ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-01-2026

ਬਾਘਾ ਪੁਰਾਣਾ ਵਲੋਂ ਚਾਈਨਾ ਡੋਰ ਖ਼ਿਲਾਫ਼ ਜ਼ੋਰਦਾਰ ਰੋਸ ਮੁਜ਼ਾਹਰਾ

Ad Position 21
No active advertisement
ਅਜੀਤ ਡੈਸਕ 26-01-2026
ਬਾਘਾ ਪੁਰਾਣਾ, 25 ਜਨਵਰੀ (ਟਿੰਕੂ ਕਾਠਪਾਲ)-ਸਥਾਨਕ ਸ਼ਹਿਰ ਜਨਤਾ ਧਰਮਸ਼ਾਲਾ ਨਿਹਾਲ ਸਿੰਘ ਰੋਡ ਵਿਖੇ ਲਾਈਫ਼ ਲਾਈਨ ਵੈੱਲਫੇਅਰ ਕਲੱਬ ਬਾਘਾ ਪੁਰਾਣਾ ਵਲੋਂ ਚਾਈਨਾ ਡੋਰ ਦੇ ਵਧ ਰਹੇ ਖ਼ਤਰੇ ਦੇ ਖ਼ਿਲਾਫ਼ ਇਕ ਜ਼ੋਰਦਾਰ ਰੋਸ ਮੁਜ਼ਾਹਰਾ ਪ੍ਰਧਾਨ ਰਮਨਦੀਪ ਅਰੋੜਾ ਦੀ ਅਗਵਾਈ ਹੇਠ ਕੀਤਾ ਗਿਆ | ਜਿਸ ਵਿਚ ਪ੍ਰਧਾਨ ਵਿਜੇ ਸ਼ਰਮਾ ਪ੍ਰਧਾਨ ਰਾਈਸ ਇੰਡਸਟਰੀ ਬਾਘਾ ਪੁਰਾਣਾ, ਪ੍ਰਧਾਨ ਪਵਨ ਗੋਇਲ ਨੇ ਵਿਸ਼ੇਸ਼ ਤੌਰ 'ਤੇ ਸ਼ਮੂਲੀਅਤ ਕੀਤੀ | ਇਸ ਮੌਕੇ ਕਲੱਬ ਦੇ ਆਗੂਆਂ ਅਤੇ ਮੈਂਬਰਾਂ ਨੇ ਸਿਵਲ ਅਤੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਚਾਈਨਾ ਡੋਰ ਦੀ ਵਿੱਕਰੀ ਕਰਨ ਵਾਲਿਆਂ ਅਤੇ ਇਸ ਦੀ ਵਰਤੋਂ ਕਰਨ ਵਾਲਿਆਂ ਖ਼ਿਲਾਫ਼ ਤੁਰੰਤ ਅਤੇ ਸਖ਼ਤ ਕਾਰਵਾਈ ਕੀਤੀ ਜਾਵੇ, ਤਾਂ ਜੋ ਕੀਮਤੀ ਜਾਨਾਂ ਨੂੰ ਬਚਾਇਆ ਜਾ ਸਕੇ | ਰੋਸ ਮੁਜ਼ਾਹਰੇ ਨੂੰ ਸੰਬੋਧਨ ਕਰਦਿਆਂ ਲਾਈਫ਼ ਲਾਈਨ ਵੈੱਲਫੇਅਰ ਕਲੱਬ ਦੇ ਪ੍ਰਧਾਨ ਰਮਨਦੀਪ ਅਰੋੜਾ ਨੇ ਕਿਹਾ ਕਿ ਚਾਈਨਾ ਡੋਰ ਲੋਕਾਂ ਦੀ ਜਾਨ ਲਈ ਘਾਤਕ ਸਾਬਤ ਹੋ ਰਹੀ ਹੈ | ਹਰ ਸਾਲ ਚਾਈਨਾ ਡੋਰ ਨਾਲ ਕਈ ਨੌਜਵਾਨਾਂ, ਬੱਚਿਆਂ ਰਾਹਗੀਰਾਂ ਅਤੇ ਪੰਛੀਆਂ ਦੀਆਂ ਜਾਨਾਂ ਜਾ ਰਹੀਆਂ ਹਨ, ਜਦ ਕਿ ਕਈ ਅਪਾਹਜ ਵੀ ਹੋ ਰਹੇ ਹਨ | ਇਸ ਮੌਕੇ ਕਲੱਬ ਦੇ ਆਗੂਆਂ ਨੇ ਦੋਸ਼ ਲਗਾਇਆ ਕਿ ਪ੍ਰਸ਼ਾਸਨ ਵਲੋਂ ਸਮੇਂ-ਸਮੇਂ 'ਤੇ ਛਾਪੇਮਾਰੀ ਅਤੇ ਸਖ਼ਤ ਨਿਗਰਾਨੀ ਨਾ ਹੋਣ ਕਾਰਨ ਚਾਈਨਾ ਡੋਰ ਦੀ ਵਿੱਕਰੀ ਰੁਕ ਨਹੀਂ ਰਹੀ | ਉਨ੍ਹਾਂ ਮੰਗ ਕੀਤੀ ਕਿ ਹਰ ਤਿਉਹਾਰ ਦੇ ਮੌਸਮ ਤੋਂ ਪਹਿਲਾਂ ਵਿਸ਼ੇਸ਼ ਮੁਹਿੰਮ ਚਲਾਈ ਜਾਵੇ, ਦੁਕਾਨਦਾਰਾਂ ਦੀ ਚੈਕਿੰਗ ਕੀਤੀ ਜਾਵੇ ਅਤੇ ਦੋਸ਼ੀਆਂ ਖ਼ਿਲਾਫ਼ ਕਾਨੂੰਨ ਅਨੁਸਾਰ ਸਖ਼ਤ ਧਾਰਾਵਾਂ ਤਹਿਤ ਕੇਸ ਦਰਜ ਕੀਤੇ ਜਾਣ | ਰੋਸ ਮੁਜ਼ਾਹਰੇ ਦੌਰਾਨ ਮਨੋਜ ਗੋਇਲ, ਤੀਰਥ ਬਾਂਸਲ, ਕੁਲਦੀਪ ਸਿੰਘ, ਵਿਜੇ ਮਿੱਤਲ ਮੁੰਨਾ, ਦਲੀਪ ਕੁਮਾਰ, ਪਰਵੀਨ ਸੇਤੀਆ, ਹਰਪ੍ਰੀਤ ਸਿੰਘ ਘੋਟੂ, ਵਿਕਰਮ ਬਾਂਸਲ,
Ad Position 22
No active advertisement
ਪਿਛਲੀ ਖ਼ਬਰ ਪੀੜਤ ਕਿਸਾਨਾਂ ਨੂੰ ਬਣਦਾ ਮੁਆਵਜ਼ਾ ਨਾ ਮਿਲਣ ਤੱਕ ਸੜਕ ਬਣਾਉਣ ਲਈ ਜ਼ਮੀਨ ਦਾ ਕਬਜ਼ਾ ਨਹੀਂ ਦੇਵਾਂਗੇ-ਕਿਸਾਨ ਆਗੂ ਅਗਲੀ ਖ਼ਬਰ ਕਾਂਗਰਸ ਪਾਰਟੀ ਵਲੋਂ ਧਰਮਕੋਟ ਦੇ ਵੱਖ-ਵੱਖ ਪਿੰਡਾਂ 'ਚ ਨਰੇਗਾ ਮਜ਼ਦੂਰਾਂ ਨਾਲ ਵਿਸ਼ੇਸ਼ ਮੀਟਿੰਗਾਂ
Ad Position 24
No active advertisement