ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-01-2026

ਐਸ.ਡੀ. ਕਾਲਜ ਫ਼ਾਰ ਵੋਮੈਨ ਮੋਗਾ ਵਿਖੇ ਬਸੰਤ ਪੰਚਮੀ ਦਾ ਤਿਉਹਾਰ ਮਨਾਇਆ <br/>

Ad Position 21
No active advertisement
ਅਜੀਤ ਡੈਸਕ 26-01-2026
ਮੋਗਾ, 25 ਜਨਵਰੀ (ਜਸਪਾਲ ਸਿੰਘ ਬੱਬੀ)-ਐਸ. ਡੀ. ਕਾਲਜ ਫ਼ਾਰ ਵੋਮੈਨ ਮੋਗਾ ਵਿਖੇ ਬਸੰਤ ਪੰਚਮੀ ਦਾ ਤਿਉਹਾਰ ਪਿ੍ੰਸੀਪਲ ਡਾ. ਨੀਨਾ ਅਨੇਜਾ ਦੀ ਅਗਵਾਈ ਹੇਠ ਮਨਾਇਆ ਗਿਆ | ਉਨ੍ਹਾਂ ਬਸੰਤ ਪੰਚਮੀ ਤਿਉਹਾਰ ਦੀਆਂ ਸ਼ੁੱਭਕਾਮਨਾਵਾਂ ਦਿੰਦਿਆਂ ਵਿਦਿਆਰਥੀਆਂ ਨੂੰ ਗਿਆਨ, ਸੰਜਮ ਅਤੇ ਸਚਾਈ ਦੇ ਰਾਹ 'ਤੇ ਤੁਰਨ ਲਈ ਪ੍ਰੇਰਿਤ ਕੀਤਾ | ਮਾਂ ਸਰਸਵਤੀ ਦੀ ਪੂਜਾ ਬੜੀ ਆਸਥਾ ਨਾਲ ਕੀਤੀ ਗਈ | ਇਸ ਮੌਕੇ ਕਾਲਜ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਰਾਧੇਸ਼ ਸਿੰਘਲ ਅਤੇ ਸਕੱਤਰ ਅਸ਼ੋਕ ਗਰਗ ਨੇ ਪ੍ਰਬੰਧਕੀ ਕਮੇਟੀ ਵਲੋਂ ਸਟਾਫ਼ ਅਤੇ ਵਿਦਿਆਰਥਣਾਂ ਨੂੰ ਇਸ ਸ਼ੁੱਭ ਦਿਹਾੜੇ 'ਤੇ ਮੁਬਾਰਕਬਾਦ ਦਿੱਤੀ | ਡਾ. ਬਲਜੀਤ ਕੌਰ ਨੇ ਸਟੇਜ ਦਾ ਸੰਚਾਲਨ ਕਰਦਿਆਂ ਬਸੰਤ ਪੰਚਮੀ ਤਿਉਹਾਰ ਦੇ ਇਤਿਹਾਸ ਅਤੇ ਮਹੱਤਤਾ ਬਾਰੇ ਦੱਸਿਆ | ਪਿ੍ੰਸੀਪਲ ਡਾ. ਨੀਨਾ ਅਨੇਜਾ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਹੁਨਰ ਵਿਕਾਸ ਮੇਲੇ ਦਾ ਉਦੇਸ਼ ਵਿਦਿਆਰਥੀਆਂ ਦੀ ਰਚਨਾਤਮਿਕਤਾ ਅਤੇ ਉੱਦਮਸ਼ੀਲਤਾ ਨੂੰ ਉਤਸ਼ਾਹਿਤ ਕਰਨਾ ਹੈ | ਉਨ੍ਹਾਂ ਵਿਦਿਆਰਥੀਆਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਵਲੋਂ ਤਿਆਰ ਕੀਤੀਆਂ ਵਸਤਾਂ ਦੀ ਬਹੁਤ ਪ੍ਰਸ਼ੰਸਾ ਕੀਤੀ ਤੇ ਕਿਹਾ ਕਿ ਅਜਿਹੀਆਂ ਗਤੀਵਿਧੀਆਂ ਵਿਦਿਆਰਥੀਆਂ ਵਿਚ ਆਤਮ ਵਿਸ਼ਵਾਸ ਅਤੇ ਸਵੈ ਨਿਰਭਰਤਾ ਨੂੰ ਵਧਾਵਾ ਦਿੰਦੀਆਂ ਹਨ | ਉਨ੍ਹਾਂ ਨੇ ਵਿਦਿਆਰਥੀਆਂ ਨੂੰ ਪ੍ਰੇਰਿਤ ਕਰਦਿਆਂ ਕਿਹਾ ਕਿ ਕਿਤਾਬੀ ਗਿਆਨ ਦੇ ਨਾਲ-ਨਾਲ ਵਿਹਾਰਕ ਤਜਰਬਾ ਵੀ ਜ਼ਰੂਰੀ ਹੈ | ਇਸ ਮੌਕੇ ਕਾਲਜ ਪ੍ਰਬੰਧਕੀ ਕਮੇਟੀ ਦੇ ਕੋ-ਆਪਟਿਡ ਮੈਂਬਰ ਅਜੈ ਸਿੰਗਲਾ, ਐਸ. ਡੀ. ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਮੋਗਾ ਦੇ ਪਿ੍ੰਸੀਪਲ ਡਾ.ਸੋਨੀਆ ਹਰਸ਼, ਐਸ.ਡੀ. ਪਬਲਿਕ ਸਕੂਲ ਮੋਗਾ ਦੇ ਪਿ੍ੰਸੀਪਲ ਮੈਡਮ ਸ਼ਬਨਮ, ਪੀ.ਐਨ.ਬੀ. ਮੋਗਾ ਦੇ ਮੈਨੇਜਰ ਮੈਡਮ ਸ਼ੀਨਮ ਸਮੇਤ ਡਾ. ਪਲਵਿੰਦਰ ਕੌਰ, ਮਿਸਿਜ਼ ਸੁਸ਼ਮਾ ਗੁਪਤਾ ਤੇ ਸਟਾਫ਼ ਹਾਜ਼ਰ ਸਨ | ਇਸ ਮੌਕੇ ਪੀਲੇ ਚੌਲਾਂ ਦਾ ਪ੍ਰਸ਼ਾਦ ਵੰਡਿਆਂ ਗਿਆ |

Ad Position 22
No active advertisement
ਪਿਛਲੀ ਖ਼ਬਰ ਸੱਜਣ ਕੁਮਾਰ ਨੂੰ ਬਰੀ ਕੀਤੇ ਜਾਣ ਦੇ ਵਿਰੋਧ ਵਿਚ ਸਿੱਖਾਂ ਚ ਫੈਲਣ ਲੱਗਿਆ ਰੋਹ <br/> ਅਗਲੀ ਖ਼ਬਰ ਯੂਥ ਅਗਰਵਾਲ ਸਭਾ ਬਾਘਾ ਪੁਰਾਣਾ ਦੀ ਵਿਸ਼ੇਸ਼ ਮੀਟਿੰਗ ਸੰਪੰਨ <br/>
Ad Position 24
No active advertisement