ਕਿਸ਼ਨਪੁਰਾ ਕਲਾਂ/ਅਜੀਤਵਾਲ, 1 ਫਰਵਰੀ (ਅਮੋਲਕ ਸਿੰਘ ਕਲਸੀ, ਹਰਦੇਵ ਸਿੰਘ ਮਾਨ)-ਲਾਗਲੇ ਪਿੰਡ ਕੋਕਰੀ ਕਲਾਂ ਦੇ ਅਗਾਂਹਵਧੂ ਕਿਸਾਨ ਸੰਧੂ ਭਰਾ ਇੰਦਰਜੀਤ ਸਿੰਘ ਸੰਧੂ ਅਤੇ ਗੁਰਪ੍ਰੀਤ ਸਿੰਘ ਸੰਧੂ ਨੂੰ ਉਸ ਸਮੇਂ ਭਾਰੀ ਸਦਮਾ ਲੱਗਾ, ਜਦੋਂ ਉਨ੍ਹਾਂ ਦੇ ਸਤਿਕਾਰਯੋਗ ਪਿਤਾ ਭੁਪਿੰਦਰ ਸਿੰਘ ਸੰਧੂ ਉਰਫ਼ ਮਿੱਠਾ ਮਝੈਲ ਸਦੀਵੀ ਵਿਛੋੜਾ ਦੇ ਗਏ | ਉਹ 71 ਵਰਿ੍ਹਆਂ ਦੇ ਸਨ | ਭੁਪਿੰਦਰ ਸਿੰਘ ਸੰਧੂ ਉਰਫ਼ ਮਿੱਠਾ ਮਝੈਲ ਦਾ ਅੰਤਿਮ ਸੰਸਕਾਰ ਦਿਨ ਸੋਮਵਾਰ ਨੂੰ ਦੁਪਹਿਰ 1 ਵਜੇ ਪਿੰਡ ਕੋਕਰੀ ਕਲਾਂ ਪੱਤੀ ਨੰਗਲ ਵਿਖੇ ਕੀਤਾ ਜਾਵੇਗਾ |