29-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-01-2026

ਸੰਧੂ ਹੱਡੀਆਂ ਤੇ ਜੋੜਾਂ ਦੇ ਹਸਪਤਾਲ ਵਿਖੇ ਮੁਫ਼ਤ ਜਾਂਚ ਕੈਂਪ ਲਗਾਇਆ

Ad Position 21
No active advertisement
ਅਜੀਤ ਡੈਸਕ 29-01-2026
ਮੋਗਾ, 28 ਜਨਵਰੀ (ਸੁਰਿੰਦਰਪਾਲ ਸਿੰਘ)-ਭਾਰਤ ਵਿਕਾਸ ਪ੍ਰੀਸ਼ਦ ਦੀ ਮੋਗਾ ਸ਼ਾਖਾ ਵਲੋਂ ਸੰਧੂ ਹੱਡੀਆਂ ਅਤੇ ਜੋੜਾਂ ਦੇ ਹਸਪਤਾਲ 'ਚ ਕੰਨ, ਨੱਕ, ਗਲੇ ਅਤੇ ਹੱਡੀਆਂ ਦੀਆਂ ਬਿਮਾਰੀਆਂ ਲਈ ਇਕ ਮੁਫ਼ਤ ਜਾਂਚ ਮੈਡੀਕਲ ਕੈਂਪ ਲਗਾਇਆ ਗਿਆ | ਇਸ ਕੈਂਪ 'ਚ ਹੱਡੀਆਂ ਦੀਆਂ ਬਿਮਾਰੀਆਂ ਦੇ ਮਾਹਿਰ ਡਾ. ਰਛਪਾਲ ਸਿੰਘ ਸੰਧੂ ਅਤੇ ਕੰਨ, ਨੱਕ, ਗਲੇ ਦੀਆਂ ਬਿਮਾਰੀਆਂ ਦੇ ਮਾਹਿਰ ਡਾ. ਸਾਹਿਲ ਮੋਗਲਾ ਨੇ ਆਪਣੀਆਂ ਸੇਵਾਵਾਂ ਪ੍ਰਦਾਨ ਕੀਤੀਆਂ | ਇਸ ਕੈਂਪ ਵਿਚ ਵੱਖ-ਵੱਖ ਥਾਵਾਂ ਤੋਂ ਆਏ ਲੋਕਾਂ ਨੇ ਇਸ ਮੈਡੀਕਲ ਕੈਂਪ ਦਾ ਲਾਭ ਲਿਆ | ਹੱਡੀਆਂ ਵਿਚ ਕੈਲਸ਼ੀਅਮ ਦੀ ਮਾਤਰਾ ਜਾਂਚਣ ਲਈ ਬੀ.ਐਮ.ਡੀ. ਟੈਸਟ ਵੀ ਮੁਫ਼ਤ ਕੀਤਾ ਗਿਆ | ਇਸ ਕੈਂਪ ਵਿਚ ਲਗਪਗ 130 ਲੋਕਾਂ ਨੇ ਡਾ. ਰਛਪਾਲ ਸਿੰਘ ਸੰਧੂ ਅਤੇ ਡਾ. ਸਾਹਿਲ ਮੋਗਲਾ ਦੇ ਅਨੁਭਵ ਦਾ ਪੂਰਾ ਲਾਭ ਉਠਾਇਆ | ਚੈੱਕਅਪ ਦੇ ਨਾਲ-ਨਾਲ ਮਰੀਜ਼ਾਂ ਨੂੰ ਦੋ ਤਿੰਨ ਦਿਨ ਦੀ ਦਵਾਈ ਵੀ ਦਿੱਤੀ ਗਈ | ਇਸ ਤੋਂ ਇਲਾਵਾ ਕੈਂਪ ਵਿਚ ਆਏ ਮਰੀਜ਼ਾਂ ਅਤੇ ਉਨ੍ਹਾਂ ਦੇ ਸਹਿਯੋਗੀਆਂ ਨੂੰ ਬਿਨਾਂ ਅਪਰੇਸ਼ਨ ਜੋੜਾਂ ਅਤੇ ਚੂਲਿਆਂ ਦੀਆਂ ਬਿਮਾਰੀਆਂ ਤੋਂ ਬਚਾਅ ਬਾਰੇ ਵੀ ਜਾਗਰੂਕ ਕੀਤਾ ਗਿਆ | ਇਸ ਮੌਕੇ ਸ਼ਾਖਾ ਦੇ ਪ੍ਰਧਾਨ ਸੁਧੀਰ ਕੋਹਲੀ ਨੇ ਕਿਹਾ ਕਿ ਸਮੇਂ-ਸਮੇਂ 'ਤੇ ਇਸ ਤਰ੍ਹਾਂ ਦੇ ਮੈਡੀਕਲ ਕੈਂਪ ਲਗਾਉਣਾ, ਲੋੜਵੰਦਾਂ ਦੀ ਮਦਦ ਕਰਨੀ, ਸੰਤ ਮਹਾਪੁਰਖਾਂ ਦੀਆਂ ਜੈਅੰਤੀਆਂ ਮਨਾਉਣਾ, ਦੇਸ਼-ਭਗਤੀ ਨਾਲ ਭਰਪੂਰ ਪ੍ਰੋਗਰਾਮ ਕਰਵਾਉਣਾ ਅਤੇ ਬੱਚਿਆਂ ਵਿਚ ਸੰਸਕਾਰ ਜਗਾਉਣ ਲਈ ਪ੍ਰੋਗਰਾਮ ਕਰਵਾਉਣਾ ਪ੍ਰੀਸ਼ਦ ਦੀ ਵਿਚਾਰਧਾਰਾ ਦਾ ਅਟੁੱਟ ਹਿੱਸਾ ਹੈ | ਖੇਤਰੀ ਸਹਿ ਗਤੀਵਿਧੀ ਕਨਵੀਨਰ (ਸੇਵਾ) ਡਾ. ਰਾਜੇਸ਼ ਪੁਰੀ ਨੇ ਦੱਸਿਆ ਕਿ ਦੇਸ਼ ਭਰ 'ਚ ਫੈਲੀਆਂ ਸੈਂਕੜੇ ਸ਼ਾਖਾਵਾਂ ਆਪਣੇ ਪੰਜ ਸੂਤਰ ਸੰਪਰਕ, ਸਹਿਯੋਗ, ਸੰਸਕਾਰ, ਸੇਵਾ ਅਤੇ ਸਮਰਪਣ ਦੇ ਆਧਾਰ 'ਤੇ ਚਲਦਿਆਂ ਦੇਸ਼ ਦੇ ਵਿਕਾਸ ਵਿਚ ਅਹਿਮ ਯੋਗਦਾਨ ਪਾ ਰਹੀਆਂ ਹਨ | ਡਾ. ਸੰਧੂ ਅਤੇ ਡਾ. ਮੋਗਲਾ ਨੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਪ੍ਰੀਸ਼ਦ ਦੇ ਯਤਨਾਂ ਦੀ ਪ੍ਰਸ਼ੰਸਾ ਕੀਤੀ ਅਤੇ ਭਵਿੱਖ ਵਿਚ ਵੀ ਇਸ ਤਰ੍ਹਾਂ ਦੇ ਸਹਿਯੋਗ ਨੂੰ ਜਾਰੀ ਰੱਖਣ ਦੀ ਆਸ ਜਤਾਈ | ਇਸ ਕੈਂਪ ਦੇ ਪ੍ਰੋਜੈਕਟ ਸੰਯੋਜਕ ਰਾਕੇਸ਼ ਗੋਇਲ ਸਨ | ਇਸ ਮੌਕੇ ਸੰਗਠਨ ਸਕੱਤਰ ਸੁਮਨ ਕਾਂਤ ਵਿਜ, ਪ੍ਰਧਾਨ ਮਨੋਜ ਮੋਂਗਾ, ਸੁਨੀਲ ਜੈਨ, ਸ਼ਾਖਾ ਸਕੱਤਰ ਮਹੇਸ਼ ਗੁਪਤਾ, ਸ਼ਾਖਾ ਵਿੱਤ ਸਕੱਤਰ ਮਨਮੋਹਨ ਅਰੋੜਾ, ਰਿਟਾਇਰਡ ਪਿ੍ੰਸੀਪਲ ਰਾਕੇਸ਼ ਸਚਦੇਵਾ, ਰਾਜਿੰਦਰ ਸਚਦੇਵਾ, ਮਹਿੰਦਰ ਜਿੰਦਲ, ਨਿਸ਼ੀ ਰਾਕੇਸ਼ ਵਿਜ, ਸੁਰਿੰਦਰ ਅਗਰਵਾਲ, ਦੇਵਿੰਦਰ ਅਰੋੜਾ ਅਤੇ ਹਸਪਤਾਲ ਸਟਾਫ਼ ਦੇ ਮੈਂਬਰ ਵੀ ਮੌਜੂਦ ਸੀ |
Ad Position 22
No active advertisement
ਪਿਛਲੀ ਖ਼ਬਰ ਈ ਰਿਕਸ਼ਾ ਮਜ਼ਦੂਰ ਸੰਘ ਵਲੋਂ ਮੋਗਾ ਲਾਲਾ ਲਾਜਪਤ ਰਾਏ ਦਾ ਜਨਮ ਦਿਹਾੜਾ ਮਨਾਇਆ <br/> ਅਗਲੀ ਖ਼ਬਰ ਪੰਚਾਇਤਾਂ ਦੇ ਟਰੇਨਿੰਗ ਕੈਂਪ 'ਚ ਖੋਸਾ ਰਣਧੀਰ ਪੰਚਾਇਤ ਨੇ ਲਿਆ ਹਿੱਸਾ <br/>
Ad Position 24