19-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-02-2026

ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਚੌਥੇ ਗੇੜ 'ਚ ਚਿਪ ਵਾਲੇ ਮੀਟਰ ਉਤਾਰੇ <br/>

Ad Position 21
No active advertisement
ਅਜੀਤ ਡੈਸਕ 01-02-2026
ਕਿਸ਼ਨਪੁਰਾ ਕਲਾਂ, 31 ਜਨਵਰੀ (ਅਮੋਲਕ ਸਿੰਘ ਕਲਸੀ, ਪਰਮਿੰਦਰ ਸਿੰਘ ਗਿੱਲ)-ਕਿਸਾਨ ਮਜ਼ਦੂਰ ਮੋਰਚੇ ਵਲੋਂ ਕਾਲ ਦਿੱਤੀ ਗਈ ਸੀ ਕਿ ਚਿੱਪ ਵਾਲੇ ਮੀਟਰ ਉਤਾਰ ਕੇ ਸੰਬੰਧਿਤ ਬਿਜਲੀ ਦਫਤਰਾਂ ਦੇ ਵਿਚ ਜਮ੍ਹਾਂ ਕਰਾਏ ਜਾਣਗੇ | ਉਸੇ ਕੜੀ ਤਹਿਤ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਮੋਗਾ ਜ਼ੋਨ ਧਰਮਕੋਟ ਵਲੋਂ ਅੱਜ ਚੌਥੀ ਵਾਰ ਬਲਵੰਤ ਸਿੰਘ ਜ਼ਿਲ੍ਹਾ ਪ੍ਰਧਾਨ ਦੀ ਪ੍ਰਧਾਨਗੀ ਹੇਠ ਚਿੱਪ ਵਾਲੇ ਮੀਟਰ ਉਤਾਰ ਕੇ ਭਿੰਡਰ ਕਲਾਂ ਐਸ.ਡੀ.ਓ. ਜਗਰੂਪ ਸਿੰਘ ਦਫਤਰ ਜਮ੍ਹਾਂ ਕਰਾਏ ਗਏ | ਇਸ ਮੌਕੇ ਡਾ. ਗੁਰਜਿੰਦਰ ਸਿੰਘ ਮੱਲ੍ਹੀ ਜ਼ਿਲ੍ਹਾ ਆਗੂ ਨੇ ਗੱਲਬਾਤ ਦੌਰਾਨ ਦੱਸਿਆ ਕੇ ਇਹ ਚਿੱਪ ਵਾਲੇ ਮੀਟਰ ਇਕ ਦਿਨ ਸਾਡੇ ਗਲ ਦਾ ਰੱਸਾ ਬਣਨਗੇ | ਕੇਂਦਰ ਸਰਕਾਰ ਬਿਜਲੀ ਬਿੱਲ 2025 ਪਾਸ ਕਰਕੇ ਰੌਸ਼ਨੀ ਨੂੰ ਗਰੀਬਾਂ ਤੋਂ ਖੋਹ ਕੇ ਸਿਰਫ ਅੰਡਾਨੀ ਅੰਬਾਨੀਆਂ ਉਦਯੋਗਪਤੀਆਂ ਦੀ ਰਖੇਲ ਬਣਾਉਣਾ ਚਾਹੁੰਦੀ ਹੈ ਅਤੇ ਪੰਜਾਬ ਦੇ ਲੋਕ ਇਹ ਨਹੀਂ ਹੋਣ ਦੇਣਗੇ | ਇਹ ਚਿੱਪ ਵਾਲੇ ਮੀਟਰ ਲਾਈਟ ਨਾ ਹੋਣ 'ਤੇ ਵੀ ਯੂਨਿਟਾਂ ਕੱਢੀ ਜਾਂਦੇ ਹਨ | ਲੱਖਾਂ ਰੁਪਈਏ ਬਿੱਲ ਆਮ ਘਰਾਂ ਨੂੰ ਆ ਰਿਹਾ ਹੈ | ਇਹ ਮੀਟਰ ਇਕ ਪ੍ਰਾਈਵੇਟ ਕੰਪਨੀ ਦੇ ਹਨ | ਇਸ ਵਿਚ ਚਿੱਪ ਲੱਗੀ ਹੋਣ ਕਾਰਨ ਉਹ ਇਕ ਦਫਤਰ 'ਚ ਬੈਠ ਕੇ ਇਸ ਨੂੰ ਕੰਟਰੋਲ ਕਰ ਰਹੇ ਹਨ ਇਸ ਕਰਕੇ ਸਰਕਾਰ ਪਹਿਲਾਂ ਵਾਲੇ ਕਾਲੇ ਮੀਟਰ ਲਗਾਵ |ੇ ਪੰਜਾਬ 'ਚ ਆਮ ਆਦਮੀ ਪਾਰਟੀ ਦੀ ਸਰਕਾਰ ਜਿੱਥੇ 300 ਯੂਨਿਟ ਮੁਫਤ ਦੇਣ ਦੇ ਦਾਅਵੇ ਕਰ ਰਹੀ ਹੈ ਦੂਜੇ ਪਾਸੇ ਧੱਕੇ ਨਾਲ ਇਹ ਚਿੱਪ ਵਾਲੇ ਮੀਟਰ ਲਗਾ ਕੇ ਆਮ ਜਨਤਾ ਦਾ ਕਚੂਮਰ ਕੱਢ ਰਹੀ ਹੈ | ਅੱਜ ਬਲਵੰਤ ਸਿੰਘ ਦੀ ਪ੍ਰਧਾਨਗੀ ਹੇਠ ਡਾ. ਗੁਰਜਿੰਦਰ ਸਿੰਘ ਮੱਲ੍ਹੀ ਦੀ ਅਗਵਾਈ 'ਚ ਪਿੰਡ ਰੌਸ਼ਨ ਵਾਲਾ, ਚੱਕ ਭੌਰੇ, ਚੱਕ ਕੰਨੀਆਂ ਕਲਾਂ, ਕਿਸ਼ਨਪੁਰਾ 'ਚੋਂ 24 ਚਿੱਪ ਵਾਲੇ ਮੀਟਰ ਭਿੰਡਰ ਕਲਾਂ ਐਸ. ਡੀ. ਓ. ਜਗਰੂਪ ਸਿੰਘ ਨੂੰ ਜਮਾਂ ਕਰਾ ਦਿੱਤੇ ਗਏ | ਇਸ ਮੌਕੇ ਸੁਖਰਾਜ ਸਿੰਘ, ਰਾਜਵਿੰਦਰ ਸਿੰਘ, ਸੁਖਦੇਵ ਸਿੰਘ ਲਾਡੀ, ਸੁਖਵਿੰਦਰ ਸਿੰਘ, ਗੁਰਦਿਆਲ ਸਿੰਘ ਭੌਰੇ, ਦਲੀਪ ਸਿੰਘ ਕਿਸ਼ਨਪੁਰਾ, ਕਰਮਜੀਤ ਬੱਬੂ (ਸਾਰੇ ਇਕਾਈ ਪ੍ਰਧਾਨ) ਆਦਿ ਕਿਸਾਨ ਮਜ਼ਦੂਰ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਨਿਮਾ ਮੋਗਾ ਦੇ ਸੰਸਥਾਪਕ ਅਤੇ ਸੀਨੀਅਰ ਡਾਕਟਰਾਂ ਦਾ ਸਨਮਾਨ <br/> ਅਗਲੀ ਖ਼ਬਰ ਜ਼ਿਲ੍ਹਾ ਪੁਲਿਸ ਮੁਖੀ ਵਲੋਂ ਥਾਣਾ ਮੁਖੀਆਂ, ਚੌਕੀ ਇੰਚਾਰਜਾਂ ਅਤੇ ਜੀ.ਓ.ਐਸ. ਨਾਲ ਮੀਟਿੰਗ <br/>
Ad Position 24