16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-02-2026

'ਅਜੀਤ' ਨੇ ਹਮੇਸ਼ਾ ਪੰਜਾਬੀਆਂ ਦੀ ਲੜਾਈ ਅੱਗੇ ਹੋ ਕੇ ਲੜੀ-ਨਿਧੜਕ ਸਿੰਘ ਬਰਾੜ

Ad Position 21
repet_subhas-goyals [Copy P29]
ਅਜੀਤ ਡੈਸਕ 02-02-2026
ਮੋਗਾ, 1 ਫਰਵਰੀ (ਸੁਰਿੰਦਰਪਾਲ ਸਿੰਘ, ਗੁਰਤੇਜ ਸਿੰਘ, ਅਸ਼ੋਕ ਬਾਂਸਲ)-'ਅਜੀਤ' ਉਪ ਦਫ਼ਤਰ ਮੋਗਾ ਦੀ 25ਵੀਂ ਵਰ੍ਹੇਗੰਢ ਸਥਾਨਕ ਸ਼ਹਿਰ ਦੇ ਆਈ.ਐਸ.ਐਫ਼ ਕਾਲਜ ਮੋਗਾ ਵਿਖੇ ਮਨਾਈ ਗਈ, ਜੋ ਆਪਣੀ ਅਮਿੱਟ ਛਾਪ ਛੱਡਦੀ ਸਮਾਪਤ ਹੋਈ | ਇਸ ਵਿਸ਼ੇਸ਼ ਸਮਾਗਮ ਵਿਚ 'ਅਜੀਤ' ਪ੍ਰਕਾਸ਼ਨ ਸਮੂਹ ਦੇ ਮੁੱਖ ਸੰਪਾਦਕ ਡਾ. ਬਰਜਿੰਦਰ ਸਿੰਘ ਹਮਦਰਦ ਨੇ ਬਤੌਰ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ | ਇਸ ਮੌਕੇ ਪ੍ਰਮੁੱਖ ਸ਼ਖ਼ਸੀਅਤਾਂ ਵਿਚ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ, ਵਿਧਾਇਕਾ ਡਾ. ਅਮਨਦੀਪ ਕੌਰ ਅਰੋੜਾ, ਵਿਧਾਇਕ ਮਨਜੀਤ ਸਿੰਘ ਬਿਲਾਸਪੁਰ, ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਢੋਸ, ਡਿਪਟੀ ਕਮਿਸ਼ਨਰ ਸਾਗਰ ਸੇਤੀਆ, ਮੈਡਮ ਸਰਵਿੰਦਰ ਕੌਰ ਚੀਫ਼ ਐਗਜ਼ੀਕਿਊਟਿਵ, ਮੈਡਮ ਗੁਰਜੋਤ ਕੌਰ ਸੀਨੀਅਰ ਐਗਜ਼ੀਕਿਊਟਿਵ, ਸਤਨਾਮ ਸਿੰਘ ਮਾਣਕ ਕਾਰਜਕਾਰੀ ਸੰਪਾਦਕ, ਅਵਤਾਰ ਸਿੰਘ ਸ਼ੇਰਗਿੱਲ ਨਿਊਜ਼ ਐਡੀਟਰ, ਵਿਕਾਸ ਸਚਦੇਵਾ ਸੰਪਾਦਕ ਸਮਾਚਾਰ ਵਿਭਾਗ, ਸੰਤ ਬਾਬਾ ਗੁਰਮੀਤ ਸਿੰਘ ਖੋਸਾ ਕੋਟਲਾ, ਸੰਤ ਬਾਬਾ ਗੁਰਦੀਪ ਸਿੰਘ ਚੰਦ ਪੁਰਾਣਾ, ਸੰਤ ਬਾਬਾ ਮਹਿੰਦਰ ਸਿੰਘ ਜਨੇਰ ਟਕਸਾਲ, ਬੀ.ਬੀ.ਐਸ. ਗਰੁੱਪ ਦੇ ਚੇਅਰਮੈਨ ਡਾ. ਸੰਜੀਵ ਕੁਮਾਰ ਸੈਣੀ, ਆਈ.ਐਸ.ਐਫ. ਕਾਲਜ ਦੇ ਚੇਅਰਮੈਨ ਪ੍ਰਵੀਨ ਗਰਗ, ਸਾਬਕਾ ਮੰਤਰੀ ਡਾ. ਮਾਲਤੀ ਥਾਪਰ, ਚੇਅਰਮੈਨ ਦਵਿੰਦਰਪਾਲ ਸਿੰਘ ਰਿੰਪੀ, ਨਵੀਨ ਸਿੰਗਲਾ ਐਮ.ਡੀ. ਗਰੇਟ ਪੰਜਾਬ ਪਿ੍ੰਟਰ, ਜਸਵੀਰ ਸਿੰਘ ਬਰਾੜ ਚੇਅਰਮੈਨ ਕੈਲੇਫੋਰਨੀਆ ਸਕੂਲ, ਡਾ. ਹਰਜੋਤ ਕਮਲ ਜ਼ਿਲ੍ਹਾ ਪ੍ਰਧਾਨ ਭਾਜਪਾ ਸਮੇਤ ਅਨੇਕਾਂ ਸ਼ਖ਼ਸੀਅਤਾਂ ਨੇ ਸ਼ਮੂਲੀਅਤ ਕੀਤੀ | ਇਸ ਮੌਕੇ ਆਪਣੇ ਸੰਬੋਧਨ ਵਿਚ ਰਾਜ ਸੂਚਨਾ ਕਮਿਸ਼ਨਰ ਪੰਜਾਬ ਤੇ ਭਾਜਪਾ ਦੇ ਮੁੱਖ ਬੁਲਾਰੇ ਨਿਧੜਕ ਸਿੰਘ ਬਰਾੜ ਨੇ ਕਿਹਾ ਕਿ 'ਅਜੀਤ' ਨੇ ਹਮੇਸ਼ਾ ਪੰਜਾਬੀਆਂ ਦੀ ਲੜਾਈ ਅੱਗੇ ਹੋ ਕੇ ਲੜੀ ਤੇ ਪੰਜਾਬ ਦੇ ਹਿਤਾਂ ਲਈ ਬੇਬਾਕੀ ਨਾਲ ਲਿਖਿਆ | ਅੱਜ ਇਹ ਅਖ਼ਬਾਰ ਪੰਜਾਬ, ਪੰਜਾਬੀ ਤੇ ਪੰਜਾਬੀਅਤ ਦਾ ਅਲੰਬਰਦਾਰ ਅਖ਼ਬਾਰ ਹੈ | 'ਅਜੀਤ' ਦੇ ਮੁੱਖ ਸੰਪਾਦਕ ਡਾ. ਬਰਜਿੰਦਰ ਸਿੰਘ ਹਮਦਰਦ ਦੀ ਰਹਿਨੁਮਾਈ ਹੇਠ 'ਅਜੀਤ' ਨੇ ਵੱਡੀਆਂ ਪੁਲਾਂਘਾਂ ਪੁੱਟੀਆਂ ਹਨ | ਇੱਥੇ ਹੀ ਬਸ ਨਹੀਂ, 'ਅਜੀਤ' ਨੇ ਹਰ ਚੁਣੌਤੀ ਦਾ ਡਟ ਕੇ ਮੁਕਾਬਲਾ ਕੀਤਾ ਤੇ ਹਮੇਸ਼ਾ ਸੱਚ 'ਤੇ ਪਹਿਰਾ ਦਿੰਦਿਆਂ ਜੇਤੂ ਹੋ ਨਿਕਲਿਆ | ਬਰਾੜ ਨੇ ਕਿਹਾ ਕਿ 'ਅਜੀਤ' ਦੀ ਭਰੋਸੇਯੋਗਤਾ ਕਾਰਨ ਅੱਜ 'ਅਜੀਤ' ਦੇਸ਼-ਵਿਦੇਸ਼ ਵਿਚ ਵੱਸਦੇ ਲੋਕਾਂ ਦਾ ਚਹੇਤਾ ਅਖ਼ਬਾਰ ਬਣ ਗਿਆ ਹੈ | ਉਨ੍ਹਾਂ ਉਪ ਦਫ਼ਤਰ ਮੋਗਾ ਦੀ 25ਵੀਂ ਵਰ੍ਹੇਗੰਢ 'ਤੇ ਕਰਵਾਏ ਸਮਾਗਮ ਦੀ ਸਫਲਤਾ ਲਈ ਡਾ. ਬਰਜਿੰਦਰ ਸਿੰਘ ਹਮਦਰਦ, ਉਪ ਦਫ਼ਤਰ ਦੇ ਇੰਚਾਰਜ ਸੁਰਿੰਦਰਪਾਲ ਸਿੰਘ ਤੇ ਉਨ੍ਹਾਂ ਦੀ ਸਮੁੱਚੀ ਟੀਮ ਨੂੰ ਮੁਬਾਰਕਬਾਦ ਦਿੰਦਿਆਂ 'ਅਜੀਤ' ਦੀ ਚੜ੍ਹਦੀ ਕਲਾ ਲਈ ਕਾਮਨਾ ਕੀਤੀ | ਇਸ ਮੌਕੇ ਜਥੇਦਾਰ ਤੀਰਥ ਸਿੰਘ ਮਾਹਲਾ ਕੋਰ ਕਮੇਟੀ ਮੈਂਬਰ ਸ਼੍ਰੋਮਣੀ ਅਕਾਲੀ ਦਲ ਨੇ ਕਿਹਾ ਕਿ 'ਅਜੀਤ' ਅਖ਼ਬਾਰ ਨੇ ਹਮੇਸ਼ਾ ਪੰਜਾਬ, ਪੰਜਾਬੀਅਤ ਦੀ ਭਲਾਈ ਲਈ ਅਨੇਕਾਂ ਯਤਨ ਕੀਤੇ ਹਨ ਤੇ ਅੱਜ ਇਹ ਅਖ਼ਬਾਰ ਲੋਕਾਂ ਦੇ ਦਿਲਾਂ ਦੀ ਧੜਕਣ ਬਣ ਗਿਆ ਹੈ | ਇਸ ਮੌਕੇ ਹੋਰਨਾਂ ਤੋਂ ਇਲਾਵਾ ਗੌਰਵ ਗੁਪਤਾ ਡਾਇਰੈਕਟਰ ਦੇਸ਼ ਭਗਤ ਕਾਲਜ, ਅਨੁਜ ਗੁਪਤਾ ਐਮ.ਡੀ. ਗੋਲਡ ਕੋਸਟ ਕਲੱਬ, ਕੁਲਵੰਤ ਸਿੰਘ ਦਾਨੀ ਚੇਅਰਮੈਨ ਨੈਸ਼ਨਲ ਕਾਨਵੈਂਟ ਸਕੂਲ, ਗੁਰਸ਼ਰਨ ਸਿੰਘ ਮੋਗਾ ਉੱਘੇ ਸਮਾਜ ਸੇਵੀ, ਸੁੱਚਪਾਲ ਸਿੰਘ ਆੜ੍ਹਤੀ ਤਲਵੰਡੀ ਭਾਈ, ਸੁਖਜਿੰਦਰ ਸਿੰਘ ਕਾਕਾ ਬਲਖੰਡੀ ਪ੍ਰਧਾਨ ਜ਼ਿਲ੍ਹਾ ਪੈਟਰੋਲੀਅਮ ਐਸੋਸੀਏਸ਼ਨ, ਹਰਦੀਪ ਕੁਮਾਰ ਹੈਰੀ ਬਿਲਡਰਜ਼, ਅਮਨ ਬਜਾਜ ਕਾਰਪੋਰੇਟ ਅਫੇਅਰ ਨੈਸਲੇ, ਹਰਵਿੰਦਰ ਸਿੰਘ ਕਾਰਪੋਰੇਟ ਅਫੇਅਰ ਨੈਸਲੇ, ਹਰਵਿੰਦਰ ਸਿੰਘ ਪੱਪੂ ਸਾਬਕਾ ਸਕੱਤਰ ਮਾਰਕੀਟ ਕਮੇਟੀ, ਬਲਬੀਰ ਸਿੰਘ ਤੂਰ ਸਾਬਕਾ ਸਰਪੰਚ, ਪਰਮਜੀਤ ਸਿੰਘ ਡਾਲਾ ਖੇਡ ਪ੍ਰਮੋਟਰ, ਕਰਨਲ ਬਾਬੂ ਸਿੰਘ, ਪ੍ਰੇਮ ਚੰਦ ਚੱਕੀ ਵਾਲੇ ਜ਼ਿਲ੍ਹਾ ਸ਼ਹਿਰੀ ਪ੍ਰਧਾਨ, ਗੁਰਜੋਤ ਸਿੰਘ ਗਿੱਕੀ ਉੱਘੇ ਬਿਜ਼ਨਸਮੈਨ, ਕੁਲਵੰਤ ਕੌਰ ਸਾਬਕਾ ਲੈਕਚਰਾਰ, ਗੁਰਸ਼ਰਨ ਕੌਰ, ਪ੍ਰੋ. ਤਨਵੀਰ ਕੌਰ ਨੈਨਸੀ, ਹਰਪ੍ਰੀਤ ਕੌਰ ਅਰੋੜਾ, ਗੁਰਮੀਤ ਕੌਰ ਮੋਗਾ, ਹਰਮਹਿੰਦਰ ਕੌਰ ਨਕੋਦਰ, ਗੁਰਪ੍ਰੀਤ ਕੌਰ ਲੁਧਿਆਣਾ, ਭੁਪਿੰਦਰਜੀਤ ਸੋਨੂੰ ਲੁਧਿਆਣਾ, ਤਰਨਜੀਤ ਸਿੰਘ ਦਮਨ ਆਸਟ੍ਰੇਲੀਆ, ਸਨੀ ਗਿੱਲ ਬੀੜ ਚੜਿੱਕ, ਤੇਜਵੰਤ ਸਿੰਘ ਸੰਧੂ ਲੈਕਚਰਾਰ, ਹਰਪਾਲ ਸਿੰਘ ਬਰਾੜ, ਵਿਜੇ ਖੁਰਾਣਾ ਕੌਂਸਲਰ, ਰਵਗੁਣਜੋਤ ਮੋਗਾ, ਮਮਤਾ ਬਾਂਸਲ, ਮੀਨਾਕਸ਼ੀ ਬਾਂਸਲ, ਦਰਸ਼ਨ ਬਿੱਲਾ ਆਸਟ੍ਰੇਲੀਆ, ਕਸ਼ਿਸ਼ ਬਾਂਸਲ, ਕੁਲਵਿੰਦਰ ਕੌਰ ਸਾਬਕਾ ਸੀਨੀਅਰ ਅਸਿਸਟੈਂਟ ਧਰਮਕੋਟ, ਨਾਹਣਾ ਮੋਗਾ, ਮੰਨਤ ਟੱਕਰ ਆੜ੍ਹਤੀ, ਰੁਪਿੰਦਰ ਸਿੰਘ ਮੋਗਾ ਗਿੱਲ ਪੈਲੇਸ ਤੇ ਹੋਟਲ ਵਾਲੇ, ਗੁਰਜੰਟ ਸਿੰਘ ਰਾਮੂੰਵਾਲਾ ਸੀਨੀਅਰ ਅਕਾਲੀ ਆਗੂ, ਪਿ੍ੰਸੀਪਲ ਹਰਿੰਦਰ ਕੌਰ, ਸੁਖਪ੍ਰੀਤ ਸਿੰਘ ਸੁੱਖ, ਸਤਵੀਰ ਸਿੰਘ ਸੱਤੀ ਪ੍ਰਧਾਨ ਟਰੱਕ ਯੂਨੀਅਨ ਸਮੇਤ ਵੱਡੀ ਗਿਣਤੀ 'ਚ ਜ਼ਿਲ੍ਹੇ ਭਰ ਤੋਂ ਪੁੱਜੀਆਂ ਸ਼ਖ਼ਸੀਅਤਾਂ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਇਕ ਕਿੱਲੋ ਹੈਰੋਇਨ ਸਮੇਤ ਦੋ ਨੌਜਵਾਨ ਕਾਬੂ <br/> ਅਗਲੀ ਖ਼ਬਰ ਸ਼ੋ੍ਰਮਣੀ ਅਕਾਲੀ ਦਲ ਹੀ ਸੂਬਾ ਵਾਸੀਆਂ ਦੀ ਸੇਵਾ ਨੂੰ ਸਮਰਪਿਤ ਪਾਰਟੀ ਹੈ-ਸੁਖਬੀਰ
Ad Position 24