ਨਿਹਾਲ ਸਿੰਘ ਵਾਲਾ, 25 ਜਨਵਰੀ (ਸੁਖਦੇਵ ਸਿੰਘ ਖ਼ਾਲਸਾ)-ਨਿਹਾਲ ਸਿੰਘ ਵਾਲਾ ਦੇ ਨੇੜਲੇ ਪਿੰਡ ਖਾਈ 'ਚੋਂ ਲੰਘ ਰਹੀ ਨਵੀ ਸੜਕ ਐਨ.ਐਚ. 254 ਨੂੰ ਬਣਾਉਣ ਲਈ ਸਰਕਾਰ ਵਲੋਂ ਪਿੰਡ ਖਾਈ ਦੇ ਕਿਸਾਨਾਂ ਦੀ ਜ਼ਮੀਨ ਅਕਵਾਇਰ ਕੀਤੀ ਸੀ ਪਰ ਜਿਸ ਦਾ ਬਣਦਾ ਮੁਆਵਜ਼ਾ ਅਜੇ ਤੱਕ ਕਿਸਾਨਾਂ ਨੂੰ ਮਿਲਣ ਕਾਰਨ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਅਤੇ ਭਾਰਤੀ ਕਿਸਾਨ ਯੂਨੀਅਨ ਖੋਸਾ ਜਥੇਬੰਦੀਆਂ ਦੇ ਆਗੂਆਂ ਨਾਲ ਮਿਲ ਕੇ ਸੜਕ ਦਾ ਬਣਦਾ ਮੁਆਵਜ਼ਾ ਨਾ ਮਿਲਣ ਵਾਲੇ ਕਿਸਾਨਾਂ ਪ੍ਰਦੀਪ ਸਿੰਘ, ਗੁਰਚਰਨ ਸਿੰਘ ਵਾਸੀ ਖਾਈ ਵਲੋਂ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ ਗਿਆ | ਇਸ ਰੋਸ ਪ੍ਰਦਰਸ਼ਨ ਨੂੰ ਸੰਬੋਧਨ ਕਰਦਿਆਂ ਜਥੇਬੰਦੀਆਂ ਦੇ ਕਿਸਾਨ ਆਗੂਆਂ ਬਲਬੀਰ ਸਿੰਘ ਧੂੜਕੋਟ ਅਤੇ ਸਰਬਜੀਤ ਸਿੰਘ ਖਾਈ ਨੇ ਕਿਹਾ ਕਿ ਸਰਕਾਰ ਵਲੋਂ ਐਨ.ਐਚ. 254 ਨੂੰ ਬਣਾਉਣ ਲਈ ਜ਼ਮੀਨ ਅਕਵਾਇਰ ਕਰਕੇ ਅਜੇ ਤੱਕ ਪੀੜਤ ਕਿਸਾਨਾਂ ਨੂੰ ਉਨ੍ਹਾਂ ਦਾ ਬਣਦਾ ਮੁਆਵਜ਼ਾ ਦੇਣ 'ਚ ਟਾਲ-ਮਟੋਲ ਕੀਤਾ ਜਾ ਰਿਹਾ ਹੈ ਪਰ ਸਬੰਧਿਤ ਵਿਭਾਗ ਕਿਸਾਨਾਂ ਦੀ ਜ਼ਮੀਨ 'ਤੇ ਕਬਜ਼ਾ ਕਰਨ ਲਈ ਕਾਹਲਾ ਹੈ | ਉਨ੍ਹਾਂ ਕਿਹਾ ਕਿ ਕਿਸਾਨ ਜਥੇਬੰਦੀਆਂ ਪੀੜਤ ਕਿਸਾਨਾਂ ਪ੍ਰਦੀਪ ਸਿੰਘ, ਗੁਰਚਰਨ ਸਿੰਘ ਆਦਿ ਦੇ ਨਾਲ ਇਸ ਸੰਘਰਸ਼ 'ਚ ਡਟ ਕੇ ਖੜੀਆਂ ਹਨ ਜਦੋਂ ਤੱਕ ਕਿਸਾਨਾਂ ਨੂੰ ਬਣਦਾ ਮੁਆਵਜ਼ਾ ਨਹੀਂ ਮਿਲ ਜਾਂਦਾ ਤਦ ਤੱਕ ਕਿਸਾਨ ਜਥੇਬੰਦੀਆਂ ਆਪਣਾ ਸੰਘਰਸ਼ ਜਾਰੀ ਰੱਖਣਗੀਆਂ | ਇਸ ਮੌਕੇ ਗੁਰਮੀਤ ਸਿੰਘ ਗੀਤਾ ਖਾਈ, ਗੁਰਪ੍ਰੀਤ ਸਿੰਘ ਖਾਈ, ਪਰਗਟ ਸਿੰਘ ਖਾਈ, ਮੀਤ ਪ੍ਰਧਾਨ ਕੇਵਲ ਸਿੰਘ ਖਾਈ, ਬੀ.ਕੇ.ਯੂ. ਖੋਸਾ ਆਗੂ ਪ੍ਰਧਾਨ ਮਹਿੰਦਰ ਸਿੰਘ ਦੀਨਾ, ਇਕਾਈ ਪ੍ਰਧਾਨ ਰਜਿੰਦਰ ਸਿੰਘ ਦੀਨਾ, ਬਲਾਕ ਆਗੂ ਦਰਸ਼ਨ ਸਿੰਘ, ਮਨਜੀਤ ਸਿੰਘ ਮਾਨ ਸਮਾਧ ਭਾਈ, ਬਿੱਟੂ ਸਮਾਧ ਭਾਈ, ਅਵਤਾਰ ਸਿੰਘ ਸਮਾਧ ਭਾਈ, ਗੁਰਨਾਮ ਸਿੰਘ ਦੀਨਾ, ਸਹਿਜਪ੍ਰੀਤ ਸਿੰਘ ਧੂੜਕੋਟ, ਜਗਤਾਰ ਸਿੰਘ ਖਾਈ, ਜਗਸੀਰ ਸਿੰਘ ਖਾਈ ਆਦਿ ਹਾਜ਼ਰ ਸਨ |