29-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-01-2026

ਚਾਈਨਾ ਡੋਰ 'ਤੇ ਮੁਕੰਮਲ ਪਾਬੰਦੀ ਲਗਾਏ ਸਰਕਾਰ-ਐਡਵੋਕੇਟ ਧਾਲੀਵਾਲ <br/>

Ad Position 21
No active advertisement
ਅਜੀਤ ਡੈਸਕ 29-01-2026
ਮੋਗਾ, 28 ਜਨਵਰੀ (ਗੁਰਤੇਜ ਸਿੰਘ ਬੱਬੀ)-ਲੋਕਾਂ ਦੀ ਜਾਨ ਦਾ ਖੌ ਬਣੀ ਹੋਈ ਚਾਈਨਾ ਡੋਰ 'ਤੇ ਪੂਰਨ ਤੌਰ 'ਤੇ ਮੁਕੰਮਲ ਪਾਬੰਦੀ ਲਗਾਏ ਸਰਕਾਰ ਅਤੇ ਇਹ ਮਸਲਾ ਕੋਈ ਇਕ ਰਾਜ ਦਾ ਨਹੀਂ ਸਗੋਂ ਇਸ ਸਮੱਸਿਆ ਨਾਲ ਸਾਰਾ ਹੀ ਦੇਸ਼ ਜੂਝ ਰਿਹਾ ਹੈ, ਆਖ਼ਰ ਕੇਂਦਰ ਸਰਕਾਰ ਇਸ ਦੀ ਸਪਲਾਈ ਅਤੇ ਵਿੱਕਰੀ 'ਤੇ ਕਿਉਂ ਰੋਕ ਨਹੀਂ ਲਗਵਾ ਰਹੀ, ਇਹ ਵੱਡੇ ਸਵਾਲ ਖੜ੍ਹੇ ਹੁੰਦੇ ਹਨ ਕਿ ਕਿਤੇ ਨਾ ਕਿਤੇ ਇਸ ਮਾਮਲੇ ਵਿਚ ਕੋਈ ਅਜਿਹਾ ਤੰਤਰ ਕੰਮ ਕਰ ਰਿਹਾ ਹੈ ਜਿਸ 'ਤੇ ਸਰਕਾਰ ਜਾਂ ਤਾਂ ਮਜਬੂਰ ਹੈ ਜਾਂ ਫਿਰ ਰਲੀਭੁਗਤ ਹੈ | ਇਹ ਪ੍ਰਗਟਾਵਾ ਬਾਰ ਐਸੋਸੀਏਸ਼ਨ ਮੋਗਾ ਦੇ ਸਾਬਕਾ ਪ੍ਰਧਾਨ ਐਡਵੋਕੇਟ ਰਣਜੀਤ ਸਿੰਘ ਧਾਲੀਵਾਲ ਨੇ 'ਅਜੀਤ' ਨਾਲ ਗੱਲਬਾਤ ਦੌਰਾਨ ਕੀਤਾ | ਉਨ੍ਹਾਂ ਕਿਹਾ ਕਿ ਆਏ ਦਿਨ ਚਾਈਨਾ ਡੋਰ ਨਾਲ ਹਾਦਸੇ ਹੋ ਰਹੇ ਹਨ ਅਤੇ ਬੇਸ਼ਕੀਮਤੀ ਜਾਨਾਂ ਮੌਤ ਦੇ ਮੂੰਹ ਵਿਚ ਜਾ ਰਹੀਆਂ ਹਨ ਤੇ ਲੋਕ ਗੰਭੀਰ ਜ਼ਖ਼ਮੀ ਹਾਲਤ ਵਿਚ ਜੇਰੇ ਇਲਾਜ ਹਨ | ਇਸ ਦੇ ਬਾਵਜੂਦ ਵੀ ਧੜੱਲੇ ਨਾਲ ਵਿਕ ਰਹੀ ਹੈ | ਚਾਈਨਾ ਡੋਰ 'ਤੇ ਪੁਲਿਸ ਪ੍ਰਸ਼ਾਸਨ ਤੇ ਜ਼ਿਲ੍ਹਾ ਪ੍ਰਸ਼ਾਸਨ ਇਸ 'ਤੇ ਪਾਬੰਦੀ ਤਾਂ ਲਗਵਾ ਦਿੰਦਾ ਹੈ ਪਰ ਇਸ ਦੀ ਵਿੱਕਰੀ ਤੇ ਵਰਤੋਂ ਨੂੰ ਰੋਕਣ ਲਈ ਹਮੇਸ਼ਾ ਨਾਕਾਮ ਸਾਬਤ ਹੁੰਦਾ ਹੈ ਅਤੇ ਲੋਕ ਇਸ ਦਾ ਸ਼ਿਕਾਰ ਹੋ ਰਹੇ ਹਨ ਅਤੇ ਇਹ ਵਰਤਾਰਾ ਲਗਾਤਾਰ ਵਧਦਾ ਜਾ ਰਿਹਾ ਹੈ | ਲੋੜ ਹੈ ਸਰਕਾਰਾਂ, ਜ਼ਿਲ੍ਹਾ ਪ੍ਰਸ਼ਾਸਨ ਤੇ ਪੁਲਿਸ ਪ੍ਰਸ਼ਾਸਨ ਸਖ਼ਤੀ ਨਾਲ ਕੰਮ ਕਰੇ ਤੇ ਇਸ ਦੀ ਵਿੱਕਰੀ ਤੇ ਵਰਤੋਂ ਕਰਨ ਵਾਲਿਆਂ ਦੇ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ |

Ad Position 22
No active advertisement
ਪਿਛਲੀ ਖ਼ਬਰ ਕਰੀਅਰ ਜ਼ੋਨ ਮੋਗਾ ਦੀ ਵਿਦਿਆਰਥਣ ਨੇ ਆਈਲਟਸ 'ਚੋਂ ਹਾਸਿਲ ਕੀਤੇ ਮਨਚਾਹੇ ਬੈਂਡ <br/> ਅਗਲੀ ਖ਼ਬਰ ਪ੍ਰਵਾਸੀ ਭਾਰਤੀ ਵਲੋਂ ਲੋੜਵੰਦ ਵਿਦਿਆਰਥਣਾਂ ਨੂੰ ਬੂਟ-ਜੁਰਾਬਾਂ ਵੰਡੇ <br/>
Ad Position 24