ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-01-2026

ਦੋ ਰੋਜ਼ਾ ਲੜਕੀਆਂ ਦੀ ਸੂਬਾਈ ਕਨਵੈਨਸ਼ਨ ਸਫਲਤਾ ਪੂਰਵਕ ਸਮਾਪਤ <br/>

Ad Position 21
No active advertisement
ਅਜੀਤ ਡੈਸਕ 26-01-2026
ਮੋਗਾ, 25 ਜਨਵਰੀ (ਸੁਰਿੰਦਰਪਾਲ ਸਿੰਘ)-ਸਰਬ ਭਾਰਤ ਨੌਜਵਾਨ ਸਭਾ ਅਤੇ ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ ਵਲੋਂ ਲੜਕੀਆਂ ਲਈ ਸਿੱਖਿਆ ਅਤੇ ਰੁਜ਼ਗਾਰ ਦੀ ਮਹੱਤਤਾ ਵਿਸ਼ੇ 'ਤੇ ਚੱਲ ਰਹੀ ਦੋ ਰੋਜ਼ਾ ਲੜਕੀਆਂ ਦੀ ਸੂਬਾਈ ਕਨਵੈਨਸ਼ਨ ਉਕਤ ਮੰਗਾਂ ਦੀ ਪ੍ਰਾਪਤੀ ਲਈ ਸੰਘਰਸ਼ ਨੂੰ ਹੋਰ ਪ੍ਰਚੰਡ ਕਰਨ ਦਾ ਸੁਨੇਹਾ ਦਿੰਦੀ ਸਫਲਤਾ ਪੂਰਵਕ ਸਮਾਪਤ ਹੋਈ | ਕਨਵੈਨਸ਼ਨ ਦੇ ਦੂਜੇ ਦਿਨ ਪਹਿਲੇ ਸੈਸ਼ਨ ਵਿਚ ਬਨੇਗਾ ਪ੍ਰਾਪਤੀ ਮੁਹਿੰਮ ਦੇ ਮੁੱਖ ਸਲਾਹਕਾਰ ਕਾਮਰੇਡ ਜਗਰੂਪ ਸਿੰਘ ਨੇ ਲੜਕੀਆਂ ਨੂੰ ਵਿਸ਼ੇਸ਼ ਤੌਰ 'ਤੇ ਸਿਧਾਂਤਕ ਕਲਾਸ ਦਿੰਦਿਆਂ ਕਿਹਾ ਕਿ ਲੜਕੀਆਂ ਦੀ ਅਸਲ ਆਜ਼ਾਦੀ ਤਾਂ ਹੀ ਪ੍ਰਾਪਤ ਕੀਤੀ ਜਾ ਸਕਦੀ ਜੇਕਰ ਲੜਕੀਆਂ ਲਈ ਰੁਜ਼ਗਾਰ ਦੀ ਗਰੰਟੀ ਹੋਵੇ | ਉਨ੍ਹਾਂ ਕਿਹਾ ਕਿ ਔਰਤਾਂ ਕਿਸੇ ਪਿੱਤਰਸੱਤਾ ਜਾਂ ਮਰਦ ਪ੍ਰਧਾਨ ਸਮਾਜ ਕਰ ਕੇ ਗ਼ੁਲਾਮ ਨਹੀਂ ਬਲਕਿ ਸਰਮਾਏਦਾਰੀ ਪ੍ਰਬੰਧ ਅਧੀਨ ਆਰਥਿਕ ਤੌਰ 'ਤੇ ਗ਼ੁਲਾਮ ਹੈ ਅਤੇ ਰੁਜ਼ਗਾਰ ਦੀ ਗਰੰਟੀ ਹੀ ਔਰਤ ਨੂੰ ਮੁਕਤ ਕਰ ਸਕਦੀ ਹੈ | ਇਸ ਸਮੇਂ ਸਰਵ ਭਾਰਤ ਨੌਜਵਾਨ ਸਭਾ ਦੀ ਸੂਬਾ ਪ੍ਰਧਾਨ ਕਰਮਵੀਰ ਬੱਧਨੀ ਵਲੋਂ ਸੂਬਾ ਪੱਧਰੀ ਨੌਜਵਾਨ ਕੁੜੀਆਂ ਦੀ ਕਮੇਟੀ ਵਾਸਤੇ 19 ਮੈਂਬਰੀ ਕਮੇਟੀ ਦੀ ਪ੍ਰਪੋਜਲ ਪੇਸ਼ ਕੀਤੀ ਗਈ, ਜਿਸ ਨੂੰ ਸਰਬਸੰਮਤੀ ਨਾਲ ਪਾਸ ਕੀਤਾ ਗਿਆ | ਇਸ ਕਮੇਟੀ ਵਿਚੋਂ ਸੂਬਾ ਕਨਵੀਨਰ ਦੀ ਜ਼ਿੰਮੇਵਾਰੀ ਰੇਸ਼ਮ ਕੌਰ ਮੁਕਤਸਰ ਨੂੰ ਸੌਂਪੀ ਗਈ ਅਤੇ ਇਸ ਦੇ ਨਾਲ ਹੀ ਸੂਬਾ ਕੋ-ਕਨਵੀਨਰ ਜਸਪ੍ਰੀਤ ਬੱਧਨੀ, ਕੀਰਤੀ ਫ਼ਾਜ਼ਿਲਕਾ ਤੇ ਸ਼ਵਿੰਦਰ ਚੰਡੀਗੜ੍ਹ ਯੂਨੀਵਰਸਿਟੀ ਅਤੇ ਰਜਨੀ ਅੰਮਿ੍ਤਸਰ ਨੂੰ ਕੈਸ਼ੀਅਰ ਬਣਾਇਆ ਗਿਆ | ਇਨਕਲਾਬੀ ਨਾਅਰਿਆਂ ਦੀ ਗੂੰਜ ਵਿਚ ਕਮੇਟੀ ਪਾਸ ਕੀਤੀ ਗਈ | ਇਸ ਸਮੇਂ ਸਰਵ ਭਾਰਤ ਨੌਜਵਾਨ ਸਭਾ ਦੇ ਕੌਮੀ ਜਨਰਲ ਸਕੱਤਰ ਸੁਖਜਿੰਦਰ ਮਹੇਸ਼ਰੀ ਅਤੇ ਰਾਸ਼ਟਰੀ ਕੌਂਸਲ ਮੈਂਬਰ ਅਮੁੱਥਾ ਜੈਦੀਪ ਨੇ ਪੰਜਾਬ ਦੀ ਕਮੇਟੀ ਨੂੰ ਵਧਾਈ ਦਿੰਦਿਆਂ ਕਿਹਾ ਕਿ ਪੰਜਾਬ ਦੇਸ਼ ਵਿਚੋਂ ਪਹਿਲਾ ਸੂਬਾ ਹੈ ਜਿਸ ਨੇ ਆਪਣੀ ਕੁੜੀਆਂ ਦੀ ਕਮੇਟੀ ਬਣਾਈ ਹੈ | ਨਵੀਂ ਚੁਣੀ ਕਮੇਟੀ ਵਲੋਂ ਐਲਾਨ ਕੀਤਾ ਗਿਆ ਕਿ ਅੰਤਰ-ਰਾਸ਼ਟਰੀ ਔਰਤ ਦਿਹਾੜਾ ਪੰਜਾਬ ਪੱਧਰੀ ਨਿਰੋਲ ਨੌਜਵਾਨ ਵਿਦਿਆਰਥੀ ਕੁੜੀਆਂ ਦਾ ਇਕੱਠ ਕਰ ਕੇ ਮਨਾਇਆ ਜਾਵੇਗਾ | ਜਥੇਬੰਦੀਆਂ ਵਲੋਂ ਡਿਊਟੀਆਂ ਲਗਾਈਆਂ ਗਈਆਂ ਕਿ ਪੰਜਾਬ ਦੇ ਲਗ-ਪਗ 11 ਜ਼ਿਲਿਆਂ ਵਿਚ ਸਰਗਰਮੀ ਕਰਦਿਆਂ ਨਿਰੋਲ ਕੁੜੀਆਂ ਦੇ ਯੂਨਿਟ ਸਥਾਪਿਤ ਕੀਤੇ ਜਾਣਗੇ | ਇਸ ਸਮੇਂ ਸਰਵ ਭਾਰਤ ਨੌਜਵਾਨ ਸਭਾ ਦੇ ਸੂਬਾ ਸਕੱਤਰ ਚਰਨਜੀਤ ਸ਼ਾਂਗਾਰਾਏ, ਆਲ ਇੰਡੀਆ ਸਟੂਡੈਂਟ ਫੈਡਰੇਸ਼ਨ ਦੇ ਸੂਬਾ ਪ੍ਰਧਾਨ ਰਮਨ ਧਰਮੂ ਵਾਲਾ, ਸਰਵ ਭਾਰਤ ਨੌਜਵਾਨ ਸਭਾ ਦੇ ਸੂਬਾ ਸਕੱਤਰੇਤ ਮੈਂਬਰ ਜਗਵਿੰਦਰ ਕਾਕਾ, ਆਲ ਇੰਡੀਆ ਸਟੂਡੈਂਟ ਫੈਡਰੇਸ਼ਨ ਦੇ ਜ਼ਿਲ੍ਹਾ ਸਕੱਤਰ ਸਵਰਾਜ ਖੋਸਾ, ਜ਼ਿਲ੍ਹਾ ਸੀਨੀਅਰ ਮੀਤ ਸਕੱਤਰ ਬੋਹੜ ਬੁੱਟਰ, ਰਿੰਪਲ ਮੁਕਤਸਰ, ਪੂਜਾ ਮੋਗਾ, ਰਜਨੀ ਅੰਮਿ੍ਤਸਰ, ਗਗਨਦੀਪ ਕੌਰ ਫ਼ਰੀਦਕੋਟ, ਰਾਜਦੀਪ ਕੌਰ, ਰੁਪਿੰਦਰ ਕੌਰ, ਪਰਮਜੀਤ ਕੌਰ ਫ਼ਿਰੋਜ਼ਪੁਰ, ਪੂਜਾ ਰਾਣੀ ਫ਼ਿਰੋਜ਼ਪੁਰ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਭਾਈ ਦਲੇਰ ਸਿੰਘ ਡੋਡ ਨੂੰ ਪੀ.ਏ.ਸੀ. ਦਾ ਮੈਂਬਰ ਲੈਣ 'ਤੇ ਵਰਕਰਾਂ 'ਚ ਖ਼ੁਸ਼ੀ ਅਗਲੀ ਖ਼ਬਰ ਵਿਧਾਇਕਾ ਡਾ. ਅਰੋੜਾ ਦੀ ਅਗਵਾਈ ਹੇਠ ਸਿਹਤ ਬੀਮਾ ਯੋਜਨਾ ਦੀ ਰਜਿਸਟ੍ਰੇਸ਼ਨ ਲਈ ਜਾਗਰੂਕਤਾ ਕੈਂਪ <br/>
Ad Position 24
No active advertisement