29-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-01-2026

ਕੈਨੇਡਾ ਦੇ ਉੱਘੇ ਸਿਆਸਤਦਾਨ ਪੀਟਰ ਸੰਧੂ ਢੁੱਡੀਕੇ ਪਹੁੰਚੇ

Ad Position 21
No active advertisement
ਅਜੀਤ ਡੈਸਕ 29-01-2026
ਅਜੀਤਵਾਲ, 28 ਜਨਵਰੀ (ਹਰਦੇਵ ਸਿੰਘ ਮਾਨ)-ਲਾਲਾ ਲਾਜਪਤ ਰਾਏ ਦੇ 161ਵੇਂ ਜਨਮ ਦਿਵਸ ਮੌਕੇ ਕੈਨੇਡਾ ਦੀ ਐਲਬਰਟਾ ਅਸੈਂਬਲੀ 'ਚ ਦੋ ਵਾਰ ਵਿਧਾਇਕ ਰਹੇ ਪੀਟਰ ਸੰਧੂ ਸ਼ਹੀਦਾਂ ਦੀ ਧਰਤੀ ਢੁੱਡੀਕੇ ਵਿਖੇ ਨਤਮਸਤਕ ਹੋਣ ਲਈ ਵਿਸ਼ੇਸ਼ ਤੌਰ 'ਤੇ ਪਹੁੰਚੇ ਅਤੇ ਲਾਲਾ ਲਾਜਪਤ ਰਾਏ ਅਤੇ ਗ਼ਦਰੀ ਬਾਬਿਆਂ ਨੂੰ ਫ਼ੁੱਲ ਮਾਲਾਵਾਂ ਭੇਟ ਕਰਕੇ ਸਤਿਕਾਰ ਭੇਟ ਕੀਤਾ | ਲਾਲਾ ਲਾਜਪਤ ਰਾਏ ਦੇ ਜਨਮ ਸਥਾਨ 'ਤੇ ਪੁੱਜ ਕੇ ਪੀਟਰ ਸੰਧੂ ਨੇ ਵਿਜ਼ਟਰ ਬੁੱਕ 'ਚ ਆਪਣੀਆਂ ਭਾਵਨਾਵਾਂ ਲਿਖੀਆਂ ਕਿ ਦੇਸ਼ ਭਗਤਾਂ ਗ਼ਦਰੀ ਬਾਬਿਆਂ ਅਤੇ ਲਾਲਾ ਲਾਜਪਤ ਰਾਏ ਦੀਆਂ ਮਹਾਨ ਕੁਰਬਾਨੀਆਂ ਸਦਕਾ ਹੀ ਅਸੀਂ ਅੱਜ ਆਜ਼ਾਦ ਫ਼ਿਜ਼ਾ 'ਚ ਸਾਹ ਲੈ ਰਹੇ ਹਾਂ | ਜਨਮ ਸਥਾਨ ਯਾਦਗਾਰ ਵਿਖੇ ਕਮੇਟੀ ਦੇ ਵਾਈਸ ਚੇਅਰਮੈਨ ਰਣਜੀਤ ਸਿੰਘ ਧੰਨਾ ਅਤੇ ਸਕੱਤਰ ਰਾਜਜੰਗ ਸਿੰਘ ਨੇ ਉਨ੍ਹਾਂ ਨੂੰ ਜੀ ਆਇਆਂ ਕਿਹਾ ਤੇ ਕਮੇਟੀ ਨਾਲ ਉਨ੍ਹਾਂ ਨੂੰ ਸਨਮਾਨਿਤ ਕੀਤਾ | ਇਸ ਉਪਰੰਤ ਗ਼ਦਰੀ ਬਾਬਿਆਂ ਦੇ ਯਾਦਗਾਰੀ ਸਥਾਨ 'ਤੇ ਪਹੁੰਚ ਕੇ ਪੀਟਰ ਸੰਧੂ ਨੇ ਸਾਰੇ ਗ਼ਦਰੀ ਬਾਬਿਆਂ ਅਤੇ ਦੇਸ਼ ਭਗਤਾਂ ਨੂੰ ਸਤਿਕਾਰ ਭੇਟ ਕੀਤਾ | ਨਾਮਵਰ ਲੇਖਕ ਮਾ. ਹਰੀ ਸਿੰਘ ਢੁੱਡੀਕੇ ਨੇ ਗ਼ਦਰੀ ਬਾਬਿਆਂ ਦੇ ਸਬ-ਸੈਂਟਰ ਰਹੇ ਪਿੰਡ ਢੁੱਡੀਕੇ ਦੇ ਗੌਰਵਮਈ ਇਤਿਹਾਸ ਬਾਰੇ ਉਨ੍ਹਾਂ ਨੂੰ ਜਾਣਕਾਰੀ ਦਿੱਤੀ | ਉਪਰੰਤ ਪੀਟਰ ਸੰਧੂ ਨੇ ਲਾਲਾ ਲਾਜਪਤ ਰਾਏ ਗੌਰਮਿੰਟ ਕਾਲਜ ਸਟੇਡੀਅਮ (ਐਸਟੋਟਰਫ ਗਰਾਉਂਡ) ਪੁੱਜ ਕੇ ਹਾਕੀ ਖਿਡਾਰੀਆਂ ਦੀ ਹੌਸਲਾ ਅਫਜਾਈ ਕੀਤੀ | ਉਨ੍ਹਾਂ ਕਿਹਾ ਕਿ ਗ਼ਦਰੀ ਬਾਬਿਆਂ ਤੇ ਲਾਲਾ ਲਾਜਪਤ ਰਾਏ ਨੇ ਸਾਡੇ ਨੌਜਵਾਨਾਂ ਦੇ ਸੁਨਹਿਰੀ ਭਵਿੱਖ ਵਾਸਤੇ ਆਪਣੀਆਂ ਕੁਰਬਾਨੀਆਂ ਦਿੱਤੀਆਂ ਅਤੇ ਢੁੱਡੀਕੇ ਦੇ ਮਿਹਨਤੀ ਲੋਕਾਂ ਨੇ ਵਿਦੇਸ਼ਾਂ ਵਿੱਚ ਜਾ ਕੇ ਸਖ਼ਤ ਮਿਹਨਤ ਕਰਕੇ ਨਾਮਣਾ ਖੱਟਿਆ | ਇਸ ਮੌਕੇ ਨਾਮਵਰ ਸ਼ਖ਼ਸੀਅਤ ਬਲਦੇਵ ਬਾਵਾ ਢੁੱਡੀਕੇ, ਸਰਪੰਚ ਦਰਸ਼ਪ੍ਰੀਤ ਸਿੰਘ, ਜਸਦੀਪ ਸਿੰਘ ਸਾਬਕਾ ਸਰਪੰਚ, ਅਮਨਦੀਪ ਸਿੰਘ ਕੈਨੇਡਾ, ਕਰਮਜੀਤ ਸਿੰਘ ਕੈਨੇਡਾ, ਸ਼ਿੰਦਰਪਾਲ ਸਿੰਘ, ਮਹਿੰਦਰ ਸਿੰਘ ਯੂ.ਐਸ.ਏ., ਗੁਰਦੀਪ ਸਿੰਘ ਕੈਨੇਡਾ, ਕੁਲਵੰਤ ਸਿੰਘ ਪੰਨੂ ਕੋਚ, ਬਲਜੀਤ ਸਿੰਘ ਸਿੰਘਾਪੁਰ, ਗੁਰਦੇਵ ਸਿੰਘ ਸਾਬਕਾ ਸਰਪੰਚ ਕੈਨੇਡਾ, ਮਲਕੀਤ ਸਿੰਘ, ਚੰਨੀ ਮੈਂਬਰ, ਹਰਜੀਤ ਸਿੰਘ ਕੈਨੇਡੀਅਨ, ਬੇਅੰਤ ਬਾਵਾ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਐਮ. ਐਮ. ਡੀ. ਸਕੂਲ ਦੀਆਂ ਹੋਣਹਾਰ ਵਿਦਿਆਰਥਣਾਂ ਦਾ ਸਨਮਾਨ <br/> ਅਗਲੀ ਖ਼ਬਰ -ਬੱਧਨੀ ਕਲਾਂ ਦੀ ਪੰਚਾਇਤੀ ਜ਼ਮੀਨ ਦਾ ਮਾਮਲਾ- ਸਰਕਾਰੀ ਮਤਿਆਂ ਨੂੰ ਰੱਦ ਕਰਵਾਉਣ ਲਈ ਕਿਸਾਨ ਜਥੇਬੰਦੀਆਂ ਵਲੋਂ ਨਗਰ ਪੰ...
Ad Position 24