ਸਨੀ ਗਿੱਲ ਹੋਏ ਗੁਰੂ ਰਵਿਦਾਸ ਜੀ ਦੇ ਨਗਰ ਕੀਰਤਨ 'ਚ ਨਤਮਸਤਕ
ਅਜੀਤ ਡੈਸਕ
01-02-2026
ਮੋਗਾ, 31 ਜਨਵਰੀ (ਸੁਰਿੰਦਰਪਾਲ ਸਿੰਘ)-ਅੱਜ ਭਗਤ ਰਵਿਦਾਸ ਜੀ ਦਾ ਜਨਮ ਦਿਹਾੜਾ ਗੁਰੂ ਰਵਿਦਾਸ ਜੀ ਦੇ ਮੁਹੱਲਾ ਵਾਸੀਆਂ ਵਲੋਂ ਮਨਾਇਆ ਗਿਆ ਅਤੇ ਉਨ੍ਹਾਂ ਦੀ ਯਾਦ 'ਚ ਨਗਰ ਕੀਰਤਨ ਕੱਢਿਆ ਗਿਆ | ਇਸ ਨਗਰ ਕੀਰਤਨ ਵਿਚ ਸ਼੍ਰੋਮਣੀ ਅਕਾਲੀ ਦਲ ਹਲਕਾ ਮੋਗਾ ਦੇ ਇੰਚਾਰਜ ਸੰਜੀਤ ਸਿੰਘ ਸਨੀ ਗਿੱਲ ਆਪਣੇ ਸਾਥੀਆਂ ਸਮੇਤ ਨਤਮਸਤਕ ਹੋਏ ਅਤੇ ਉਨ੍ਹਾਂ ਵਲੋਂ ਸੰਗਤਾਂ ਲਈ ਫਲ ਦਾ ਲੰਗਰ ਵੀ ਲਗਾਇਆ ਗਿਆ | ਇਸ ਮੌਕੇ ਸੰਜੀਤ ਸਿੰਘ ਸਨੀ ਗਿੱਲ ਨੇ ਗੁਰੂ ਰਵਿਦਾਸ ਜੀ ਦੇ ਜਨਮ ਦਿਹਾੜੇ 'ਤੇ ਸਭ ਨੂੰ ਵਧਾਈ ਦਿੰਦਿਆਂ ਕਿਹਾ ਕਿ ਭਗਤ ਰਵਿਦਾਸ ਜੀ ਸਮੁੱਚੀ ਮਾਨਵ ਜਾਤੀ ਲਈ ਕਲਿਆਣਕਾਰੀ ਸਨ ਜਿਨ੍ਹਾਂ ਦੀ ਗੁਰਬਾਣੀ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ 'ਚ ਵੀ ਸਮੋਈ ਹੋਈ ਹੈ ਜੋ ਸਾਡੇ ਸਭ ਲਈ ਚਾਨਣ ਮੁਨਾਰਾ ਹੈ ਅਤੇ ਸਾਨੂੰ ਗੁਰੂ ਰਵਿਦਾਸ ਜੀ ਦੀਆਂ ਸਿੱਖਿਆਵਾਂ 'ਤੇ ਚੱਲਣ ਦੀ ਬੇਹੱਦ ਲੋੜ ਹੈ | ਇਸ ਮੌਕੇ ਉਨ੍ਹਾਂ ਨਾਲ ਕੌਂਸਲਰ ਮਨਜੀਤ ਸਿੰਘ ਧੰਮੂ, ਕੌਂਸਲਰ ਮਤਵਾਲ ਸਿੰਘ, ਕੌਂਸਲਰ ਗੌਰਵ ਗੁਪਤਾ ਗੁੱਡੂ, ਰਾਜ ਲਾਲ ਚੰਦ, ਨਰੇਸ਼ ਬੋਹਤ, ਅਰਜਨ ਕੁਮਾਰ ਪ੍ਰਧਾਨ, ਰਾਜੇਸ਼ ਬੋਹਤ, ਡਾ. ਬਲਜੀਤ ਸਿੰਘ, ਬਾਲ ਕਿ੍ਸ਼ਨ, ਮਨੀ, ਬਿੱਟੂ, ਪੁਰਸ਼ੋਤਮ, ਰਾਕੇਸ਼ ਬੰਗੜ, ਬਲਵੀਰ ਆਦਿ ਹਾਜ਼ਰ ਸਨ |