29-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-01-2026

ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਬਲਾਕ ਧਰਮਕੋਟ ਦੀ ਮਹੀਨਾਵਾਰ ਮੀਟਿੰਗ ਸੰਪੰਨ

Ad Position 21
No active advertisement
ਅਜੀਤ ਡੈਸਕ 29-01-2026
ਧਰਮਕੋਟ, 28 ਜਨਵਰੀ (ਪਰਮਜੀਤ ਸਿੰਘ)-ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਬਲਾਕ ਧਰਮਕੋਟ ਦੀ ਮਹੀਨਾਵਾਰ ਮੀਟਿੰਗ ਬਾਬਾ ਸਵੀਟਸ ਕਿੱਟੀ ਹਾਲ, ਰਜਿੰਦਰਾ ਰੋਡ ਧਰਮਕੋਟ ਵਿਖੇ ਬਲਾਕ ਪ੍ਰਧਾਨ ਡਾ. ਹਰਮੀਤ ਸਿੰਘ ਲਾਡੀ ਦੀ ਪ੍ਰਧਾਨਗੀ ਹੇਠ ਬਹੁਤ ਹੀ ਸਫਲਤਾ ਨਾਲ ਸੰਪੰਨ ਹੋਈ | ਮੀਟਿੰਗ ਦੀ ਸ਼ੁਰੂਆਤ ਐਸੋਸੀਏਸ਼ਨ ਦੇ ਜਨਰਲ ਸਕੱਤਰ ਡਾਕਟਰ ਲਛਮਣ ਸਿੰਘ ਪੰਡੋਰੀ ਵਲੋਂ ਕੀਤੀ ਗਈ | ਇਸ ਮੌਕੇ ਰਾਜੀਵ ਹਸਪਤਾਲ ਤੋਂ ਡਾ. ਅਨੀਰੁੱਧ ਗੁਪਤਾ ਵਿਸ਼ੇਸ਼ ਤੌਰ 'ਤੇ ਚੀਫ਼ ਗੈੱਸਟ ਵਜੋਂ ਸ਼ਾਮਲ ਹੋਏ | ਮੀਟਿੰਗ ਨੂੰ ਸੰਬੋਧਨ ਕਰਦਿਆਂ ਬਲਾਕ ਪ੍ਰਧਾਨ ਡਾ. ਹਰਮੀਤ ਸਿੰਘ ਲਾਡੀ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਦੀ ਤਰ੍ਹਾਂ ਮੌਜੂਦਾ ਸਰਕਾਰ ਵੀ ਮੈਡੀਕਲ ਪ੍ਰੈਕਟੀਸ਼ਨਰਾਂ ਨੂੰ ਲਾਰੇ-ਲੱਪੇ ਲਾ ਰਹੀ ਹੈ | ਉਨ੍ਹਾਂ ਕਿਹਾ ਕਿ ਸਾਡੀਆਂ ਜਾਇਜ਼ ਅਤੇ ਲੰਮੇ ਸਮੇਂ ਤੋਂ ਲਟਕੀਆਂ ਮੰਗਾਂ ਨੂੰ ਅਜੇ ਤੱਕ ਪੂਰਾ ਨਹੀਂ ਕੀਤਾ ਗਿਆ, ਜੋ ਕਿ ਬਹੁਤ ਹੀ ਦੁਖਦਾਇਕ ਹੈ | ਇਸ ਮੌਕੇ ਜ਼ਿਲ੍ਹਾ ਆਗੂ ਡਾ. ਅਜੀਤ ਸਿੰਘ ਜਨੇਰ ਅਤੇ ਡਾ. ਨਿਰਮਲ ਸਿੰਘ ਨੇ ਸਖ਼ਤ ਸ਼ਬਦਾਂ ਵਿਚ ਕਿਹਾ ਕਿ ਜੇਕਰ ਸਰਕਾਰ ਨੇ ਜਲਦ ਸਾਡੀਆਂ ਮੰਗਾਂ ਨੂੰ ਮੰਨਤਾਂ ਨਾ ਦਿੱਤੀ ਤਾਂ ਪੰਜਾਬ ਪ੍ਰਧਾਨ ਧੰਨਾ ਮਲ ਗੋਇਲ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਆਉਣ ਵਾਲੇ ਸਮੇਂ ਵਿਚ ਪੰਜਾਬ ਦੇ ਸਾਰੇ ਬਲਾਕਾਂ ਵਿਚ ਡਾਕਟਰ ਸਾਥੀਆਂ ਵਲੋਂ ਆਪਣੇ-ਆਪਣੇ ਹਲਕਿਆਂ ਵਿਚ ਧਰਨੇ ਲਗਾਏ ਜਾਣਗੇ | ਮੀਟਿੰਗ ਦੌਰਾਨ ਡਾਕਟਰ ਕੁਲਵੰਤ ਸਿੰਘ ਲੁਹਾਰਾ ਕੈਸ਼ੀਅਰ ਡਾ. ਰਣਜੀਤ ਸਿੰਘ ਕਿਸ਼ਨਪੁਰਾ, ਡਾ. ਪਰਵਿੰਦਰ ਸਿੰਘ, ਡਾ. ਜਰਨੈਲ ਸਿੰਘ, ਡਾ. ਜਸਵੀਰ ਸਿੰਘ ਜਨੇਰ, ਡਾ. ਗੁਰਪ੍ਰੀਤ ਸਿੰਘ ਖੋਸਾ, ਨਛੱਤਰ ਸਿੰਘ ਭਿੰਡਰ, ਸੋਨਾ ਸਿੰਘ ਚਾਹਲ, ਗੁਰਵਿੰਦਰ ਸਿੰਘ ਪੰਡੋਰੀ, ਸੁਰਜੀਤ ਸਿੰਘ ਪੰਡੋਰੀ, ਡਾ. ਕੁਸਮ, ਡਾ. ਵੀਰਪਾਲ ਕੌਰ ਕਮਾਲ ਕੇ, ਸਹਾਇਕ ਸਕੱਤਰ ਡਾ. ਜੁਗਰਾਜ ਸਿੰਘ, ਡਾ. ਹਰਚੰਦ ਸਿੰਘ ਫ਼ਤਿਹਗੜ੍ਹ, ਰਾਜ ਸਿੰਘ ਗੱਟੀ, ਨੰਦ ਸਿੰਘ ਖ਼ਾਲਸਾ, ਸੇਵਕ ਸਿੰਘ ਧਰਮਕੋਟ, ਨਵਦੀਪ ਸਿੰਘ ਕਾਦਰਵਾਲਾ, ਪਰਵਿੰਦਰ ਸਿੰਘ, ਡਾ. ਆਕਾਸ਼ਦੀਪ ਸਿੰਘ, ਡਾ. ਹਰੀ ਨਰਾਇਣ ਕਿਸ਼ਨਪੁਰਾ ਸਮੇਤ ਹੋਰ ਬਹੁਤ ਸਾਰੇ ਡਾਕਟਰ ਸਾਥੀ ਹਾਜ਼ਰ ਰਹੇ |

Ad Position 22
No active advertisement
ਪਿਛਲੀ ਖ਼ਬਰ ਭਾਰਤੀ ਕਿਸਾਨ ਯੂਨੀਅਨ ਨੇ ਟਰੈਕਟਰ ਮਾਰਚ ਕੱਢਿਆ <br/> ਅਗਲੀ ਖ਼ਬਰ ਜ਼ਿਲ੍ਹਾ ਪੱਧਰੀ ਗਣਤੰਤਰ ਦਿਵਸ ਮੌਕੇ ਵੱਖ-ਵੱਖ ਥਾਈਾ ਲਹਿਰਾਇਆ ਕੌਮੀ ਝੰਡਾ <br/>
Ad Position 24