ਕੋਟ ਈਸੇ ਖਾਂ, 28 ਜਨਵਰੀ (ਗੁਰਮੀਤ ਸਿੰਘ ਖ਼ਾਲਸਾ)-ਗ੍ਰਾਮ ਪੰਚਾਇਤ ਵਿਕਾਸ ਯੋਜਨਾ ਅਧੀਨ ਸਰਕਾਰ ਵਲੋਂ ਮੋਗਾ ਵਿਖੇ ਪੇਂਡੂ ਵਿਕਾਸ ਤੇ ਪੰਚਾਇਤ ਰਾਜ ਸੰਸਥਾ ਮੁਹਾਲੀ ਵਲੋਂ ਪੰਚਾਇਤਾਂ ਦੇ ਲਗਾਏ ਗਏ ਇਕ ਦਿਨਾਂ ਟਰੇਨਿੰਗ ਕੈਂਪ ਵਿਚ ਗ੍ਰਾਮ ਪੰਚਾਇਤ ਖੋਸਾ ਰਣਧੀਰ ਵਲੋਂ ਵੀ ਵਿਸ਼ੇਸ਼ ਹਿੱਸਾ ਲਿਆ ਗਿਆ | ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਸਰਪੰਚ ਰਮਨਦੀਪ ਸਿੰਘ ਰਿੰਪੀ ਖੋਸਾ ਨੇ ਕਿਹਾ ਕਿ ਇਸ ਕੈਂਪ ਵਿਚ ਪੰਚਾਇਤਾਂ ਨੂੰ ਉਨ੍ਹਾਂ ਦੇ ਅਧਿਕਾਰਾਂ ਤੇ ਕੰਮਾਂ ਤੋਂ ਇਲਾਵਾ ਆਨਲਾਈਨ ਸੰਬੰਧਿਤ ਕਾਰਜਾਂ ਦੀ ਵੀ ਵਿਸ਼ੇਸ਼ ਜਾਣਕਾਰੀ ਮੁਹੱਈਆ ਕਰਵਾਈ ਗਈ | ਸਰਪੰਚ ਰਿਪੀ ਖੋਸਾ ਨੇ ਕਿਹਾ ਕਿ ਸਰਕਾਰ ਵਲੋਂ ਇਸ ਤਰ੍ਹਾਂ ਦੇ ਉਪਰਾਲਿਆਂ ਵੱਲ ਧਿਆਨ ਦੇ ਨਾਲ ਪੰਚਾਇਤਾਂ ਵਿਚ ਹੋਰ ਜਾਗਰੂਕਤਾ ਵਧੇਗੀ, ਜਿਸ ਲਈ ਉਨ੍ਹਾਂ ਨੇ ਸੂਬਾ ਸਰਕਾਰ ਦਾ ਧੰਨਵਾਦ ਕੀਤਾ | ਇਸ ਕੈਂਪ ਵਿਚ ਸਰਪੰਚ ਰਮਨਦੀਪ ਸਿੰਘ ਰਿੰਪੀ ਖੋਸਾ ਤੋਂ ਇਲਾਵਾ ਰਣਜੀਤ ਸਿੰਘ ਬਬਲੂ, ਗੁਰਤੇਜ ਸਿੰਘ, ਹਰਜੀਤ ਕੌਰ, ਸਾਧੂ ਸਿੰਘ, ਜਸਦੀਪ ਸਿੰਘ, ਰਮਨਦੀਪ ਕੌਰ, ਕਰਮਜੀਤ ਕੌਰ, ਅੰਗਰੇਜ਼ ਸਿੰਘ, ਗੁਰਵਿੰਦਰ ਸਿੰਘ ਆਦਿ ਸਾਰੇ ਪੰਚਾ ਨੇ ਵੀ ਹਿੱਸਾ ਲਿਆ |