29-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-01-2026

ਐਮ. ਐਮ. ਡੀ. ਸਕੂਲ ਦੀਆਂ ਹੋਣਹਾਰ ਵਿਦਿਆਰਥਣਾਂ ਦਾ ਸਨਮਾਨ <br/>

Ad Position 21
No active advertisement
ਅਜੀਤ ਡੈਸਕ 29-01-2026
ਨੱਥੂਵਾਲਾ ਗਰਬੀ, 28 ਜਨਵਰੀ (ਨਵਦੀਪ ਸਿੰਘ)-ਐਸ.ਐਮ.ਡੀ. ਗਰੁੱਪ ਆਫ਼ ਇੰਸਟੀਚਿਊਟਸ ਕੋਟ ਸੁਖੀਆ ਅਧੀਨ ਚੱਲ ਰਹੇ ਇਲਾਕੇ ਵਿਚ ਵਿੱਦਿਆ ਅਤੇ ਖੇਡਾਂ ਦੇ ਖੇਤਰ ਵਿਚ ਮੋਹਰੀ ਸੰਸਥਾ ਵਜੋਂ ਜਾਣ ਜਾਂਦੇ ਸੰਤ ਮੋਹਨ ਦਾਸ ਸੀਨੀ ਸੈਕੰ: ਸਕੂਲ ਦੀਆਂ ਪੰਜਾਬ ਭਰ ਦੀ ਮੈਰਿਟ ਸੂਚੀ ਵਿਚ ਆਈਆਂ ਦਸਵੀਂ ਜਮਾਤ ਦੀਆਂ ਹੋਣਹਾਰ ਵਿਦਿਆਰਥਣਾਂ ਅਧਨੂਰ ਕੌਰ ਲੰਡੇ, ਜਸ਼ਨਪ੍ਰੀਤ ਕੌਰ ਸਿਰਸੜੀ ਦਾ ਪੰਜਾਬ ਭਰ ਵਿਚੋਂ ਪਹਿਲਾ ਸਥਾਨ ਗੁਰਲੀਨ ਕੌਰ ਕੋਟ ਸੁਖੀਆ ਦਾ ਦੂਜਾ ਸਥਾਨ ਅਤੇ ਅੱਠਵੀਂ ਜਮਾਤ ਦੀ ਨਵਜੋਤ ਕੌਰ ਡੇਮਰੂ ਦਾ ਪੰਜਾਬ ਭਰ 'ਚ ਪਹਿਲਾ ਸਥਾਨ ਹਾਸਲ ਕਰਨ ਕਰਕੇ ਜ਼ਿਲ੍ਹਾ ਪੱਧਰ 'ਤੇ ਗਣਤੰਤਰ ਦਿਵਸ ਸਮਾਗਮ ਦੌਰਾਨ ਫ਼ਰੀਦਕੋਟ ਵਿਖੇ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ ਉਦਯੋਗ ਤੇ ਵਣਜ, ਸਥਾਨਕ ਸਰਕਾਰਾਂ ਅਤੇ ਊਰਜਾ ਮੰਤਰੀ ਪੰਜਾਬ ਸੰਜੀਵ ਅਰੋੜਾ ਵਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ | ਇਸ ਤੋਂ ਇਲਾਵਾ ਐਸ.ਐਮ.ਡੀ. ਵਰਲਡ ਸਕੂਲ ਕੋਟ ਸੁਖੀਆ ਦੀ ਪੰਜਵੀਂ ਜਮਾਤ ਦੀ ਹੋਣਹਾਰ ਵਿਦਿਆਰਥਣ ਸੰਗਮਪ੍ਰੀਤ ਕੌਰ ਕੋਟਕਪੂਰਾ ਨੇ ਪਿਛਲੇ ਦਿਨੀਂ ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਲਏ ਗਏ ਮਾਂ-ਬੋਲੀ ਪੰਜਾਬੀ ਦੇ ਹੋਏ ਅੰਤਰਰਾਸ਼ਟਰੀ ਉਲੰਪੀਅਡ ਇਮਤਿਹਾਨ 'ਚ ਵਰਗ ਤੀਜੀ ਤੋਂ ਪੰਜਵੀਂ ਜਮਾਤ ਦੇ ਵਿਚ ਅੰਤਰਰਾਸ਼ਟਰੀ ਪੱਧਰ 'ਤੇ ਤੀਜਾ ਸਥਾਨ ਹਾਸਲ ਕਰਦੇ ਹੋਏ ਫ਼ਰੀਦਕੋਟ ਜ਼ਿਲੇ੍ਹ ਦੀ ਇਕੱਲੀ ਵਿਦਿਆਰਥਣ ਹੋਣ ਦਾ ਵਿਸ਼ੇਸ਼ ਸਨਮਾਨ ਪ੍ਰਾਪਤ ਕੀਤਾ | ਇਸ ਸਮਾਗਮ 'ਚ ਪੂਨਮਦੀਪ ਕੌਰ ਡਿਪਟੀ ਕਮਿਸ਼ਨਰ ਫ਼ਰੀਦਕੋਟ, ਹਰਜੀਤ ਕੌਰ ਵਧੀਕ ਡਿਪਟੀ ਕਮਿਸ਼ਨਰ ਫ਼ਰੀਦਕੋਟ, ਗੁਰਕਿਰਨਦੀਪ ਸਿੰਘ ਸਹਾਇਕ ਕਮਿਸ਼ਨਰ (ਜ) ਫ਼ਰੀਦਕੋਟ, ਪ੍ਰਗਯਾ ਜੈਨ ਐਸ.ਐਸ.ਪੀ ਫ਼ਰੀਦਕੋਟ, ਨੀਲਮ ਰਾਣੀ, ਜ਼ਿਲ੍ਹਾ ਸਿੱਖਿਆ ਅਫ਼ਸਰ (ਸ) ਫ਼ਰੀਦਕੋਟ, ਹਲਕਾ ਵਿਧਾਇਕ ਜੈਤੋ ਅਮੋਲਕ ਸਿੰਘ, ਜ਼ਿਲ੍ਹਾ ਪ੍ਰਸ਼ਾਸਨ ਦੇ ਸਮੂਹ ਟੀਮ ਮੈਂਬਰ, ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦੇ ਸ਼ਹਿਰ ਦੇ ਪਤਵੰਤੇ ਸੱਜਣ ਵੱਖ-ਵੱਖ ਸਕੂਲਾਂ ਦੇ ਚੇਅਰਮੈਨ ਅਤੇ ਪਿ੍ੰਸੀਪਲ ਅਤੇ ਬਹੁਤ ਵੱਡੀ ਗਿਣਤੀ ਵਿਚ ਵਿਦਿਆਰਥੀ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਅਕਾਸ਼ਦੀਪ ਸਿੰਘ ਉੱਪਰ ਹਮਲਾ ਕਰਨ ਵਾਲੇ ਦੋਸ਼ੀਆਂ ਖ਼ਿਲਾਫ਼ ਦਰਖਾਸਤ ਸੌਂਪੀ <br/> ਅਗਲੀ ਖ਼ਬਰ ਕੈਨੇਡਾ ਦੇ ਉੱਘੇ ਸਿਆਸਤਦਾਨ ਪੀਟਰ ਸੰਧੂ ਢੁੱਡੀਕੇ ਪਹੁੰਚੇ
Ad Position 24