ਧਰਮਕੋਟ, 28 ਜਨਵਰੀ (ਪਰਮਜੀਤ ਸਿੰਘ)-ਯੂ.ਕੇ. ਇੰਟਰਨੈਸ਼ਨਲ ਸਕੂਲ ਦੀ ਭਿੰਡਰ ਕਲਾਂ ਵਿਚ ਨਵੀਂ ਬਰਾਂਚ ਖੁੱਲ੍ਹਣ ਦੀ ਖ਼ੁਸ਼ੀ 'ਚ ਕਾਰਨੀਵਾਲ ਕਰਵਾਇਆ ਗਿਆ | ਜਿਸ ਦੀ ਸ਼ੁਰੂਆਤ ਚੀਫ਼ ਗੈੱਸਟ ਰਿਟਾਇਰਡ ਡੀ.ਓ. ਰੇਸ਼ਮ ਸਿੰਘ ਔਲਖ, ਰਾਣਾ ਬਾਸੀ, ਨੀਰਜ ਖੋਸਲਾ, ਬਲਿਹਾਰ ਸਿੰਘ, ਬਲਕਾਰ ਸਿੰਘ, ਪਿ੍ੰਸੀਪਲ ਮੈਡਮ ਪਵਨਦੀਪ ਕੌਰ ਵਲੋਂ ਝੰਡਾ ਲਹਿਰਾ ਕੇ ਰਾਸ਼ਟਰੀ ਗੀਤ ਦੁਆਰਾ ਕੀਤੀ ਗਈ | ਇਸ ਮੌਕੇ ਬੱਚਿਆਂ ਵਲੋਂ ਰੰਗਾ ਰੰਗ ਪ੍ਰੋਗਰਾਮ ਸਕਿੱਟ, ਭੰਗੜਾ, ਗਿੱਧਾ, ਡਾਂਸ ਪੇਸ਼ ਕੀਤਾ ਗਿਆ | ਇਸ ਮੌਕੇ ਸਕੂਲ ਵਲੋਂ ਬੱਚਿਆਂ ਦੇ ਖਾਣ ਪੀਣ ਦੇ ਲਈ ਅਲੱਗ-ਅਲੱਗ ਸਟਾਲਾਂ, ਝੂਲੇ, ਕਿਤਾਬਾਂ ਲਈ ਸਟਾਲ ਲਗਾਏ ਗਏ | ਇਸ ਖ਼ੁਸ਼ੀ ਦੇ ਮੌਕੇ 'ਤੇ ਪੰਜ ਵਿਦਿਆਰਥੀਆਂ ਨੂੰ ਕਿਤਾਬਾਂ ਫ਼ਰੀ ਦਿੱਤੀਆਂ ਗਈਆਂ | ਇਸ ਮੌਕੇ ਪਿ੍ੰਸੀਪਲ ਮੈਡਮ ਪਵਨਦੀਪ ਕੌਰ ਵਲੋਂ ਸਾਰੇ ਹੀ ਵਿਦਿਆਰਥੀਆਂ ਨੂੰ ਅਤੇ ਮਾਂ -ਬਾਪ ਸਾਹਿਬਾਨ ਨੂੰ ਗਣਤੰਤਰ ਦਿਵਸ ਦੀਆਂ ਮੁਬਾਰਕਾਂ ਦਿੱਤੀਆਂ ਅਤੇ ਬੱਚਿਆਂ ਨੂੰ ਮਹਾਨ ਸ਼ਹੀਦ ਭਗਤਾਂ ਦੀਆਂ ਦਿੱਤੀਆਂ ਕੁਰਬਾਨੀਆਂ ਨੂੰ ਯਾਦ ਕਰਾਉਂਦੇ ਹੋਏ ਉਨ੍ਹਾਂ ਦੇ ਦਿੱਤੇ ਗਏ ਦੇਸ਼ ਭਗਤੀ ਪ੍ਰਤੀ ਅਸੂਲਾਂ 'ਤੇ ਚੱਲਣ ਦੇ ਲਈ ਪ੍ਰੇਰਿਤ ਕੀਤਾ | ਇਸ ਮੌਕੇ ਸਕੂਲ ਦੇ ਪ੍ਰਬੰਧਕ ਕਮੇਟੀ ਦੇ ਮੈਂਬਰ ਅਤੇ ਸਮੂਹ ਸਟਾਫ਼ ਦੇ ਮੈਂਬਰ ਸ਼ਾਮਿਲ ਸਨ |