ਕਿਸ਼ਨਪੁਰਾ ਕਲਾਂ, 28 ਜਨਵਰੀ (ਅਮੋਲਕ ਕਲਸੀ, ਪਰਮਿੰਦਰ ਸਿੰਘ ਗਿੱਲ)-ਸੰਯੁਕਤ ਕਿਸਾਨ ਮੋਰਚੇ ਵਲੋਂ ਉਲੀਕੇ ਪ੍ਰੋਗਰਾਮ ਤਹਿਤ ਪਿੰਡ ਕਿਸ਼ਨਪੁਰਾ ਕਲਾਂ ਤੋਂ ਟਰੈਕਟਰ ਮਾਰਚ ਬਲਾਕ ਪ੍ਰਧਾਨ ਗੁਰਦੇਵ ਸਿੰਘ ਕਿਸ਼ਨਪੁਰਾ ਕਲਾਂ ਦੀ ਅਗਵਾਈ ਹੇਠ ਬਲਾਕ ਧਰਮਕੋਟ ਦੇ ਪਿੰਡ ਕਮੇਟੀਆਂ ਦੇ ਪ੍ਰਧਾਨਾਂ, ਸਕੱਤਰਾਂ ਤੋਂ ਇਲਾਵਾ ਬਲਾਕ ਦੇ ਅਹੁਦੇਦਾਰ ਸ਼ਾਮਿਲ ਹੋਏ ਤੇ ਪੰਥਕ ਗੁਰਦੁਆਰਾ ਸਾਹਿਬ ਸੰਤ ਬਾਬਾ ਵਿਸਾਖਾ ਸਿੰਘ ਕਿਸ਼ਨਪੁਰਾ ਕਲਾਂ ਤੋਂ ਆਰੰਭ ਹੋ ਕੇ ਕਿਸ਼ਨਪੁਰਾ ਖ਼ੁਰਦ ਦਾਨੂੰਵਾਲਾ, ਦਾਇਆ ਕਲਾ, ਤਲਵੰਡੀ ਮੱਲ੍ਹੀਆਂ, ਕੋਕਰੀ ਬੁੱਟਰਾਂ, ਵਹਿਣੀਵਾਲ ਭਿੰਡਰ ਕਲਾਂ, ਭਿੰਡਰ ਖ਼ੁਰਦ, ਬੱਡੂਵਾਲ, ਇੰਦਗੜ੍ਹ ਤੋਂ ਹੁੰਦਾ ਹੋਇਆ ਕਿਸ਼ਨਪੁਰਾ ਕਲਾਂ ਵਿਖੇ ਸਮਾਪਤ ਹੋਇਆ | ਜਨਰਲ ਸਕੱਤਰ ਗੁਰਮੀਤ ਸਿੰਘ ਕਿਸ਼ਨਪੁਰਾ ਨੇ ਦੱਸਿਆ ਕਿ ਇਸ ਤਰ੍ਹਾਂ ਦੇ ਮਾਰਚ ਮੋਗੇ ਜ਼ਿਲੇ੍ਹ ਦੇ ਸਾਰੇ ਪਿੰਡਾਂ ਵਿਚ ਕੀਤੇ ਜਾਣੇ ਹਨ ਕਿਉਂਕਿ ਕੇਂਦਰ ਦੀ ਮੋਦੀ ਸਰਕਾਰ ਨੇ ਕਿਰਤੀ ਲੋਕਾਂ ਤੇ ਨਵੇਂ ਐਕਟਾਂ ਰਾਹੀਂ ਹਮਲਾ ਕੀਤਾ ਹੈ | ਉਨ੍ਹਾਂ ਕਾਨੂੰਨਾਂ ਨੂੰ ਆਮ ਜਨਤਾ ਤੱਕ ਪਹੁੰਚਾਉਣ ਅਤੇ ਜਾਗਰੂਕ ਕਰਨ ਵਾਸਤੇ ਝੰਡਾ ਤੇ ਟਰੈਕਟਰ ਮਾਰਚ ਕੀਤੇ ਗਏ ਹਨ ਨਵੇਂ ਐਕਟ ਬਿਜਲੀ 2025 ਬੀਜ ਐਕਟ 2025 ਨਰੇਗਾ ਅਤੇ ਨਵੇਂ ਕਿਰਤ ਕਾਨੂੰਨ ਲਾਗੂ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ ਜੇਕਰ ਇਹ ਕਾਨੂੰਨ ਲਾਗੂ ਹੋ ਜਾਂਦੇ ਹਨ ਤਾਂ ਕਿਰਤੀ ਲੋਕਾਂ ਦਾ ਉਜਾੜਾ ਤਹਿ ਹੈ | ਉਨ੍ਹਾਂ ਕਿਹਾ ਇਨਾ ਕਾਨੂੰਨਾਂ ਰਾਹੀਂ ਸਾਡੀਆਂ ਜ਼ਮੀਨਾਂ ਕਾਰਪੋਰੇਟ ਕੰਪਨੀਆਂ ਕੋਲ ਚਲੀਆਂ ਜਾਣਗੀਆਂ ਅਤੇ ਕੰਪਨੀਆਂ ਨੂੰ ਸਸਤੀ ਲੇਬਰ ਮਿਲ ਜਾਵੇਗੀ | ਇਸ ਮਾਰਚ ਦੌਰਾਨ ਰਾਮ ਸਿੰਘ ਮੰਦਰ ਸਿੰਘ ਤਲਵੰਡੀ ਮੱਲ੍ਹੀਆਂ ਰੂਪ ਸਿੰਘ ਸਤਪਾਲ ਸਿੰਘ ਬੱਡੂਵਾਲ, ਵਜ਼ੀਰ ਸਿੰਘ ਪ੍ਰਧਾਨ, ਬਿੰਦਰ ਸਿੰਘ ਮੀਤ ਪ੍ਰਧਾਨ, ਜਨਰਲ ਸਕੱਤਰ ਜਗਸੀਰ ਸਿੰਘ ਸੀਰਾ, ਸਹਾਇਕ ਸਕੱਤਰ ਅਤਇੰਦਰਪਾਲ ਸਿੰਘ, ਵਿਤ ਸਕੱਤਰ ਸੰਤੋਖ ਸਿੰਘ, ਪ੍ਰੀਤਮ ਸਿੰਘ, ਅਮਰਜੀਤ ਸਿੰਘ ਖੋਸਾ, ਬਲਵੀਰ ਸਿੰਘ, ਗੁਰਚਰਨ ਸਿੰਘ, ਗੁਰਤੇਜ ਸਿੰਘ, ਜਗਰਾਜ ਸਿੰਘ, ਰਾਜੂ ਗਧਾਵਰ ਸਿੰਘ, ਸੁਖਵਿੰਦਰ ਸਿੰਘ, ਰਾਮ ਸਿੰਘ, ਗੰਗਾ ਰਤੂ ਸਮੇਤ ਸਰਗਰਮ ਮੈਂਬਰ ਆਗੂ ਸ਼ਾਮਲ ਸਨ |