ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-01-2026

ਭਾਈ ਦਲੇਰ ਸਿੰਘ ਡੋਡ ਨੂੰ ਪੀ.ਏ.ਸੀ. ਦਾ ਮੈਂਬਰ ਲੈਣ 'ਤੇ ਵਰਕਰਾਂ 'ਚ ਖ਼ੁਸ਼ੀ

Ad Position 21
No active advertisement
ਅਜੀਤ ਡੈਸਕ 26-01-2026
ਫ਼ਰੀਦਕੋਟ, 25 ਜਨਵਰੀ (ਜਸਵੰਤ ਸਿੰਘ ਪੁਰਬਾ)-ਅਕਾਲੀ ਦਲ ਵਾਰਿਸ ਪੰਜਾਬ ਵਲੋਂ ਲੰਮੇ ਸਮੇਂ ਤੋਂ ਪੰਥਕ ਸੇਵਾਵਾਂ 'ਚ ਵਿਚਰ ਰਹੇ ਤੇ ਫ਼ੈਡਰੇਸ਼ਨ ਦੀ ਸੇਵਾ ਕਰ ਰਹੇ ਭਾਈ ਦਲੇਰ ਸਿੰਘ ਡੋਡ ਨੂੰ ਪੀ.ਏ.ਸੀ. ਦਾ ਮੈਂਬਰ ਲੈਣ 'ਤੇ ਵਰਕਰਾਂ 'ਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ | ਇਨ੍ਹਾਂ ਵਰਕਰਾਂ ਨੇ ਅਕਾਲੀ ਦਲ ਵਾਰਿਸ ਪੰਜਾਬ ਦੇ ਪ੍ਰਧਾਨ ਤੇ ਮੈਂਬਰ ਪਾਰਲੀਮੈਂਟ ਭਾਈ ਅੰਮਿ੍ਤਪਾਲ ਸਿੰਘ ਖਾਲਸਾ, ਐਮ.ਪੀ ਭਾਈ ਸਰਬਜੀਤ ਸਿੰਘ ਖਾਲਸਾ, ਬਾਪੂ ਤਰਸੇਮ ਸਿੰਘ ਅਤੇ ਅਕਾਲੀ ਦਲ ਵਾਰਸ ਪੰਜਾਬ ਦੀ ਸਮੁੱਚੀ ਟੀਮ ਦਾ ਧੰਨਵਾਦ ਕੀਤਾ | ਅਕਾਲੀ ਦਲ ਵਾਰਿਸ ਪੰਜਾਬ ਦੀ ਟੀਮ ਦੇ ਆਗੂਆਂ ਨੇ ਕਿਹਾ ਕਿ ਭਾਈ ਦਲੇਰ ਸਿੰਘ ਡੋਡ ਪੰਥਕ ਸੇਵਾਵਾਂ ਦੇ ਨਾਲ ਨਾਲ ਸਮਾਜ ਸੇਵਾ 'ਚ ਵੀ ਅਹਿਮ ਯੋਗਦਾਨ ਪਾਉਂਦੇ ਹਨ | ਉਨ੍ਹਾਂ ਕਿਹਾ ਕਿ ਅਜਿਹੇ ਆਗੂਆਂ ਦੀ ਅੱਜ ਪੰਜਾਬ ਨੂੰ ਲੋੜ ਹੈ, ਜਿਹੜੇ ਪੰਜਾਬ ਦੀ ਪੰਜਾਬ ਦੇ ਲੋਕਾਂ ਦੀ ਪੰਜਾਬ ਦੇ ਮੁੱਦਿਆਂ ਦੀ ਗੱਲ ਕਰਦੇ ਹੋਣ | ਉਨ੍ਹਾਂ ਅਕਾਲੀ ਦਲ ਵਾਰਸ ਪੰਜਾਬ ਦੀ ਸਮੁੱਚੀ ਜਥੇਬੰਦੀ ਦਾ ਧੰਨਵਾਦ ਕੀਤਾ | ਇਸ ਮੌਕੇ ਭਾਈ ਜਸਵਿੰਦਰ ਸਿੰਘ, ਸੋਨੂ ਸਾਦਿਕ, ਗੁਰਚਰਨ ਸਿੰਘ, ਸਾਦਿਕ ਪੰਚ ਪ੍ਰਧਾਨੀ ਹਰਮੇਲ ਸਿੰਘ ਪੱਖੀ, ਸੂਬੇਦਾਰ ਹਰਬੰਸ ਸਿੰਘ ਮਾਨੀਵਾਲਾ, ਅਮਰੀਕ ਸਿੰਘ ਭੋਲੂਵਾਲਾ, ਰਘਬੀਰ ਸਿੰਘ ਹੱਸਨ ਭੱਟੀ, ਸੁਖਦੇਵ ਸਿੰਘ ਟੀਚਰ ਕਲੋਨੀ, ਗੁਰਜੰਟ ਸਿੰਘ ਪੱਖੀ, ਪਰਮਜੀਤ ਸਿੰਘ ਕਿਲੀ, ਮਨਿੰਦਰ ਸਿੰਘ ਬੀਹਲੇਵਾਲਾ, ਰਾਜਵਿੰਦਰ ਸਿੰਘ ਗੋਲੇਵਾਲਾ ਪ੍ਰਧਾਨ ਬਾਬਾ ਫ਼ਰੀਦ ਬਲੱਡ ਸੁਸਾਇਟੀ, ਜਗਜੀਤ ਸਿੰਘ ਰੱਤੀ ਰੋੜੀ, ਜਗਮੀਤ ਸਿੰਘ ਗੋਲੇਵਾਲਾ, ਆਵਾ ਅੰਮਿ੍ਤ ਸਿੰਘ ਚੇਤ ਸਿੰਘ ਵਾਲਾ, ਗੁਰਪ੍ਰੀਤ ਸਿੰਘ ਨਵਾਂ ਕਿਲਾ, ਸੁਖਮੰਦਰ ਸਿੰਘ ਕਾਬਲ ਵਾਲਾ, ਅਮਰੀਕ ਸਿੰਘ ਕਾਬਲ ਵਾਲਾ, ਦਿਲਬਾਗ ਸਿੰਘ ਢਿਲਵਾਂ, ਦਿਲਬਾਗ ਸਿੰਘ ਸਿਮਰੇਵਾਲਾ, ਜਤਿੰਦਰ ਸਿੰਘ ਪੱਕਾ, ਸਰਜੀਤ ਸਿੰਘ ਸੋਨਾ ਮਿਸ਼ਰੀਵਾਲਾ, ਸੁਖਵੰਤ ਸਿੰਘ ਮੋਰਾਂਵਾਲੀ, ਗਮਦੂਰ ਸਿੰਘ, ਕੁਲਦੀਪ ਸਿੰਘ ਖਾਲਸਾ, ਗੁਰਲਾਲ ਸਿੰਘ ਬਰਾੜ, ਸੁਖਮਿੰਦਰ ਸਿੰਘ ਸੇਖੂਪੁਰੀਆ, ਸੁਖਦੇਵ ਸਿੰਘ ਫ਼ਰੀਦਕੋਟ, ਜਗਦੇਵ ਸਿੰਘ ਫ਼ਰੀਦਕੋਟ, ਨਿੱਕਾ ਸਿੰਘ ਢੀਮਾਂ ਵਾਲੀ, ਜਗਦੇਵ ਸਿੰਘ ਗੋਂਦਾਰਾ, ਸੰਦੀਪ ਸਿੰਘ ਢੀਮਾਂਵਾਲੀ, ਹਰਦੀਪ ਸਿੰਘ ਘਗਿਆਣਾ, ਗੁਰਸ਼ਵਿੰਦਰ ਸਿੰਘ ਚੱਕ ਕਲਿਆਣ, ਲਖਵੀਰ ਸਿੰਘ ਚਹਿਲ, ਜੱਗਾ ਸਿੰਘ ਜੰਡਵਾਲਾ, ਦੀਪਾ ਸਿੰਘ, ਸੁਖਦੇਵ ਸਿੰਘ ਦੀਪ ਸਿੰਘ ਵਾਲਾ, ਗੁਰਚਰਨ ਸਿੰਘ ਸਾਧਾਂਵਾਲਾ, ਪੁਰਸ਼ੋਤਮ ਸਿੰਘ ਪਿੱਪਲੀ, ਗੁਰਵਿੰਦਰ ਸਿੰਘ ਚੇਤ ਸਿੰਘ ਵਾਲਾ, ਅੰਮਿ੍ਤਸਰ ਪਾਲ ਸਿੰਘ ਫੌਜੀ ਮਚਾਕੀ, ਤੇਜਿੰਦਰ ਸਿੰਘ ਮਚਾਕੀ ਕਲਾਂ, ਮੰਗਾ ਸਿੰਘ ਮਹਿਮੂਆਣਾ, ਸਿੰਬਰ ਸ਼ੇਰ ਸਿੰਘ ਵਾਲਾ, ਜਸ਼ਨਦੀਪ ਸਿੰਘ ਸੁੱਖਣ ਵਾਲਾ, ਕੁਲਵੰਤ ਸਿੰਘ ਢਾਬ ਸਿੰਘ ਵਾਲਾ, ਸੁਖਪਾਲ ਸਿੰਘ ਮੁਮਾਰਾ ਆਦਿ ਆਗੂਆਂ ਨੇ ਵਧਾਈ ਦਿੱਤੀ |
Ad Position 22
No active advertisement
ਪਿਛਲੀ ਖ਼ਬਰ ਸਾਬਕਾ ਸੈਨਿਕ 26 ਜਨਵਰੀ ਦੇ ਪ੍ਰੋਗਰਾਮਾਂ ਦਾ ਕਰਨਗੇ ਬਾਈਕਾਟ: ਸੂਬਾ ਪ੍ਰਧਾਨ ਅਗਲੀ ਖ਼ਬਰ ਦੋ ਰੋਜ਼ਾ ਲੜਕੀਆਂ ਦੀ ਸੂਬਾਈ ਕਨਵੈਨਸ਼ਨ ਸਫਲਤਾ ਪੂਰਵਕ ਸਮਾਪਤ <br/>
Ad Position 24
No active advertisement