ਨੱਥੂਵਾਲਾ ਗਰਬੀ, 28 ਜਨਵਰੀ (ਨਵਦੀਪ ਸਿੰਘ)-ਉੱਘੇ ਸਮਾਜ ਸੇਵੀ ਤੇ ਪ੍ਰਵਾਸੀ ਭਾਰਤੀ ਗਗਨਦੀਪ ਸਿੰਘ ਰੋਮਾਣਾ ਵਲੋਂ ਆਪਣੇ ਦਾਦਾ ਕੈਪਟਨ ਅਜੀਤ ਸਿੰਘ ਰੋਮਾਣਾ ਦੀ ਯਾਦ ਵਿਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਜੀਵਨ ਵਾਲਾ ਵਿਖੇ ਲੋੜਵੰਦ ਵਿਦਿਆਰਥਣਾਂ ਨੂੰ ਸਰਦੀਆਂ ਤੋਂ ਬਚਾਅ ਲਈ ਬੂਟ-ਜੁਰਾਬਾਂ ਵੰਡੇ | ਇਸ ਸੰਬੰਧੀ ਸਕੂਲ ਪਿ੍ੰਸੀਪਲ ਵਿਕਾਸ ਅਰੋੜਾ ਵਲੋਂ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਗਗਨਦੀਪ ਸਿੰਘ ਰੋਮਾਣਾ ਵਲੋਂ ਆਪਣੇ ਪਰਮ ਮਿੱਤਰ ਰਾਜ ਥਾਪਰ ਦੇ ਰਾਹੀਂ ਆਪਣੇ ਦਾਦਾ ਕੈਪਟਨ ਅਜੀਤ ਸਿੰਘ ਰੋਮਾਣਾ ਦੀ ਯਾਦ ਵਿਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਜੀਵਨ ਵਾਲਾ ਵਿਖੇ ਲੋੜਵੰਦ 51 ਵਿਦਿਆਰਥਣਾਂ ਨੂੰ ਬੂਟ ਅਤੇ ਜੁਰਾਬਾਂ ਵੰਡਣ ਦਾ ਉਪਰਾਲਾ ਕੀਤਾ ਹੈ | ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੇ ਉਪਰਾਲੇ ਆਪਣੇ ਸਮਾਜ ਵਿਚ ਹੋਣੇ ਲਾਜ਼ਮੀ ਹਨ | ਇਸ ਤਰਾਂ ਗਗਨਦੀਪ ਸਿੰਘ ਵਲੋਂ ਆਪਣੀ ਮਾਤ-ਭੂਮੀ ਨਾਲ ਜੁੜੇ ਰਹਿਣ ਦੇ ਨਾਲ-ਨਾਲ ਲੋੜਵੰਦ ਵਿਦਿਆਰਥਣਾਂ ਨੂੰ ਪੜ੍ਹਨ ਲਿਖਣ ਵਿਚ ਵੀ ਸਹਾਇਤਾ ਕਰਦੇ ਰਹਿੰਦੇ ਹਨ | ਸਕੂਲ ਸਟਾਫ਼ ਤੇ ਵਿਦਿਆਰਥੀਆਂ ਵਲੋਂ ਗਗਨਦੀਪ ਸਿੰਘ ਰੋਮਾਣਾ ਦਾ ਧੰਨਵਾਦ ਕੀਤਾ | ਇਸ ਮੌਕੇ ਬੈਂਕ ਮੈਨੇਜਰ ਭਰਤ ਬਹਿਲ, ਲੈਕਚਰਾਰ ਆਤਮਾ ਸਿੰਘ, ਜਗਜੀਤ ਕੌਰ, ਪ੍ਰੇਮ ਰਾਣੀ, ਮਨਦੀਪ ਕੌਰ, ਜੂਨੀਅਰ ਸਹਾਇਕ ਹਰਦੀਪ ਸਿੰਘ, ਕੈਂਪਸ ਮੈਨੇਜਰ ਬਲਵੰਤ ਸਿੰਘ, ਸਮੂਹ ਵਿਦਿਆਰਥੀ ਤੇ ਸਮੂਹ ਸਟਾਫ਼ ਮੈਂਬਰ ਹਾਜ਼ਰ ਸਨ |