਜਨਵਰੀ ਦਿਨ ਸਨਿੱਚਰਵਾਰ ਨੂੰ ਸ਼ਾਮ 06:30 ਵਜੇ ਨਿਹਾਲ ਸਿੰਘ ਵਾਲਾ ਰੋਡ 'ਤੇ ਸਥਿਤ ਸਰਮਣ ਹੋਟਲ ਬਾਘਾ ਪੁਰਾਣਾ ਵਿਖੇ ਆਯੋਜਿਤ ਕੀਤਾ ਜਾਵੇਗਾ | ਇਸ ਮੌਕੇ ਐਡਵੋਕੇਟ ਅਮਿਤ ਅਗਰਵਾਲ, ਪ੍ਰੇਮ ਬਾਂਸਲ, ਸਾਹਿਲ ਬਾਂਸਲ, ਅਮਿਤ ਜਿੰਦਲ, ਮਿਲਨ ਗਰਗ, ਮਨੀ ਕੈਂਟ, ਬਿੱਟਾ ਜਿੰਦਲ, ਰਾਮ ਬਾਂਸਲ, ਮਦਨ ਗਰਗ, ਤਨੰੂ ਗੋਇਲ, ਯੋਗੇਸ਼ ਜਿੰਦਲ, ਰਾਮ ਪ੍ਰਕਾਸ਼, ਰਾਹੁਲ ਗਰਗ, ਰਿਤਿਕ ਗੋਇਲ, ਸੈਕਟਰੀ ਪੰਕਜ ਗਰਗ, ਸ਼ਨੀ ਜਿੰਦਲ, ਵਿਵੇਕ ਨੌਹਰੀਆ ਆਦਿ ਹਾਜ਼ਰ ਸਨ | ਮੀਟਿੰਗ ਦੇ ਅੰਤ ਵਿਚ ਸਭਾ ਦੀ ਤਰੱਕੀ ਅਤੇ ਏਕਤਾ ਲਈ ਮਿਲਜੁਲ ਕੇ ਕੰਮ ਕਰਨ ਦਾ ਸੰਕਲਪ ਲਿਆ ਗਿਆ |

Ad Position 22
No active advertisement
ਪਿਛਲੀ ਖ਼ਬਰ ਐਸ.ਡੀ. ਕਾਲਜ ਫ਼ਾਰ ਵੋਮੈਨ ਮੋਗਾ ਵਿਖੇ ਬਸੰਤ ਪੰਚਮੀ ਦਾ ਤਿਉਹਾਰ ਮਨਾਇਆ <br/> ਅਗਲੀ ਖ਼ਬਰ ਅਮਰ ਸ਼ਹੀਦ ਬਾਬਾ ਦੀਪ ਸਿੰਘ ਦੇ ਜਨਮ ਦਿਹਾੜੇ ਨੂੰ ਸਮਰਪਿਤ ਗੁਰਮਤਿ ਸਮਾਗਮ 27 ਨੂੰ <br/>
Ad Position 24
No active advertisement