ਮੋਗਾ, 28 ਜਨਵਰੀ (ਜਸਪਾਲ ਸਿੰਘ ਬੱਬੀ)-ਮਜ਼ਦੂਰ ਆਗੂ ਵਿਜੇ ਧੀਰ ਐਡਵੋਕੇਟ ਨਾਲ ਸੰਬੰਧਿਤ ਮਜ਼ਦੂਰ ਜਥੇਬੰਦੀਆਂ ਨੇ ਈ ਰਿਕਸ਼ਾ ਮਜ਼ਦੂਰ ਸੰਘ ਦੇ ਦਫ਼ਤਰ ਮੋਗਾ ਮੂਹਰੇ ਵਿਜੇ ਧੀਰ ਐਡਵੋਕੇਟ ਦੀ ਅਗਵਾਈ ਵਿਚ ਭਾਰਤ ਦੀ ਆਜ਼ਾਦੀ ਅੰਦੋਲਨ ਦੇ ਮਹਾਂ ਨਾਇਕ ਪੰਜਾਬ ਕੇਸਰੀ ਲਾਲਾ ਲਾਜਪਤ ਰਾਏ ਦਾ 162 ਵਾਂ ਜਨਮ ਦਿਨ ਤੇ ਉਨ੍ਹਾਂ ਦੀ ਤਸਵੀਰ 'ਤੇ ਫ਼ੁੱਲ ਮਲਾਵਾਂ ਭੇਟ ਕੀਤੀਆਂ | ਵਿਜੇ ਧੀਰ ਤੇ ਪ੍ਰਵੀਨ ਕੁਮਾਰ ਸ਼ਰਮਾ ਨੇ ਕਿਹਾ ਕਿ ਦੇਸ਼ ਦੇ ਮਜ਼ਦੂਰ ਵਰਗ ਨੂੰ ਮਾਣ ਹੈ ਕਿ ਲਾਲਾ ਲਾਜਪਤ ਰਾਏ ਨੇ ਦੇਸ਼ ਦੇ ਮਜ਼ਦੂਰ ਵਰਗ ਨੂੰ ਇਕ ਪਲੇਟਫ਼ਾਰਮ 'ਤੇ ਸੰਗਠਿਤ ਹੋਣ ਲਈ ਸਾਲ 1920 'ਚ ਦੇਸ਼ ਦੇ ਪਹਿਲੇ ਮਜ਼ਦੂਰ ਸੰਗਠਨ ਆਲ ਇੰਡੀਆ ਟਰੇਡ ਯੂਨੀਅਨ ਕਾਂਗਰਸ (ਏਟਕ) ਦੀ ਸਥਾਪਨਾ ਕੀਤੀ ਅਤੇ ਦੇਸ਼ ਦੇ ਇਸ ਪਹਿਲੇ ਮਜ਼ਦੂਰ ਸੰਗਠਨ ਦੇ ਪਹਿਲੇ ਪ੍ਰਧਾਨ ਬਣੇ | ਉਨ੍ਹਾਂ ਦੱਸਿਆ ਕਿ 1920 ਵਿਚ ਲਾਲਾ ਲਾਜਪਤ ਰਾਏ ਆਲ ਇੰਡੀਆ ਕਾਂਗਰਸ ਕਮੇਟੀ ਦੇ ਵੀ ਪ੍ਰਧਾਨ ਸਨ | ਧੀਰ ਨੇ ਇਸ ਮੌਕੇ ਖ਼ੁਲਾਸਾ ਕੀਤਾ ਕਿ ਸਾਲ 1919 ਵਿਚ ਇੰਟਰਨੈਸ਼ਨਲ ਲੇਬਰ ਸੰਗਠਨ (ਆਈ.ਐਲ.ਓ.) ਹੋਂਦ ਵਿਚ ਆਇਆ ਸੀ ਅਤੇ ਆਈ.ਐਲ.ਓ. ਦਾ ਪਹਿਲਾਂ ਇਜਲਾਸ 1920 ਵਿਚ ਹੋਇਆ ਸੀ ਅਤੇ ਲਾਲਾ ਲਾਜਪਤ ਰਾਏ ਇਸ ਇਜਲਾਸ ਵਿਚ ਭਾਰਤ ਦੇ ਮਜ਼ਦੂਰਾਂ ਦੇ ਪ੍ਰਤੀਨਿਧ ਦੇ ਤੌਰ 'ਤੇ ਸ਼ਾਮਿਲ ਹੋਏ ਸਨ | ਇਸ ਮੌਕੇ ਈ ਰਿਕਸ਼ਾ ਮਜ਼ਦੂਰ ਸੰਘ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਮਹਿਮੇ ਵਾਲਾ, ਮੇਜਰ ਸਿੰਘ ਲੰਢੇਕੇ, ਜਸਵੰਤ ਸਿੰਘ ਜੱਸਾ, ਗੁਰਬੁੱਧ ਸਿੰਘ, ਬਲਵਿੰਦਰ ਸਿੰਘ, ਜਸਵੀਰ ਸਿੰਘ, ਤਰਸੇਮ ਸਿੰਘ, ਮਦਨ ਲਾਲ, ਭੋਲਾ ਸਿੰਘ, ਦੇਵਾਂ, ਗੁਰਪ੍ਰੀਤ ਸਿੰਘ, ਅਵਤਾਰ ਸਿੰਘ, ਰਾਜੂ, ਜੁਗਰਾਜ ਸਿੰਘ, ਮੰਗਲ ਸਿੰਘ, ਮਨੋਹਰ ਲਾਲ ਗੁਰਚਰਨ ਸਿੰਘ, ਕਰਨਪਾਲ ਸਿੰਘ ਆਦਿ ਹਾਜ਼ਰ ਸਨ |