ਕਿਸ਼ਨਪੁਰਾ ਕਲਾਂ, 28 ਜਨਵਰੀ (ਅਮੋਲਕ ਸਿੰਘ ਕਲਸੀ, ਪਰਮਿੰਦਰ ਸਿੰਘ ਗਿੱਲ)-ਪੁਲਿਸ ਚੌਂਕੀ ਇੰਚਾਰਜ ਗੁਰਬਿੰਦਰ ਸਿੰਘ ਕਿਸ਼ਨਪੁਰਾ ਕਲਾਂ ਨੇ ਪੈੱ੍ਰਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਬੱਸ ਅੱਡਾ ਕਿਸ਼ਨਪੁਰਾ ਕਲਾਂ ਵਿਖੇ ਖ਼ਾਸ ਮੁਖ਼ਬਰ ਇਤਲਾਹ ਦਿੱਤੀ ਕਿ ਨੀਰਜ ਪੁੱਤਰ ਸੁਰਜੀਤ ਸਿੰਘ ਵਾਸੀ ਜੋਗੀਆਂ ਵਾਲਾ ਮੁਹੱਲਾ, ਧਰਮਕੋਟ ਜੋ ਕਿ ਹੈਰੋਇਨ ਵੇਚਣ ਦਾ ਆਦੀ ਹੈ ਅਤੇ ਕਿਸ਼ਨਪੁਰਾ ਕਲਾਂ ਏਰੀਆ ਵਿਚ ਤੁਰ-ਫਿਰ ਕੇ ਹੈਰੋਇਨ ਵੇਚਦਾ ਹੈ | ਜਿਸ ਦੇ ਸੁਰਮਈ ਰੰਗ ਦੀ ਪੈਂਟ ਅਤੇ ਕਾਲੇ ਰੰਗ ਦਾ ਚੈੱਕਦਾਰ ਜੀਪਰ ਕੋਟ ਪਾਇਆ ਹੋਇਆ ਹੈ | ਚੌਂਕੀ ਇੰਚਾਰਜ ਗੁਰਬਿੰਦਰ ਸਿੰਘ, ਸੀਨੀਅਰ ਸਿਪਾਹੀ ਰਜਿੰਦਰ ਸਿੰਘ, ਸਿਪਾਹੀ ਰਾਜੂ, ਪੀ.ਐਚ.ਜੀ. ਕੁਲਵੰਤ ਸਿੰਘ ਨੇ ਦੱਸਿਆ ਕਿ ਕੋਕਰੀ ਬੁੱਟਰਾਂ ਨੂੰ ਜਾਂਦੇ ਸਮੇਂ ਨਹਿਰ ਦੀ ਪਟੜੀ ਪਰ ਖੜਾ ਗਾਹਕਾਂ ਦੀ ਉਡੀਕ ਕਰ ਰਿਹਾ ਹੈ | ਸੂਚਨਾ ਮਿਲਣ 'ਤੇ ਉਨ੍ਹਾਂ ਛਾਪਾਮਾਰੀ ਕਰਕੇ ਉਕਤ ਨੀਰਜ ਨੂੰ ਹੈਰੋਇਨ ਸਮੇਤ ਗਿ੍ਫ਼ਤਾਰ ਕਰਕੇ ਉਸ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ |